ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ‘ਮੇਰੀ ਮਾਟੀ ਮੇਰਾ ਦੇਸ਼’ ਮੁਹਿੰਮ ਤਹਿਤ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਅੱਜ ਲੁਧਿਆਣਾ ਆਉਣਗੇ। ਇੱਥੇ ਉਹ ਪ੍ਰੋਗਰਾਮ ‘ਚ ਭਾਜਪਾ ਵਰਕਰਾਂ ਨੂੰ ਵੀ ਸੰਬੋਧਨ ਕਰਨਗੇ। ਜਾਖੜ ਦੇ ਆਉਣ ਦੀ ਖਬਰ ਤੋਂ ਬਾਅਦ ਭਾਜਪਾ ਸਮਰਥਕਾਂ ‘ਚ ਭਾਰੀ ਉਤਸ਼ਾਹ ਹੈ।
ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਤਹਿਤ ਲੁਧਿਆਣਾ ਵਿੱਚ ਸਮਾਗਮ ਜਲੰਧਰ ਬਾਈਪਾਸ ਨੇੜੇ ਅੰਬੇਡਕਰ ਭਵਨ ਵਿੱਚ ਹੋਵੇਗਾ। ਪ੍ਰੋਗਰਾਮ ਦਾ ਸਮਾਂ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਰੱਖਿਆ ਗਿਆ ਹੈ। ਇਸ ਸਮਾਗਮ ਵਿੱਚ ਸੁਨੀਲ ਜਾਖੜ ਨੇ ਸ਼ਿਰਕਤ ਕਰਨੀ ਹੈ। ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਆਗੂ ਜਾਖੜ ਦਾ ਸਵਾਗਤ ਕਰਨਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਮੌਕੇ ਜਾਖੜ ਭਾਜਪਾ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਨਿਗਮ ਚੋਣਾਂ ਦੀਆਂ ਤਿਆਰੀਆਂ ਬਾਰੇ ਗੱਲਬਾਤ ਕਰ ਸਕਦੇ ਹਨ।
----------- Advertisement -----------
ਸੁਨੀਲ ਜਾਖੜ ਅੱਜ ਪੁੱਜਣਗੇ ਲੁਧਿਆਣਾ,’ਮੇਰੀ ਮਾਟੀ ਮੇਰਾ ਦੇਸ਼’ ਪ੍ਰੋਗਰਾਮ ‘ਚ ਕਰਨਗੇ ਸ਼ਿਰਕਤ
Published on
----------- Advertisement -----------
----------- Advertisement -----------












