May 30, 2026, 2:24 pm
----------- Advertisement -----------
HomeNewsNational-Internationalਹਮਾਸ ਲਈ ਹਥਿਆਰ ਬਣਾਉਣ ਵਾਲਾ ਕਮਾਂਡਰ ਗਿਆ ਮਾ.ਰਿਆ, ਫਲਸਤੀਨੀ ਰਾਸ਼ਟਰਪਤੀ ਦੇ ਕਾਫਲੇ...

ਹਮਾਸ ਲਈ ਹਥਿਆਰ ਬਣਾਉਣ ਵਾਲਾ ਕਮਾਂਡਰ ਗਿਆ ਮਾ.ਰਿਆ, ਫਲਸਤੀਨੀ ਰਾਸ਼ਟਰਪਤੀ ਦੇ ਕਾਫਲੇ ‘ਤੇ ਵੀ ਹਮਲਾ

Published on

----------- Advertisement -----------

ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦਾ ਅੱਜ 33ਵਾਂ ਦਿਨ ਹੈ। ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਫੌਜ ਨੇ ਹਮਾਸ ਲਈ ਹਥਿਆਰ ਬਣਾਉਣ ਵਾਲੇ ਕਮਾਂਡਰ ਮੁਹਸਿਨ ਅਬੂ ਜ਼ੀਨਾ ਨੂੰ ਮਾਰ ਦਿੱਤਾ ਹੈ।

ਇਸਦੇ ਨਾਲ ਹੀ ਯਨੇਟ ਨਿਊਜ਼ ਮੁਤਾਬਕ ਇਜ਼ਰਾਈਲ ‘ਤੇ ਹਮਾਸ ਦੇ ਹਮਲੇ ਦੀ ਵੀਡੀਓ 30 ਦੇਸ਼ਾਂ ‘ਚ 70 ਵਾਰ ਦਿਖਾਈ ਗਈ ਹੈ। 47 ਮਿੰਟ ਦਾ ਇਹ ਵੀਡੀਓ ‘ਦਿ ਨਿਊਯਾਰਕ ਟਾਈਮਜ਼’ ਦੇ ਸਟਾਫ ਨੂੰ ਚਾਰ ਵਾਰ ਦਿਖਾਇਆ ਗਿਆ। ਇਸ ਤੋਂ ਇਲਾਵਾ ਇਹ ਵੀਡੀਓ ਵ੍ਹਾਈਟ ਹਾਊਸ, ਬ੍ਰਿਟਿਸ਼ ਖੁਫੀਆ ਏਜੰਸੀ MI5 ਦੇ ਨਾਲ-ਨਾਲ ਹੋਰ ਪੱਛਮੀ ਖੁਫੀਆ ਏਜੰਸੀਆਂ ਦੇ ਸਟਾਫ ਨੂੰ ਵੀ ਦਿਖਾਇਆ ਗਿਆ ਸੀ। ਇਹ ਵੀਡੀਓ ਅੱਤਵਾਦੀਆਂ ਦੇ ਸਰੀਰ ‘ਤੇ ਲੱਗੇ ਬਾਡੀ ਕੈਮਰੇ ਦੀ ਫੁਟੇਜ ਨੂੰ ਮਿਲਾ ਕੇ ਬਣਾਇਆ ਗਿਆ ਹੈ।

 ਦੱਸ ਦਈਏ ਕਿ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅੱਬਾਸ ਦੇ ਕਾਫਲੇ ‘ਤੇ ਅੱਤਵਾਦੀ ਹਮਲਾ ਹੋਣ ਦੀ ਖਬਰ ਹੈ। ਕਾਫਲੇ ‘ਤੇ ਗੋਲੀਬਾਰੀ ਕੀਤੀ ਗਈ ਹੈ। ਇਸ ‘ਚ ਉਨ੍ਹਾਂ ਦਾ ਇਕ ਬੌਡੀਗਾਰਡ ਮਾਰਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਹਮਲਾ ਵੈਸਟ ਬੈਂਕ ਵਿੱਚ ਹੋਇਆ। ਇਸ ਦੇ ਨਾਲ ਹੀ ਤੁਰਕੀ ਦੇ ਅਖਬਾਰ ਮੁਤਾਬਕ ‘ਸਨਜ਼ ਆਫ ਅਬੂ ਜੰਦਾਲ’ ਨਾਂ ਦੇ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਹਮਲੇ ਨਾਲ ਸਬੰਧਤ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ‘ਚ ਬੌਡੀਗਾਰਡ ਗੋਲੀ ਲੱਗਣ ਤੋਂ ਬਾਅਦ ਜ਼ਮੀਨ ‘ਤੇ ਡਿੱਗਦਾ ਨਜ਼ਰ ਆ ਰਿਹਾ ਹੈ।

