ਬਟਾਲਾ: ਬਟਾਲਾ ‘ਚ ਇਕ ਦਰਦਨਾਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇਕ ਸ਼ੂਗਰ ਮਿਲ ‘ਚ ਬੋਇਲਰ ਖੁਲ੍ਹਣ ਕਰਕੇ 4 ਕਰਮਚਾਰੀ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਮਿਲ ‘ਚ ਬੋਇਲਰ ਖੁੱਲ੍ਹਣ ਨਾਲ ਗਰਮ ਪਾਣੀ ਇਨ੍ਹਾਂ ਕਰਮਚਾਰੀਆਂ ‘ਤੇ ਪੈ ਗਿਆ ਜਿਸ ਨਾਲ ਉਹ ਜ਼ਖਮੀ ਹੋ ਗਏ। ਫਿਲਹਾਲ ਜ਼ਖਮੀਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ਼ ਚੱਲ ਰਿਹਾ ਹੈ।
----------- Advertisement -----------
ਬਟਾਲਾ ਦੀ ਇਕ ਸ਼ੂਗਰ ਮਿਲ ‘ਚ ਬਾਇਲਰ ਖੁੱਲ੍ਹਣ ਨਾਲ ਦਰਦਨਾਕ ਹਾਦਸਾ, 4 ਕਰਮਚਾਰੀ ਜ਼ਖਮੀ
Published on
----------- Advertisement -----------












