ਲੁਧਿਆਣਾ ‘ਚ ਦੇਰ ਰਾਤ ਲੋਹੇ ਦੇ ਸਰੀਏ ਨਾਲ ਭਰਿਆ ਤੇਜ਼ ਰਫਤਾਰ ਟਰੱਕ ਬਾਈਕ ਸਵਾਰ ਨੂੰ ਬਚਾਉਂਦੇ ਹੋਏ ਪਲਟ ਗਿਆ। ਲੋਕਾਂ ਨੇ ਸ਼ੀਸ਼ਾ ਤੋੜ ਕੇ ਡਰਾਈਵਰ ਨੂੰ ਬਾਹਰ ਕੱਢਿਆ। ਖੁਸ਼ਕਿਸਮਤੀ ਇਹ ਰਹੀ ਕਿ ਹਾਦਸੇ ਦੇ ਸਮੇਂ ਸੜਕ ਖਾਲੀ ਸੀ, ਨਹੀਂ ਤਾਂ ਕੋਈ ਵਾਹਨ ਇਸ ਦੇ ਹੇਠਾਂ ਆ ਸਕਦਾ ਸੀ। ਟਰੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਦਾ ਐਕਸਲ ਅਤੇ ਟਾਇਰ ਵੀ ਵੱਖ ਹੋ ਗਏ। ਹਾਦਸੇ ਦੌਰਾਨ ਜ਼ਖਮੀ ਡਰਾਈਵਰ ਦਾ ਨਾਂ ਰਵੀ ਹੈ। ਰਵੀ ਨੇ ਦੱਸਿਆ ਕਿ ਉਹ ਫੋਕਲ ਪੁਆਇੰਟ ਤੋਂ ਸਰੀਆ ਲੋਡ ਕਰਕੇ ਜਲੰਧਰ ਵੱਲ ਸਪਲਾਈ ਕਰਨ ਜਾ ਰਿਹਾ ਸੀ। ਜਿਵੇਂ ਹੀ ਉਹ ਸ਼ਿਵ ਪੁਰੀ ਤੋਂ ਥੋੜ੍ਹਾ ਅੱਗੇ ਆਇਆ ਤਾਂ ਅਚਾਨਕ ਇਕ ਬਾਈਕ ਸਵਾਰ ਟਰੱਕ ਦੇ ਸਾਹਮਣੇ ਆ ਗਿਆ। ਉਸ ਨੂੰ ਬਚਾਉਣ ਲਈ ਸਟੇਅਰਿੰਗ ਡਿਵਾਈਡਰ ਵੱਲ ਮੁੜ ਗਿਆ ਅਤੇ ਟਰੱਕ ਪਲਟ ਗਿਆ। ਟਨਾਂ ‘ਚ ਲੱਦਿਆ ਸਰੀਆ ਹਾਈਵੇ ‘ਤੇ ਖਿੱਲਰ ਗਿਆ।
ਆਸ-ਪਾਸ ਦੇ ਲੋਕਾਂ ਨੇ ਜ਼ਖ਼ਮੀ ਡਰਾਈਵਰ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਪੁਲੀਸ ਨੂੰ ਸੂਚਿਤ ਕੀਤਾ। ਥਾਣਾ ਦਰੇਸੀ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲਿਸ ਮੁਤਾਬਕ ਸਵੇਰੇ ਕ੍ਰੇਨ ਬੁਲਾ ਕੇ ਨੁਕਸਾਨੇ ਗਏ ਟਰੱਕ ਨੂੰ ਹਾਈਵੇਅ ਤੋਂ ਹਟਾਇਆ। ਫਿਲਹਾਲ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।
----------- Advertisement -----------
ਲੁਧਿਆਣਾ ‘ਚ ਸਰੀਏ ਨਾਲ ਭਰਿਆ ਟਰੱਕ ਪਲਟਿਆ, ਬਾਈਕ ਸਵਾਰ ਨੂੰ ਬਚਾਉਂਦੇ ਹੋਏ ਡਿਵਾਈਡਰ ਨਾਲ ਟਕਰਾਇਆ ਟਰੱਕ
Published on
----------- Advertisement -----------
----------- Advertisement -----------











