June 7, 2026, 3:14 am
----------- Advertisement -----------
HomeNewsLatest Newsਸਰਵਿਸ ਸੈਂਟਰ ਦੀ ਇਕ ਗਲਤੀ ਐਪਲ ਨੂੰ ਪਈ ਮਹਿੰਗੀ, ਹੁਣ ਗਾਹਕ ਨੂੰ...

ਸਰਵਿਸ ਸੈਂਟਰ ਦੀ ਇਕ ਗਲਤੀ ਐਪਲ ਨੂੰ ਪਈ ਮਹਿੰਗੀ, ਹੁਣ ਗਾਹਕ ਨੂੰ ਦੇਣੇ ਪੈਣਗੇ ਇਕ ਲੱਖ ਰੁਪਏ, ਜਾਣੋ ਮਾਮਲਾ

Published on

----------- Advertisement -----------

ਬੈਂਗਲੁਰੂ ਦੀ ਸ਼ਹਿਰੀ ਖਪਤਕਾਰ ਅਦਾਲਤ ਨੇ ਐਪਲ ਇੰਡੀਆ ਅਤੇ ਇੰਦਰਾਨਗਰ ਸਥਿਤ ਇਸ ਦੇ ਅਧਿਕਾਰਤ ਸੇਵਾ ਕੇਂਦਰ ਨੂੰ ਆਪਣੇ ਗਾਹਕ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। ਮੁਆਵਜ਼ੇ ਵਿੱਚ ਆਈਫੋਨ ਖਰੀਦਣ ਲਈ ਗਾਹਕ ਦੁਆਰਾ ਅਦਾ ਕੀਤੀ ਗਈ ਕੀਮਤ ਵੀ ਸ਼ਾਮਲ ਹੈ। ਤੁਹਾਨੂੰ ਦੱਸ ਦੇਈਏ ਕਿ ਬੇਂਗਲੁਰੂ ਦੇ ਫਰੇਜ਼ਰ ਟਾਊਨ ਦੇ ਰਹਿਣ ਵਾਲੇ ਅਵੇਜ਼ ਖਾਨ ਨੇ ਸਾਲ 2021 ਵਿੱਚ ਆਈਫੋਨ 13 ਖਰੀਦਿਆ ਸੀ ਅਤੇ ਵਾਰੰਟੀ ਪੀਰੀਅਡ ਵਿੱਚ ਹੋਣ ਦੇ ਬਾਵਜੂਦ ਉਸਦੇ ਫੋਨ ਦੀ ਸਮੱਸਿਆ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਜਿਸ ਦੇ ਚਲਦਿਆ ਇਹ ਕਾਰਵਾਈ ਕੀਤੀ ਗਈ ਹੈ।
ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਦੇ ਅਨੁਸਾਰ, ਅਕਤੂਬਰ 2021 ਵਿੱਚ, ਅਵੇਜ਼ ਖਾਨ ਨੇ ਇੱਕ ਆਈਫੋਨ 13 ਖਰੀਦਿਆ ਜੋ ਇੱਕ ਸਾਲ ਦੀ ਵਾਰੰਟੀ ਦੇ ਨਾਲ ਆਇਆ ਸੀ। ਫੋਨ ਦੀ ਬੈਟਰੀ ਅਤੇ ਸਪੀਕਰ ਨੇ ਠੀਕ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੱਤਾ ਅਤੇ ਖਾਨ ਫੋਨ ਨੂੰ ਮੁਰੰਮਤ ਲਈ ਇੰਦਰਾਨਗਰ ਦੇ ਕੇਅਰ ਸੈਂਟਰ ਲੈ ਗਿਆ।ਕੇਅਰ ਕੇਂਦਰ ਦੇ ਸਟਾਫ ਨੇ ਕੁਝ ਦਿਨਾਂ ਬਾਅਦ ਖਾਨ ਨੂੰ ਫੋਨ ਕਰਕੇ ਦੱਸਿਆ ਕਿ ਉਸਦਾ ਫੋਨ ਠੀਕ ਹੋ ਗਿਆ ਹੈ । ਜਦੋਂ ਖਾਨ ਨੇ ਸਟੋਰ ‘ਤੇ ਪਹੁੰਚ ਕੇ ਆਪਣਾ ਫੋਨ ਚੈੱਕ ਕੀਤਾ ਤਾਂ ਬੈਟਰੀ ਅਤੇ ਸਪੀਕਰ ਦੀ ਸਮੱਸਿਆ ਉਂਝ ਹੀ ਬਣੀ ਹੋਈ ਸੀ। ਉਨ੍ਹਾਂ ਸਟਾਫ਼ ਕੋਲ ਮਸਲਾ ਉਠਾਇਆ ਅਤੇ ਫ਼ੋਨ ਠੀਕ ਕਰਨ ਲਈ ਕਿਹਾ। ਦੋ ਹਫ਼ਤਿਆਂ ਬਾਅਦ, ਸੇਵਾ ਕੇਂਦਰ ਦੇ ਸਟਾਫ ਨੇ ਉਸ ਕੋਲ ਪਹੁੰਚ ਕੇ ਕਿਹਾ ਕਿ ਉਨ੍ਹਾਂ ਨੂੰ ਫ਼ੋਨ ਦੇ ਅੰਦਰ ਗੂੰਦ ਵਰਗਾ ਪਦਾਰਥ ਮਿਲਿਆ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਸਮੱਸਿਆ ਵਾਰੰਟੀ ਪਾਲਿਸੀ ਦੇ ਅਧੀਨ ਨਹੀਂ ਆਉਂਦੀ, ਅਤੇ ਇਸ ਨੂੰ ਠੀਕ ਕਰਨ ਲਈ ਉਨ੍ਹਾਂ ਨੂੰ ਵਾਧੂ ਰਕਮ ਅਦਾ ਕਰਨੀ ਪਵੇਗੀ।
ਖਾਨ ਨੇ ਇਸ ਦੀ ਸ਼ਿਕਾਇਤ ਐਪਲ ਇੰਡੀਆ ਨੂੰ ਮੇਲ ਰਾਹੀਂ ਕੀਤੀ, ਪਰ ਉਸ ਦੀ ਸ਼ਿਕਾਇਤ ਦਾ ਕੋਈ ਜਵਾਬ ਨਹੀਂ ਆਇਆ। ਇਸ ਤੋਂ ਬਾਅਦ ਉਨ੍ਹਾਂ ਨੇ ਐਪਲ ਇੰਡੀਆ ‘ਤੇ ਮੁਕੱਦਮਾ ਕਰਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਨੂੰ ਕਾਨੂੰਨੀ ਨੋਟਿਸ ਭੇਜਿਆ। ਉਸ ਦੁਆਰਾ ਸ਼ਾਂਤੀਨਗਰ ਵਿੱਚ ਬੇਂਗਲੁਰੂ ਸ਼ਹਿਰੀ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਕੋਲ ਅਨੁਚਿਤ ਵਪਾਰਕ ਅਭਿਆਸ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਜਿਸ ਤੋਂ ਬਾਅਦ ਕਿ ਅਦਾਲਤ ਨੇ ਕੰਪਨੀ ਨੂੰ ਹੁਕਮ ਦਿੱਤਾ ਕਿ ਉਹ ਆਈਫੋਨ ਦੀ ਕੀਮਤ 79,999 ਰੁਪਏ ਅਤੇ ਵਾਧੂ 20,000 ਰੁਪਏ ਗਾਹਕ ਨੂੰ ਆਈ ਮੁਸ਼ਕਲ ਲਈ ਮੁਆਵਜ਼ਾ ਵਜੋਂ ਦੇਵੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਲਾਪਤਾ ਆਸਟ੍ਰੇਲੀਅਨ ਨਾਗਰਿਕ ਮਾਮਲੇ ’ਚ ਵੱਡੀ ਅਪਡੇਟ; ਭਰਾ ਵੱਲੋਂ ਹੀ ਕੀਤਾ ਗਿਆ ਕਤਲ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸਟ੍ਰੇਲੀਆ ਸਥਿਤ ਐਨਆਰਆਈ ਅਤੇ ਗਣਿਤ ਅਧਿਆਪਕ ਸੁਨੀਲ ਸ਼ਰਮਾ ਦੇ ਲਾਪਤਾ...

