ਦੀਪਿਕਾ ਪਾਦੁਕੋਣ ਦੀ ਫ਼ਿਲਮ ‘ਗਹਿਰਾਈਆਂ’ ਦੇ ਟ੍ਰੇਲਰ ਦਾ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਸੀ। ਇਸ ਫ਼ਿਲਮ ਦਾ ਟੀਜ਼ਰ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕ ਟ੍ਰੇਲਰ ਨੂੰ ਲੈ ਕਾਫੀ ਉਤਸੁਕ ਸਨ। ਟ੍ਰੇਲਰ ਦਰਸ਼ਕਾਂ ਦੀ ਕਚਹਿਰੀ ਚ ਹਾਜ਼ਿਰ ਹੋ ਚੁੱਕਿਆ ਹੈ। ਫ਼ਿਲਮ ‘ਚ ਦੀਪਿਕਾ ਤੋਂ ਇਲਾਵਾ ਅਨੰਨਿਆ ਪਾਂਡੇ ਅਤੇ ਸਿਧਾਂਤ ਚਤੁਰਵੇਦੀ ਅਹਿਮ ਭੂਮਿਕਾਵਾਂ ‘ਚ ਹਨ।ਫਿਲਮਕਾਰ ਸ਼ਕੁਨ ਬੱਤਰਾ ਦੀ ਆਉਣ ਵਾਲੀ ਫਿਲਮ ਦੇ ਟ੍ਰੇਲਰ ਨੂੰ ਸਿਰਫ ਪ੍ਰਸ਼ੰਸਕਾਂ ਨੇ ਹੀ ਨਹੀਂ ਬਲਕਿ ਮਸ਼ਹੂਰ ਹਸਤੀਆਂ ਨੇ ਵੀ ਪਸੰਦ ਕੀਤਾ ਹੈ।

ਫਿਲਮ ‘ਚ ਕਈ ਬੋਲਡ ਸੀਨ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਰਣਵੀਰ ਸਿੰਘ ਖੁਦ ਨੂੰ ਰੋਕ ਨਹੀਂ ਸਕੇ ਅਤੇ ਨਾ ਹੀ ਆਪਣੀ ਪ੍ਰਤੀਕਿਰਿਆ ਦੇਣ ਤੋਂ ਰੋਕ ਸਕੇ। ਫਿਲਮ ‘ਚ ਸਿਧਾਂਤ ਚਤੁਰਵੇਦੀ ਅਤੇ ਦੀਪਿਕਾ ਪਾਦੂਕੋਣ ਵਿਚਾਲੇ ਕਈ ਬੋਲਡ ਸੀਨ ਹਨ। ਫਿਲਮ ਦਾ ਇਹ ਟ੍ਰੇਲਰ ਦੇਖਣ ਤੋਂ ਬਾਅਦ ਰਣਵੀਰ ਸਿੰਘ ਨੇ ਫਿਲਮ ਦਾ ਦੀਪਿਕਾ ਦਾ ਪੋਸਟਰ ਸ਼ੇਅਰ ਕੀਤਾ ਅਤੇ ਲਿਖਿਆ ਦਿਲ ਕੀ ਬਾਤ। ਦੀਪਿਕਾ ਨੂੰ ਟੈਗ ਕਰਦੇ ਹੋਏ ਰਣਵੀਰ ਨੇ ਲਿਖਿਆ, ‘ਅਤੇ ਮੇਰੀ ਬੇਬੀ ਗਰਲ Fazillion buxxx ਵਰਗੀ ਲੱਗਦੀ ਹੈ।’ ਪੋਸਟ ‘ਤੇ ਕੁਮੈਂਟ ਕਰਦੇ ਹੋਏ ਅਨੰਨਿਆ ਪਾਂਡੇ ਨੇ ਲਿਖਿਆ- ‘ਤੁਸੀਂ ਮੇਰੀ ਪਸੰਦੀਦਾ ਹੋ।’
https://www.instagram.com/p/CY9hmEbhV0x/
ਸਿਧਾਂਤ ਚਤੁਰਵੇਦੀ ਨੇ ਇਸ ਪੋਸਟ ‘ਤੇ ਦਿਲ ਦਾ ਇਮੋਜੀ ਬਣਾਇਆ, ਉਥੇ ਹੀ ਐਮਾਜ਼ਾਨ ਪ੍ਰਾਈਮ ਵੀਡੀਓ ਨੇ ਵੀ ਕਮੈਂਟ ਸੈਕਸ਼ਨ ‘ਚ ਲਿਖਿਆ, ‘ਅਸੀਂ ਇਸ ਪੋਸਟ ਦੀ ਗਹਿਰਾਈ ਨੂੰ ਸਮਝ ਸਕਦੇ ਹਾਂ।’ ਤੁਹਾਨੂੰ ਦੱਸ ਦੇਈਏ ਕਿ ਗਹਿਰਾਈਆਂ ਫ਼ਿਲਮ 11 ਫਰਵਰੀ 2022 ਨੂੰ ਅਮੇਜ਼ਨ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਹੋਵੇਗੀ। ਇਸ ਦਾ ਵਿਸ਼ਵ ਪ੍ਰੀਮੀਅਰ ਭਾਰਤ ਦੇ ਨਾਲ-ਨਾਲ 240 ਦੇਸ਼ਾਂ ਵਿੱਚ ਹੋਵੇਗਾ। ਇਸ ਫ਼ਿਲਮ ਨੂੰ ਲੈ ਕੇ ਦੀਪਿਕਾ ਪਾਦੂਕੋਣ ਕਾਫੀ ਉਤਸ਼ਾਹਿਤ ਹੈ। ਜੇ ਗੱਲ ਕਰੀਏ ਦੀਪਿਕਾ ਪਾਦੂਕੋਣ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਉਹ ਕਬੀਰ ਖ਼ਾਨ ਦੀ ਫ਼ਿਲਮ 83 ‘ਚ ਨਜ਼ਰ ਆਈ ਸੀ।












