ਲੁਧਿਆਣੇ ‘ਚ ਅਕਾਲੀ ਦਲ ਦੇ ਆਗੂ ਵਿਪਨ ਸੂਦ ਕਾਕਾ ‘ਤੇ ਇਨਕਮ ਟੈਕਸ ਦਾ ਛਾਪਾ ਮਾਰਿਆ ਗਿਆ ਹੈ। ਆਈਟੀ ਟੀਮਾਂ ਕਰੀਬ 2 ਘੰਟੇ ਪਹਿਲਾਂ ਲੁਧਿਆਣਾ ਪਹੁੰਚੀਆਂ। ਇਸ ਤੋਂ ਬਾਅਦ ਨਿਊ ਮਾਡਲ ਇਲਾਕੇ ਵਿੱਚ ਕਾਕਾ ਦੇ ਠਿਕਾਣਿਆਂ ਦੀ ਜਾਂਚ ਕੀਤੀ ਗਈ ਹੈ।
ਦੱਸ ਦਈਏ ਕਿ ਇਨਕਮ ਟੈਕਸ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਉਨ੍ਹਾਂ ਦੇ ਅਹਾਤੇ ਤੋਂ ਕਈ ਮਹੱਤਵਪੂਰਨ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਸਬੂਤ ਜ਼ਬਤ ਕੀਤੇ ਗਏ ਹਨ। ਕਾਕਾ ਸੂਦ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਇਹ ਵੀ ਚਰਚਾ ਹੈ ਕਿ ਇਸ ਜਾਂਚ ਵਿੱਚ ਕਾਕਾ ਸੂਦ ਦੇ ਕਰੀਬੀ ਲੋਕਾਂ ਨੂੰ ਵੀ ਸ਼ਾਮਿਲ ਕੀਤਾ ਜਾ ਸਕਦਾ ਹੈ।
ਕਿਹਾ ਜਾ ਰਿਹਾ ਹੈ ਕਿ ਛਾਪੇਮਾਰੀ ਲਈ ਜਲੰਧਰ, ਲੁਧਿਆਣਾ, ਚੰਡੀਗੜ੍ਹ ਅਤੇ ਹਰਿਆਣਾ ਤੋਂ ਟੀਮਾਂ ਆਈਆਂ ਹਨ। ਜਿਸ ਵਿੱਚ 15 ਤੋਂ 20 ਦੇ ਕਰੀਬ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਹਨ। ਆਈਟੀ ਟੀਮ ਕਾਕਾ ਦੇ ਹੋਟਲ ਚੇਨ ਦੀ ਜਾਂਚ ਕਰ ਰਹੀ ਹੈ। ਜਿਸ ਵਿੱਚ ਆਈ.ਟੀ. ਨੂੰ ਆਮਦਨ ਤੋਂ ਵੱਧ ਜਾਇਦਾਦ ਦਾ ਸ਼ੱਕ ਹੈ।