 ਭਾਰਤ ‘ਚ ਮੌਜੂਦ ਇਜ਼ਰਾਇਲੀ ਰਾਜਦੂਤ ਨਾਓਰ ਗਿਲੋਨ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਦੀਵਾਲੀ ‘ਤੇ ਭਾਰਤੀਆਂ ਨੂੰ ਹਮਾਸ ਦੇ ਬੰਧਕ ਬਣਾਏ ਗਏ ਇਜ਼ਰਾਈਲ ਲਈ ਵੀ ਦੀਵਾ ਜਗਾਉਣਾ ਚਾਹੀਦਾ ਹੈ। ਗਿਲੋਨ ਨੇ ਕਿਹਾ ਕਿ ਭਾਰਤ ਵਿੱਚ ਹਰ ਸਾਲ ਭਗਵਾਨ ਰਾਮ ਦੀ ਵਾਪਸੀ ਦੇ ਦਿਨ ਦੀਵੇ ਜਗਾਏ ਜਾਂਦੇ ਹਨ। ਇਸ ਸਾਲ 240 ਇਜ਼ਰਾਈਲੀ ਬੰਧਕਾਂ ਲਈ ਵੀ ਦੀਵੇ ਜਗਾਏ। 

ਇਜ਼ਰਾਈਲ ਫਲਸਤੀਨੀ ਕਾਮਿਆਂ ਦੀ ਥਾਂ 1 ਲੱਖ ਭਾਰਤੀ ਕਾਮਿਆਂ ਦੀ ਨਿਯੁਕਤੀ ਕਰਨ ਜਾ ਰਿਹਾ ਹੈ। ਵਾਇਸ ਔਫ ਅਮਰੀਕਾ ਦੀ ਰਿਪੋਰਟ ਅਨੁਸਾਰ ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਵਿੱਚ ਕੰਮ ਕਰ ਰਹੇ ਫਲਸਤੀਨੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ। ਇਸ ਦੀ ਬਜਾਏ ਭਾਰਤੀਆਂ ਨੂੰ ਨੌਕਰੀਆਂ ਦੇਣ ਨੂੰ ਲੈ ਕੇ ਇਜ਼ਰਾਈਲ ਅਤੇ ਭਾਰਤ ਸਰਕਾਰ ਵਿਚਾਲੇ ਗੱਲਬਾਤ ਚੱਲ ਰਹੀ ਹੈ। ਮੰਗਲਵਾਰ ਨੂੰ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਕਿਹਾ ਕਿ ਗਾਜ਼ਾ ਪੱਟੀ ਮਨੁੱਖਾਂ ਦੁਆਰਾ ਪੈਦਾ ਕੀਤੀ ਗਈ ਦਹਿਸ਼ਤ ਦਾ ਸਭ ਤੋਂ ਵੱਡਾ ਅੱਡਾ ਹੈ। ਅਸੀਂ ਬੰਧਕਾਂ ਨੂੰ ਵਾਪਸ ਲਿਆਉਣ ਲਈ ਹਰ ਫੌਜੀ ਅਤੇ ਸਿਆਸੀ ਕਾਰਵਾਈ ਕਰਾਂਗੇ।ਦੂਜੇ ਪਾਸੇ ਇਜ਼ਰਾਇਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਹ ਗਾਜ਼ਾ ਸ਼ਹਿਰ ਦੇ ਕੇਂਦਰ ਵਿੱਚ ਪਹੁੰਚ ਗਈ ਹੈ।

ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ- ਅਸੀਂ ਗਾਜ਼ਾ ਸ਼ਹਿਰ ਵਿੱਚ ਦਾਖਲ ਹੋ ਰਹੇ ਹਾਂ। ਅਸੀਂ ਹਮਾਸ ਦੇ ਉਨ੍ਹਾਂ ਨਿਸ਼ਾਨੇ ‘ਤੇ ਵੀ ਪਹੁੰਚ ਗਏ ਹਾਂ ਜਿੱਥੇ ਇਸ ਦੀ ਉਮੀਦ ਵੀ ਨਹੀਂ ਸੀ। ਹਮਾਸ ਦੇ ਹਜ਼ਾਰਾਂ ਲੜਾਕੇ ਮਾਰੇ ਗਏ ਹਨ। ਜੇਕਰ ਹਿਜ਼ਬੁੱਲਾ ਇਸ ਜੰਗ ਵਿੱਚ ਦਾਖਲ ਹੁੰਦਾ ਹੈ ਤਾਂ ਇਹ ਉਸਦੀ ਸਭ ਤੋਂ ਵੱਡੀ ਗਲਤੀ ਹੋਵੇਗੀ। ਇਲਤੋਂ ਇਲਾਵਾ ਨੇਤਨਯਾਹੂ ਨੇ ਕਿਹਾ ਕਿ ਜਦੋਂ ਤੱਕ ਬੰਧਕਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਦੋਂ ਤੱਕ ਜੰਗ ਵਿੱਚ ਕੋਈ ਜੰਗਬੰਦੀ ਨਹੀਂ ਹੋਵੇਗੀ। ਅਸੀਂ ਗਾਜ਼ਾ ਤੱਕ ਬਾਲਣ ਵੀ ਨਹੀਂ ਪਹੁੰਚਣ ਦੇਵਾਂਗੇ। ਅਸੀਂ ਹਮਾਸ ਅਤੇ ਉਸਦੇ ਸ਼ਾਸਨ ਨੂੰ ਖਤਮ ਕਰ ਦੇਵਾਂਗੇ। ਇਸ ਜੰਗ ਤੋਂ ਬਾਅਦ ਇਜ਼ਰਾਈਲ ਨੂੰ ਗਾਜ਼ਾ ਤੋਂ ਕੋਈ ਖਤਰਾ ਨਹੀਂ ਹੋਵੇਗਾ।

