ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੇ ਦਿਨੀ ਐਸ.ਵਾਈ.ਐਲ ਸਮੇਤ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਪੰਜਾਬ ਵਿਚਲੀਆਂ ਵੱਖ-ਵੱਖ ਵਿਰੋਧੀ ਪਾਰਟੀਆਂ ਦੇ ਮੁਖੀਆਂ ਨੂੰ ਬਹਿਸ ਲਈ ਸੱਦਾ ਦਿੱਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਖੁੱਲ੍ਹੀ ਬਹਿਸ ਦੀ ਚੁਣੌਤੀ ਨੂੰ ਲੈ ਕੇ ਸਿਆਸੀ ਹਲਚਲ ਮਚ ਗਈ ਹੈ। ਹੁਣ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਤਵਾਰ ਨੂੰ ਦਿੱਤੇ ਬਿਆਨ ਦਾ ਜਵਾਬ ਦਿੱਤਾ ਹੈ। ਸੁਨੀਲ ਜਾਖੜ ਇੱਕ ਵਾਰ ਫਿਰ ਖੁੱਲ੍ਹੀ ਬਹਿਸ ਲਈ ਪੈਨਲ ਬੁਲਾਉਣ ‘ਤੇ ਅੜ ਗਏ ਹਨ। ਜਾਖੜ ਨੇ ਮੁੱਖ ਮੰਤਰੀ ‘ਤੇ ਪੈਨਲ ਦੀ ਇਜਾਜ਼ਤ ਨਾ ਦੇ ਕੇ ਮਹਾਂ ਡਿਬੇਟ ਦੇ ਸੱਦੇ ਤੋਂ ਭੱਜਣ ਦਾ ਦੋਸ਼ ਲਗਾਇਆ ਹੈ।
ਸੁਨੀਲ ਜਾਖੜ ਨੇ ਟਵੀਟ ਕੀਤਾ “ਪੰਜਾਬ ਮੰਗਦਾ ਜਵਾਬ, ਮਾਨ ਸਾਹਬ ! ਸੱਦਾ ਦੇ ਕੇ ਹੁਣ ਭੱਜਦੇ ਕਿਉਂ ਹੋ ? ਜੇ ਨਹੀਂ ਭੱਜਦੇ ਤਾਂ ਬਹਿਸ ਦਾ ਸੰਚਾਲਨ/ਨਿਗਰਾਨੀ ਕਰਨ ਲਈ ਇਨਾਂ ਨਾਂਵਾਂ (ਡਾ.ਧਰਮਵੀਰ ਗਾਂਧੀ, ਐੱਚ.ਐੱਸ.ਫੂਲਕਾ, ਕੰਵਰ ਸੰਧੂ) ਤੇ ਇਤਰਾਜ਼ ਕਿਉਂ ? ਜੇ ਇਤਰਾਜ਼ ਨਹੀਂ ਤਾਂ ਭਰੋ ਹਾਮੀ, ਇਨਾਂ ਨੂੰ ਮਨਾ ਕੇ ਲਿਆਉਣ ਦੀ ਜ਼ਿੰਮੇਵਾਰੀ ਮੇਰੀ ।”
ਦੱਸ ਦਈਏ ਕਿ ਐਤਵਾਰ ਨੂੰ ਚੰਡੀਗੜ੍ਹ ਵਿੱਚ ਨਿਯੁਕਤੀ ਪੱਤਰ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ- ਪਿਛਲੀਆਂ ਸਰਕਾਰਾਂ ਨੇ ਲੋਕਾਂ ਨੂੰ ਲੁੱਟਿਆ ਹੈ। ਇਸ ਲਈ ਮੈਂ 1 ਨਵੰਬਰ ਨੂੰ ਬਹਿਸ ਵਿੱਚ ਜ਼ਰੂਰ ਜਾਵਾਂਗਾ। ਸੁਖਬੀਰ ਬਾਦਲ, ਸੁਨੀਲ ਜਾਖੜ, ਪ੍ਰਤਾਪ ਸਿੰਘ ਬਾਜਵਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਕੁਰਸੀਆਂ ਮੈਂ ਖੁਦ ਲਗਾਵਾਂਗਾ।”
ਉਨ੍ਹਾਂ ਅੱਗੇ ਕਿਹਾ ਕਿ “ਇੰਨਾ ਹੀ ਨਹੀਂ ਮੈਂ ਉਨ੍ਹਾਂ ਦੀਆਂ ਕੁਰਸੀਆਂ ਦੇ ਸਾਹਮਣੇ ਉਨ੍ਹਾਂ ਦਾ ਪਸੰਦੀਦਾ ਭੋਜਨ, ਸੁਖਬੀਰ ਬਾਦਲ ਦੇ ਸਾਹਮਣੇ ਪੀਜ਼ਾ ਅਤੇ ਡਾਈਟ ਕੋਕ, ਪ੍ਰਤਾਪ ਸਿੰਘ ਬਾਜਵਾ ਦੇ ਸਾਹਮਣੇ ਬਲੈਕ ਕੌਫੀ, ਸੁਨੀਲ ਜਾਖੜ ਦੇ ਸਾਹਮਣੇ ਸੰਤਰੇ ਦਾ ਰਸ ਅਤੇ ਰਾਜਾ ਵੜਿੰਗ ਦੇ ਸਾਹਮਣੇ ਚਾਹ ਰੱਖਾਂਗਾ। ਮੈਂ ਉਹਨਾਂ ਲਈ ਉਹ ਸਾਰਾ ਪ੍ਰਬੰਧ ਕਰਾਂਗਾ ਜੋ ਉਹਨਾਂ ਨੂੰ ਪਸੰਦ ਹੈ … ਪਰ ਉਹ ਨਹੀਂ ਆਉਣਗੇ ਕਿਉਂਕਿ ਉਹ ਡਰਦੇ ਹਨ.”
----------- Advertisement -----------
ਮੁੱਖ ਮੰਤਰੀ ਮਾਨ ਵੱਲੋਂ ਖੁੱਲ੍ਹੀ ਬਹਿਸ ਦੀ ਚੁਣੌਤੀ ਨੂੰ ਲੈ ਕੇ ਸਿਆਸੀ ਖਿੱਚੋਤਾਣ, ਪੈਨਲ ਬੁਲਾਉਣ ‘ਤੇ ਅੜੇ ਪੰਜਾਬ ਭਾਜਪਾ ਪ੍ਰਧਾਨ
Published on
----------- Advertisement -----------
----------- Advertisement -----------












