November 5, 2026, 11:08 am
----------- Advertisement -----------
HomeNewsLatest Newsਅਣਪਛਾਤੇ ਬਾਈਕ ਸਵਾਰਾਂ ਨੇ ਡਿਸਪੈਂਸਰੀ ਮਾਲਕ ਨੂੰ ਮਾਰੀ ਗੋ.ਲੀ

ਅਣਪਛਾਤੇ ਬਾਈਕ ਸਵਾਰਾਂ ਨੇ ਡਿਸਪੈਂਸਰੀ ਮਾਲਕ ਨੂੰ ਮਾਰੀ ਗੋ.ਲੀ

Published on

----------- Advertisement -----------

ਗੁਰਦਾਸਪੁਰ ਦੇ ਬਟਾਲਾ ਦੇ ਪਿੰਡ ਰੰਗੜ ਨੰਗਲ ਦੇ ਇਲਾਕੇ ਵਿੱਚ ਦੇਰ ਸ਼ਾਮ ਇਕ ਵੱਡੀ ਘਟਨਾ ਵਾਪਰੀ। ਇਥੇ ਦੋ ਨਕਾਬਪੋਸ਼ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਇੱਕ ਪ੍ਰਾਈਵੇਟ ਡਿਸਪੈਂਸਰੀ ਨੂੰ ਨਿਸ਼ਾਨਾ ਬਣਾਇਆ। ਬਾਈਕ ‘ਤੇ ਸਵਾਰ ਨਕਾਬਪੋਸ਼ ਲੁਟੇਰੇ ਡਿਸਪੈਂਸਰੀ ‘ਚ ਦਾਖਲ ਹੋਏ ਅਤੇ ਪਹਿਲਾਂ ਮਾਲਕ ਸਰਬਜੀਤ ਸਿੰਘ ਨੂੰ ਧਮਕੀ ਦਿੱਤੀ। ਜਦੋਂ ਉਸਨੇ ਨੇ ਆਪਣਾ ਲਾਇਸੈਂਸੀ ਰਿਵਾਲਵਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਗੋਲੀ ਚਲਾ ਦਿੱਤੀ।
ਘਟਨਾ ਦੌਰਾਨ ਮੁਲਜ਼ਮ ਨੇ ਡਿਸਪੈਂਸਰੀ ਮਾਲਕ ਦੀ ਲੱਤ ਵਿੱਚ ਗੋਲੀ ਮਾਰ ਦਿੱਤੀ। ਜਿਸ ਕਾਰਨ ਉਹ ਜ਼ਖਮੀ ਹੋ ਗਿਆ ਅਤੇ ਲੁਟੇਰੇ ਉਸ ਦਾ ਲਾਇਸੈਂਸੀ ਰਿਵਾਲਵਰ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਦੌਰਾਨ ਜ਼ਖਮੀ ਹੋਏ ਡਿਸਪੈਂਸਰੀ ਮਾਲਕ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ ਹੈ। ਜ਼ਖ਼ਮੀ ਸਰਬਜੀਤ ਸਿੰਘ ਨੇ ਦੱਸਿਆ ਕਿ ਹਮਲਾਵਰ ਅਣਪਛਾਤੇ ਸਨ ਅਤੇ ਜਦੋਂ ਉਨ੍ਹਾਂ ਹਮਲਾ ਕੀਤਾ ਤਾਂ ਡਿਸਪੈਂਸਰੀ ਵਿੱਚ ਹੋਰ ਮਰੀਜ਼ ਵੀ ਮੌਜੂਦ ਸਨ।
ਮੌਕੇ ’ਤੇ ਪੁੱਜੇ ਏਐਸਆਈ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਡਿਸਪੈਂਸਰੀ ਵਿੱਚ ਦਾਖ਼ਲ ਹੋ ਕੇ ਡਿਸਪੈਂਸਰੀ ਮਾਲਿਕ ਨੂੰ ਗੋਲੀ ਮਾਰ ਦਿੱਤੀ ਹੈ, ਜਿਸ ਨਾਲ ਉਸ ਦੀ ਲੱਤ ਵਿੱਚ ਸੱਟ ਲੱਗੀ ਹੈ। ਉਨ੍ਹਾਂ ਦੱਸਿਆ ਕਿ ਜ਼ਖਮੀ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਸ ਨੇ ਪੀੜਤ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪ੍ਰੇਮ ਸਿੰਘ ਚੰਦੂਮਾਜਰਾ ਨੇ ਛੱਡੀ ‘ਪੁਨਰ ਸੁਰਜੀਤ, ਕਿਹਾ- ਗਿਆਨੀ ਹਰਪ੍ਰੀਤ ਨਾਲ ਵਿਚਾਰਧਾਰਕ ਮੇਲ ਨਹੀਂ ਖਾਂਦੀ

ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਪੈਦਾ ਕਰਦਿਆਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸੰਸਦ...