ਮੰਗਲਵਾਰ ਰਾਤ ਨੂੰ ਇਜ਼ਰਾਈਲ ‘ਤੇ ਲੇਬਨਾਨ ਤੋਂ ਇਕ ਤੋਂ ਬਾਅਦ ਇਕ 20 ਰਾਕਟਾਂ ਨਾਲ ਹਮਲਾ ਕੀਤਾ ਗਿਆ। ਜ਼ਿਆਦਾਤਰ ਰਾਕੇਟਾਂ ਨੂੰ ਆਇਰਨ ਡੋਮ ਦੁਆਰਾ ਰੋਕਿਆ ਗਿਆ ਸੀ। ਹਮਲੇ ਤੋਂ ਬਾਅਦ, ਇਜ਼ਰਾਈਲੀ ਫੌਜ ਨੇ ਜਵਾਬੀ ਕਾਰਵਾਈ ਕੀਤੀ ਅਤੇ ਹਿਜ਼ਬੁੱਲਾ ਦੇ ਹਥਿਆਰਾਂ ਦੇ ਡਿਪੂ, ਰਾਕੇਟ ਲਾਂਚਿੰਗ ਪੈਡ, ਐਂਟੀ-ਟੈਂਕ ਗਾਈਡਡ ਮਿਜ਼ਾਈਲ ਸੈੱਲ ਸਮੇਤ ਕਈ ਟੀਚਿਆਂ ‘ਤੇ ਹਮਲਾ ਕੀਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਸਮੂਹ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ਵਿਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਵੱਧ ਰਹੀ ਗਰਮੀ ਦੇ ਮੱਦੇਨਜ਼ਰ...

ਅਜੇ ਨਹੀਂ ਬਦਲੇਗਾ ਪੰਜਾਬ ਕਾਂਗਰਸ ਦਾ ਪ੍ਰਧਾਨ, ਦਿੱਲੀ ‘ਚ ਹਾਈਕਮਾਨ ਨੇ ਦਿੱਤੇ ਸੰਕੇਤ

ਪੰਜਾਬ ਕਾਂਗਰਸ ਦੇ ਆਗੂਆਂ ਵਿੱਚ ਅੰਦਰੂਨੀ ਲੜਾਈ ਦਾ ਮੁੱਦਾ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਉਠਾਇਆ...

ਪਿੰਡਾਂ ਤੋਂ ਬਾਅਦ ਹੁਣ ਸ਼ਹਿਰਾਂ ‘ਤੇ ਵੀ ‘ਆਪ’ ਦਾ ਕਬਜ਼ਾ, ਜਨਤਾ ਨੂੰ ਪਸੰਦ ਆ ਰਿਹਾ ਮਾਨ ਸਰਕਾਰ ਦਾ ਕੰਮ:ਸਿਸੋਦੀਆ

*ਚੰਡੀਗੜ੍ਹ, 29 ਮਈ , 2026* ਪੰਜਾਬ ਵਿੱਚ ਨਗਰ ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ...

ਜਾਤੀ ਸੂਚਕ ਟਿੱਪਣੀ ਮਾਮਲੇ ‘ਚ ਘਿਰੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ, SC ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਅੱਜ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਖਿਲਾਫ ਸਖਤ...

ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਚੌਣਾਂ ‘ਚ ‘ਆਪ’ ਨੇ ਰਚਿਆ ਇਤਿਹਾਸ, 13 ਵਾਰਡਾਂ ‘ਚੋਂ 11 ਸੀਟਾਂ ‘ਤੇ ਦਰਜ ਕੀਤੀ ਜਿੱਤ

ਸ੍ਰੀ ਆਨੰਦਪੁਰ ਸਾਹਿਬ ਨਗਰ ਕੌਂਸਲ ਚੋਣਾਂ ਵਿਚ ‘ਆਪ’ ਨੇ ਇਤਿਹਾਸ ਰਚ ਦਿੱਤਾ ਹੈ। 13...

*ਪੰਜਾਬ ਭਰ ਵਿੱਚ ਮੌਸਮੀ ਬੀਮਾਰੀਆਂ ਦੇ ਵਧਦੇ ਮਾਮਲਿਆਂ ਦਰਮਿਆਨ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਜੀਵਨਰੇਖਾ*

*ਪੰਜਾਬ ਭਰ ਵਿੱਚ ਮੌਸਮੀ ਬੀਮਾਰੀਆਂ ਦੇ ਵਧਦੇ ਮਾਮਲਿਆਂ ਦਰਮਿਆਨ ਭਗਵੰਤ ਮਾਨ ਸਰਕਾਰ ਦੀ ‘ਮੁੱਖ...