ਪਟਿਆਲਾ ਦੇ ਸਮਾਣਾ ਦੀ ਰਹਿਣ ਵਾਲੀ ਪਰਵਿੰਦਰ ਕੌਰ ਕੈਨੇਡਾ ਵਿੱਚ ਵਕੀਲ ਬਣ ਗਈ ਹੈ। ਸੁਤੰਤਰਤਾ ਸੈਨਾਨੀ ਸੁਰਜੀਤ ਸਿੰਘ ਵਾਸੀ ਪਿੰਡ ਘੰਗਰੋਲੀ ਦੀ ਨੂੰਹ ਪਰਵਿੰਦਰ ਕੌਰ ਨੇ ਬਾਰ-ਐਟ-ਲਾਅ ਦੀ ਪ੍ਰੀਖਿਆ ਪਾਸ ਕਰਕੇ ਇਹ ਸਫ਼ਲਤਾ ਹਾਸਲ ਕੀਤੀ ਹੈ। ਪਰਵਿੰਦਰ ਕੌਰ ਦੇ ਵਕੀਲ ਬਣਨ ‘ਤੇ ਪੂਰੇ ਪਰਿਵਾਰ ‘ਚ ਖੁਸ਼ੀ ਦੀ ਲਹਿਰ ਹੈ। ਦੱਸ ਦਈਏ ਕਿ ਉਹ ਬਾਰ ਐਸੋਸੀਏਸ਼ਨ ਸਮਾਣਾ ਦੀ ਮੈਂਬਰ ਵੀ ਰਹਿ ਚੁੱਕੀ ਹੈ। ਉਹ ਹਾਲ ਹੀ ਵਿੱਚ ਕੈਨੇਡਾ ਚਲੀ ਗਈ ਸੀ। ਉੱਥੇ ਜਾ ਕੇ ਕਾਨੂੰਨ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਵਕੀਲ ਬਣ ਗਈ।
ਪਰਵਿੰਦਰ ਕੌਰ ਦੀ ਇਸ ਕਾਮਯਾਬੀ ‘ਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ, ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਸਾਬਕਾ ਹਲਕਾ ਵਿਧਾਇਕ ਰਜਿੰਦਰ ਸਿੰਘ ਨੇ ਪਰਿਵਾਰ ਨੂੰ ਵਧਾਈ ਦਿੱਤੀ ਹੈ | ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਐਡਵੋਕੇਟ ਚਮਨ ਲਾਲ ਕੈਨੇਡਾ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ | ਜਿਨ੍ਹਾਂ ਨੇ ਉਸ ਨੂੰ ਇਸ ਮੁਕਾਮ ਤੱਕ ਪਹੁੰਚਣ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ।
----------- Advertisement -----------
ਪਟਿਆਲਾ ਦੀ ਪਰਵਿੰਦਰ ਕੌਰ ਨੇ ਕੈਨੇਡਾ ‘ਚ ਵਕੀਲ ਬਣ ਵਧਾਇਆ ਮਾਣ, ਕੈਬਨਿਟ ਮੰਤਰੀ ਜੋੜਾਮਾਜਰਾ ਨੇ ਦਿੱਤੀ ਵਧਾਈ
Published on
----------- Advertisement -----------
----------- Advertisement -----------












