ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਪ੍ਰੈੱਸ ਕਾਨਫਰੰਸ ਰਾਹੀਂ ਆਸਟ੍ਰੇਲੀਆ ਖਿਲਾਫ ਹੋਣ ਵਾਲੀ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਹੈ। ਰੋਹਿਤ ਸ਼ਰਮਾ ਅਤੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਸਮੇਤ ਸੀਨੀਅਰ ਖਿਡਾਰੀਆਂ ਨੂੰ ਪਹਿਲੇ ਦੋ ਮੈਚਾਂ ਲਈ ਆਰਾਮ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਤਜਰਬੇਕਾਰ ਸਪਿਨਰ ਰਵੀਚੰਦਰਨ ਅਸ਼ਵਿਨ ਦੀ ਟੀਮ ‘ਚ ਵਾਪਸੀ ਹੋਈ ਹੈ। ਪਹਿਲੇ ਦੋ ਮੈਚਾਂ ਵਿੱਚ ਕੇਐਲ ਰਾਹੁਲ ਟੀਮ ਦੀ ਕਮਾਨ ਸੰਭਾਲਣਗੇ ਜਦਕਿ ਤੀਜੇ ਵਨਡੇ ਵਿੱਚ ਰੋਹਿਤ ਟੀਮ ਦੀ ਕਮਾਨ ਸੰਭਾਲਣਗੇ। ਸੀਰੀਜ਼ ਦੇ ਪਹਿਲੇ ਦੋ ਮੈਚਾਂ ਲਈ ਟੀਮ ਇੰਡੀਆ ਦੇ ਨਵੇਂ ਉਪ ਕਪਤਾਨ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਵਨਡੇ ਮੈਚ 22 ਸਤੰਬਰ ਨੂੰ ਮੋਹਾਲੀ ‘ਚ ਖੇਡਿਆ ਜਾਵੇਗਾ। ਦੂਜਾ ਮੈਚ 24 ਸਤੰਬਰ ਨੂੰ ਇੰਦੌਰ ‘ਚ ਅਤੇ ਤੀਜਾ ਮੈਚ 27 ਸਤੰਬਰ ਨੂੰ ਰਾਜਕੋਟ ‘ਚ ਖੇਡਿਆ ਜਾਵੇਗਾ। ਵਨਡੇ ਟੀਮ ਵਿੱਚ ਹਾਰਦਿਕ ਪੰਡਯਾ ਉਪ-ਕਪਤਾਨ ਦੀ ਜ਼ਿੰਮੇਵਾਰੀ ਸੰਭਾਲਦੇ ਹਨ, ਪਰ ਉਨ੍ਹਾਂ ਨੂੰ ਵੀ ਪਹਿਲੇ ਦੋ ਮੈਚਾਂ ਲਈ ਆਰਾਮ ਦਿੱਤਾ ਗਿਆ ਹੈ। ਅਜਿਹੇ ‘ਚ BCCI ਨੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਨੂੰ ਟੀਮ ਇੰਡੀਆ ਦਾ ਉਪ ਕਪਤਾਨ ਬਣਾਉਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਸੀਰੀਜ਼ ਦੇ ਆਖਰੀ ਮੈਚ ‘ਚ ਇਸ ਜ਼ਿੰਮੇਵਾਰੀ ‘ਚ ਸਿਰਫ ਹਾਰਦਿਕ ਪੰਡਯਾ ਹੀ ਨਜ਼ਰ ਆਉਣਗੇ।
----------- Advertisement -----------
BCCI ਨੇ ਅਚਾਨਕ ਬਦਲਿਆ ਟੀਮ ਇੰਡੀਆ ਦਾ ਉਪ-ਕਪਤਾਨ, ਇਸ ਖਿਡਾਰੀ ਨੂੰ ਸੌਂਪੀ ਜ਼ਿੰਮੇਵਾਰੀ
Published on
----------- Advertisement -----------
----------- Advertisement -----------












