ਮਾਨਸਾ ਵਿੱਚ ਸੋਮਵਾਰ ਸਵੇਰੇ ਇਕ ਮੈਰਿਜ ਪੈਲੇਸ ਦੀ ਛੱਤ ਅਚਾਨਕ ਡਿੱਗ ਗਈ। ਬਰਨਾਲਾ ਰੋਡ ’ਤੇ ਸਥਿਤ ਮਧੁਰ ਮਿਲਨ ਪੈਲੇਸ ਵਿੱਚ ਅੱਜ ਵਿਆਹ ਸਮਾਗਮ ਸੀ। ਜਿਸ ਲਈ ਇਥੇ ਤਿਆਰੀ ਕੀਤੀ ਜਾ ਰਹੀ ਸੀ। ਕੁਝ ਸਮੇਂ ਬਾਅਦ ਇਸ ਪੈਲੇਸ ਵਿੱਚ ਹੋਰ ਮਹਿਮਾਨਾਂ ਅਤੇ ਬਰਾਤ ਨੇ ਆਉਣਾ ਸੀ। ਪਰ ਅਚਾਨਕ ਢਹਿ ਢੇਰੀ ਹੋਣ ਕਾਰਨ ਸਾਰਾ ਪੈਲੇਸ ਮਲਬੇ ਚ ਤਬਦੀਲ ਹੋ ਗਿਆ।
ਹਾਦਸੇ ‘ਚ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਇਸ ਪੈਲੇਸ ਦੇ ਮਲਬੇ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ। ਇਸ ਪੈਲੇਸ ਵਿੱਚ ਵਿਆਹ ਦਾ ਸਮਾਗਮ ਰੱਖਿਆ ਗਿਆ ਸੀ। ਘਟਨਾ ਤੋਂ ਬਾਅਦ ਸਮਾਗਮ ਕਿਸੇ ਹੋਰ ਪੈਲੇਸ ਵਿੱਚ ਰੱਖ ਦਿੱਤਾ ਗਿਆ। ਦੱਸ ਦੇਈਏ ਕਿ ਵਿਆਹ ਸਮਾਗਮ ਸ਼ੁਰੂ ਹੋਣ ਤੋਂ ਪਹਿਲਾ ਹੀ ਛੱਤ ਡਿੱਗਣ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਹੈ।
----------- Advertisement -----------
ਮਾਨਸਾ ‘ਚ ਮੈਰਿਜ ਪੈਲੇਸ ਦੀ ਡਿੱਗੀ ਛੱਤ
Published on
----------- Advertisement -----------
----------- Advertisement -----------












