ਵਿਰਾਟ ਕੋਹਲੀ ਦੇ 49ਵੇਂ ਸੈਂਕੜੇ ਦੇ ਦਮ ‘ਤੇ ਭਾਰਤ ਨੇ ਦੱਖਣੀ ਅਫਰੀਕਾ ਨੂੰ ਵਿਸ਼ਵ ਕੱਪ ਜਿੱਤਣ ਲਈ 327 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ ‘ਚ ਦੱਖਣੀ ਅਫਰੀਕਾ ਨੇ 9 ਓਵਰਾਂ ‘ਚ 2 ਵਿਕਟਾਂ ‘ਤੇ 27 ਦੌੜਾਂ ਬਣਾ ਲਈਆਂ ਹਨ। ਰੈਸੀ ਵੈਨ ਡੇਰ ਡੁਸਨ ਅਤੇ ਏਡਨ ਮਾਰਕਰਮ ਕ੍ਰੀਜ਼ ‘ਤੇ ਹਨ।
ਕਪਤਾਨ ਟੇਂਬਾ ਬਾਵੁਮਾ (11 ਦੌੜਾਂ), ਰਵਿੰਦਰ ਜਡੇਜਾ ਅਤੇ ਕਵਿੰਟਨ ਡੀ ਕਾਕ (5 ਦੌੜਾਂ) ਨੂੰ ਮੁਹੰਮਦ ਸਿਰਾਜ ਨੇ ਆਪਣੇ-ਆਪਣੇ ਪਹਿਲੇ ਓਵਰਾਂ ਵਿੱਚ ਬੋਲਡ ਕੀਤਾ। ਭਾਰਤੀ ਪਾਰੀ ‘ਚ ਵਿਰਾਟ ਕੋਹਲੀ ਨੇ 121 ਗੇਂਦਾਂ ‘ਤੇ ਅਜੇਤੂ 101 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ। ਉਸ ਨੇ ਸਚਿਨ ਤੇਂਦੁਲਕਰ ਦੇ ਵਨਡੇ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਕੋਹਲੀ ਆਪਣੇ ਜਨਮਦਿਨ ‘ਤੇ ਵਿਸ਼ਵ ਕੱਪ ‘ਚ ਸੈਂਕੜਾ ਲਗਾਉਣ ਵਾਲਾ ਭਾਰਤ ਦਾ ਪਹਿਲਾ ਅਤੇ ਦੁਨੀਆ ਦਾ ਤੀਜਾ ਬੱਲੇਬਾਜ਼ ਬਣ ਗਿਆ ਹੈ।