ਪੰਜਾਬ ਤੋਂ ਬਿਹਾਰ ਪਹੁੰਚੀ 1 ਕਰੋੜ ਰੁਪਏ ਦੀ ਵਿਦੇਸ਼ੀ ਸ਼ਰਾਬ ! ਆਬਕਾਰੀ ਵਿਭਾਗ ਨੇ ਕੀਤੀ ਜ਼ਬਤ, ਜਾਣੋ ਪੂਰਾ ਮਾਮਲਾ

ਬਿਹਾਰ ਵਿੱਚ ਸ਼ਰਾਬ 'ਤੇ ਪਾਬੰਦੀ ਹੋਣ ਦੇ ਬਾਵਜੂਦ, ਤਸਕਰੀ ਦਾ ਮੁੱਦਾ ਬੇਰੋਕ ਜਾਰੀ ਹੈ।...

ਪੰਜਾਬ ਸਰਕਾਰ ਨੇ 3 ਫੀਸਦੀ ਡੀਏ ਵਧਾਇਆ, ਬਕਾਏ ਦੇ ਮਾਮਲੇ ’ਚ ਸੁਪਰੀਮ ਕੋਰਟ ਦਾ ਮੁੜ ਕੀਤਾ ਰੁਖ਼

ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦਿਵਾਲੀ ਦਾ ਤੋਹਫ਼ਾ ਦਿੰਦਿਆਂ...

ਸਿਵਲ ਹਸਪਤਾਲ ਪੱਟੀ ‘ਚ ਇੱਕ ਕਰੋੜ ਰੁਪਏ ਦਾ ਗਬਨ, ਆਡਿਟ ਦੌਰਾਨ ਹੋਇਆ ਖੁਲਾਸਾ, ਮੁਲਜ਼ਮ ਫ਼ਰਾਰ

 ਸਿਵਲ ਹਸਪਤਾਲ ਪੱਟੀ ਵਿਖੇ ਸਰਕਾਰੀ ਫੰਡਾਂ (Corruption in Governmet Funds) ਦੀ ਵਰਤੋਂ ਵਿੱਚ ਵੱਡੀਆਂ...

ਡਾ. ਸੇਹਰ ਓਮਪ੍ਰਕਾਸ਼ ਨੇ ਜਿੱਤਿਆ ਥਰਡ ਰਨਰ-ਅੱਪ ਦਾ ਖ਼ਿਤਾਬ, ਪੰਜਾਬ ਦਾ ਨਾਮ ਕੀਤਾ ਰੌਸ਼ਨ

ਸ੍ਰੀਲੰਕਾ ਵਿੱਚ ਕਰਵਾਏ ਗਏ ਵੱਕਾਰੀ ਕੌਮਾਂਤਰੀ ਸੁੰਦਰਤਾ ਮੁਕਾਬਲੇ 'ਮਿਸਿਜ਼ ਯੂਨੀਵਰਸ 2026' ਵਿੱਚ ਭਾਰਤ ਦੀ...

ਸੁਪਰੀਮ ਕੋਰਟ ਨੇ ਖੁੱਲ੍ਹੇਆਮ ਪਟਾਕਿਆਂ ਦੀ ਵਿਕਰੀ ’ਤੇ ਪ੍ਰਗਟਾਈ ਚਿੰਤਾ

 ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਖੁੱਲ੍ਹੇਆਮ ਹਰ ਤਰ੍ਹਾਂ ਦੇ ਪਟਾਕਿਆਂ ਦੀ ਵਿਕਰੀ ’ਤੇ...

ਝੋਟਾ ਕਤਲਕਾਂਡ ਮਾਮਲੇ ‘ਚ JCB ਲੈ ਕੇ ਮਾਨਸਾ ਪਹੁੰਚੀ CBI ਦੀ ਟੀਮ, ਪਹਿਲੀ ਗੋਲੀ ਦੇ ਸਬੂਤ ਦੀ ਕੀਤੀ ਜਾ ਰਹੀ ਭਾਲ

ਪਰਵਿੰਦਰ ਝੋਟਾ ਕਤਲਕਾਂਡ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਝੋਟੇ ਕਤਲਕਾਂਡ...

ਜਗਤਾਰ ਹਵਾਰਾ ਨੂੰ ਪੰਜਾਬ ਸ਼ਿਫ਼ਟ ਕਰਨ ‘ਤੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, IB ਰਿਪੋਰਟ ਮਗਰੋਂ 3 ਮਹੀਨੇ ਟਲੀ ਸੁਣਵਾਈ

ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜ਼ਾ...

ਅਕਸਰ ਹੁੰਦਾ ਸੀ ਝਗੜਾ, ਘਰ ਵਾਪਸ ਆਉਂਦਿਆਂ ਹੀ ਲਈ ਪਤੀ ਨੇ ਜਾਨ…”; 2 ਸਾਲ ਪਹਿਲਾਂ ਹੋਇਆ ਸੀ ਵਿਆਹ ਤੇ ਹੁਣ ਹੋਇਆ ਦਰਦਨਾਕ ਅੰਤ

ਉੱਤਰ ਪ੍ਰਦੇਸ਼ ਦੇ ਨਿਗੋਹੀ ਇਲਾਕੇ ਦੇ ਤ੍ਰਿਲੋਕਾਪੁਰ ਪਿੰਡ ਵਿੱਚ ਮੰਗਲਵਾਰ ਦੁਪਹਿਰ ਇੱਕ ਵਿਅਕਤੀ ਨੇ...