ਮੋਹਾਲੀ ਪੁਲਿਸ ਨੇ ਅਮਰੀਕਾ ਦੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਜਾਅਲੀ ਕੰਪਨੀ ਖੋਲ੍ਹ ਕੇ ਅਮਰੀਕਾ ਦੇ ਲੋਕਾਂ ਨਾਲ ਠੱਗੀ ਮਾਰਨ ਦਾ ਕੰਮ ਕਰਦਾ ਸੀ। ਮੁਲਜ਼ਮ ਦੀ ਪਛਾਣ ਅਨੁਰਾਗ ਜੌਹਰੀ ਵਾਸੀ ਬਦਾਊਂ ਵਜੋਂ ਹੋਈ ਹੈ। ਫੇਜ਼-1 ਪੁਲੀਸ ਨੇ ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਮੁਲਜ਼ਮ ਅਮਰੀਕਾ ਦੇ ਲੋਕਾਂ ਨੂੰ ਦੱਸਦਾ ਸੀ ਕਿ ਪੇਪਾਲ ਐਪ ਅਕਾਊਂਟ ਬਲਾਕ ਹੈ। ਇਸ ਤੋਂ ਬਾਅਦ ਉਹ ਕਸਟਮਰ ਕੇਅਰ ਨੰਬਰ ਦੀ ਬਜਾਏ ਆਪਣਾ ਮੋਬਾਈਲ ਨੰਬਰ ਭੇਜਦਾ ਸੀ। ਜਿਵੇਂ ਹੀ ਲੋਕਾਂ ਇਸ ਨੰਬਰ ‘ਤੇ ਸੰਪਰਕ ਕਰਦੇ ਸਨ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੇ ਸਨ। ਮੁਲਜ਼ਮ ਉਨ੍ਹਾਂ ਨੂੰ ਵੱਖ-ਵੱਖ ਚਾਰਜ ਦੱਸ ਕੇ ਲੱਖਾਂ ਰੁਪਏ ਦੀ ਠੱਗੀ ਮਾਰਦਾ ਸੀ।
ਪੁਲੀਸ ਨੇ ਮੁਲਜ਼ਮ ਦੇ ਮੋਬਾਈਲ ਨੰਬਰ ਤੇ ਨਿਗਰਾਨੀ ਸ਼ੁਰੂ ਕਰ ਦਿਤੀ ਸੀ ਜਿਸ ਤੋਂ ਪਤਾ ਲੱਗਿਆ ਕਿ ਉਹ ਬਰੇਲੀ ਵਿੱਚ ਲੁਕਿਆ ਹੋਇਆ ਹੈ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਬਰੇਲੀ ਤੋਂ ਗ੍ਰਿਫਤਾਰ ਕਰ ਲਿਆ ਜਿੱਥੇ ਉਹ ਆਪਣੀ ਪ੍ਰੇਮਿਕਾ ਨਾਲ ਕਿਰਾਏ ‘ਤੇ ਰਹਿੰਦਾ ਸੀ।
----------- Advertisement -----------
ਮੋਹਾਲੀ ਪੁਲਿਸ ਵੱਲੋਂ ਅਮਰੀਕੀ ਲੋਕਾਂ ਨਾਲ ਠੱਗੀ ਮਾਰਨ ਵਾਲਾ ਵਿਅਕਤੀ ਕਾਬੂ
Published on
----------- Advertisement -----------
----------- Advertisement -----------