ਜਲੰਧਰ ਵਿਚ ਪੁਲਿਸ ਰੇਡ ਵੇਲੇ ਹੰਗਾਮਾ, ਲਵਪ੍ਰੀਤ ਦੀ ਗੋਲੀ ਲੱਗਣ ਨਾਲ ਮੌਤ

ਜਲੰਧਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਲਵਪ੍ਰੀਤ ਦੀ...

•ਹੁਸ਼ਿਆਰਪੁਰ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਦਾ ਉਦਘਾਟਨ ਜਲਦ ਕੀਤਾ ਜਾਵੇਗਾ: ਰੋਜ਼ਗਾਰ ਉਤਪੱਤੀ ਮੰਤਰੀ

ਚੰਡੀਗੜ੍ਹ, 5 ਜੂਨ:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ,...

ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ‘ਤੇ ਨਕੇਲ ਕੱਸਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ – ਕੇਜਰੀਵਾਲ

ਨਵੀਂ ਦਿੱਲੀ, 05 ਜੂਨ 2026:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ...

‘ਚਿੱਟੇ’ ਦੀ ਲਤ ਕਾਰਨ ਵੇਚ ਦਿੱਤਾ 16 ਦਿਨਾਂ ਦਾ ਬੱਚਾ, ਖਰੀਦਣ ਵਾਲੇ ਨੇ ਪੈਸੇ ਵਾਪਸ ਮੰਗੇ ਤਾਂ ਹੋਇਆ ਖੁਲਾਸਾ

ਜਲੰਧਰ ‘ਚ ਇੱਕ ਵਿਅਕਤੀ ਨੇ ‘ਚਿੱਟੇ’ ਦੀ ਲਤ ਨੂੰ ਪੂਰਾ ਕਰਨ ਲਈ ਆਪਣੀ ਤਲਾਕਸ਼ੁਦਾ...

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...