ਇੰਡਸਟਰੀ ‘ਚ ਚਰਚਾ ਹੈ ਕਿ ਬੌਲੀਵੁੱਡ ਅਭਿਨੇਤਾ ਰਣਦੀਪ ਹੁੱਡਾ ਜਲਦ ਹੀ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਲਿਨ ਲੈਸ਼ਰਾਮ ਨਾਲ ਵਿਆਹ ਕਰਨ ਜਾ ਰਹੇ ਹਨ। ਦੋਵੇਂ ਇਸ ਮਹੀਨੇ ਦੇ ਅੰਤ ਤੱਕ ਇੰਟੀਮੇਟ ਸੈਰੇਮਨੀ ‘ਚ ਵਿਆਹ ਕਰਨਗੇ। ਇਸਤੋਂ ਇਲਾਵਾ ਖਬਰਾਂ ਦੀ ਮੰਨੀਏ ਤਾਂ ਇਸ ਵਿਆਹ ‘ਚ ਸਿਰਫ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਹੀ ਸ਼ਾਮਿਲ ਹੋਣਗੇ। ਇਹ ਵਿਆਹ ਮੁੰਬਈ ਵਿੱਚ ਨਹੀਂ ਹੋਵੇਗਾ। ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜੋੜੇ ਦੇ ਕਰੀਬੀ ਮੈਂਬਰ ਇਸ ਬਾਰੇ ਜਾਣਦੇ ਹਨ ਪਰ ਇਸ ਬਾਰੇ ਗੱਲ ਨਹੀਂ ਕਰਨਾ ਚਾਹੁੰਦੇ। ਦੋਵੇਂ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਕਰਨ ਤੋਂ ਬਾਅਦ ਇਸ ਬਾਰੇ ਐਲਾਨ ਕਰਨਗੇ। 47 ਸਾਲ ਦਾ ਰਣਦੀਪ ਲੰਬੇ ਸਮੇਂ ਤੋਂ 37 ਸਾਲ ਦੀ ਲਿਨ ਨੂੰ ਡੇਟ ਕਰ ਰਿਹਾ ਹੈ। ਹਾਲਾਂਕਿ ਦੋਵਾਂ ਨੇ ਇਸ ਬਾਰੇ ਅਜੇ ਤੱਕ ਖੁੱਲ੍ਹ ਕੇ ਗੱਲ ਨਹੀਂ ਕੀਤੀ ਹੈ ਪਰ ਰਣਦੀਪ ਨੇ 2021 ‘ਚ ਲਿਨ ਦੇ ਜਨਮਦਿਨ ‘ਤੇ ਇਸ ਬਾਰੇ ਹਿੰਟ ਦਿੱਤਾ ਸੀ। ਪਿਛਲੇ ਸਾਲ ਦੋਵਾਂ ਨੇ ਇਕੱਠੇ ਦਿਵਾਲੀ ਵੀ ਮਨਾਈ ਸੀ। ਉਦੋਂ ਤੋਂ ਹੀ ਦੋਵੇਂ ਅਕਸਰ ਸੋਸ਼ਲ ਮੀਡੀਆ ‘ਤੇ ਇਕ-ਦੂਜੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਦੀਪ ਦੀ ਅਗਲੀ ਫਿਲਮ ‘ਵੀਰ ਸਾਵਰਕਰ’ ਹੈ, ਜਿਸ ‘ਚ ਉਹ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਇਸ ਦੇ ਜ਼ਰੀਏ ਰਣਦੀਪ ਬਤੌਰ ਨਿਰਦੇਸ਼ਕ ਵੀ ਡੈਬਿਊ ਕਰਨ ਜਾ ਰਹੇ ਹਨ।
----------- Advertisement -----------
ਆਹ ਬੌਲੀਵੁੱਡ ਅਭਿਨੇਤਾ ਜਲਦ ਹੀ ਕਰਾਉਣ ਜਾ ਰਿਹਾ ਵਿਆਹ
Published on
----------- Advertisement -----------












