ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ ਕੁਝ ਸਮੇ ਤੋਂ ਠੀਕ ਨਹੀਂ ਸਨ ਤੇ ਉਹਨਾਂ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਅਚਨਚੇਤ ਹੋਏ ਇਸ ਦੇਹਾਂਤ ਕਾਰਨ ਲੇਖਕ ਵਰਗ ‘ਚ ਸੋਗ ਦੀ ਲਹਿਰ ਦੌੜ ਗਈ।
ਦੱਸ ਦਈਏ ਕਿ ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ ਨੇ ਕਈ ਪੰਜਾਬੀ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ ਤੇ ਬਾਲ ਸਾਹਿਤ ਵੀ ਰਚਿਆ।ਮਨਮੋਹਨ ਸਿੰਘ ਬਾਸਰਕੇ ਵਲੋਂ ਲਿਖਿਆ ਨਾਵਲ ‘ਖਾਰਾ ਪਾਣੀ’ ਵੀ ਚਰਚਾ ਵਿਚ ਰਿਹਾ ਤੇ ਪੁਸਤਕ ‘ਮੁੱਠੀ ‘ਚੋਂ ਕਿਰਦੀ ਰੇਤ’ ਵੀ ਪਾਠਕਾਂ ‘ਚ ਮਕਬੂਲ ਰਹੀ ਹੈ।












