ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਸੋਮਵਾਰ ਨੂੰ ਲਖਨਊ ‘ਚ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਅਖਿਲੇਸ਼ ਯਾਦਵ ‘ਤੇ ਤਿੱਖਾ ਹਮਲਾ ਕੀਤਾ। ਪਾਤਰਾ ਨੇ ਕਿਹਾ, ”ਜਦੋਂ ਪੂਰਾ ਦੇਸ਼ ਉੱਤਰ ਪ੍ਰਦੇਸ਼ ਦਾ ਸਥਾਪਨਾ ਦਿਵਸ ਮਨਾ ਰਿਹਾ ਹੈ ਤਾਂ ਅਖਿਲੇਸ਼ ਯਾਦਵ ਨੇ ਇਕ ਇੰਟਰਵਿਊ ‘ਚ ਕਿਹਾ ਕਿ ਪਾਕਿਸਤਾਨ ਭਾਰਤ ਦਾ ਦੁਸ਼ਮਣ ਨਹੀਂ ਹੈ। ਇਹ ਸ਼ਰਮਨਾਕ ਹੈ।’ ਪਾਤਰਾ ਦਰਅਸਲ ਅਖਿਲੇਸ਼ ਦੇ ਉਸ ਬਿਆਨ ‘ਤੇ ਬੋਲ ਰਹੇ ਸਨ, ਜਿਸ ‘ਚ ਸਪਾ ਪ੍ਰਧਾਨ ਨੇ ਕਿਹਾ ਸੀ ਕਿ ਪਾਕਿਸਤਾਨ ਦਾ ਦੁਸ਼ਮਣ ਭਾਰਤ ਨਹੀਂ ਹੈ। ਸੰਬਿਤ ਪਾਤਰਾ ਨੇ ਕਿਹਾ, ‘ਜਿਹੜਾ ਜਿਨਾਹ ਨੂੰ ਪਿਆਰ ਕਰਦਾ ਹੈ, ਉਹ ਪਾਕਿਸਤਾਨ ਨੂੰ ਪਿਆਰ ਤੋਂ ਕਿਵੇਂ ਇਨਕਾਰ ਕਰ ਸਕਦਾ ਹੈ। ਅਖਿਲੇਸ਼ ਯਾਦਵ ਨੂੰ ਆਪਣੇ ਬਿਆਨ ਲਈ ਮੁਆਫੀ ਮੰਗਣੀ ਚਾਹੀਦੀ ਹੈ।
ਪਾਤਰਾ ਨੇ ਕਿਹਾ ਜੇਕਰ ਯਾਕੂਬ ਮੈਨਨ ਨੂੰ ਫਾਂਸੀ ਨਾ ਦਿੱਤੀ ਗਈ ਹੁੰਦੀ ਤਾਂ ਉਹ ਵੀ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਹੁੰਦੇ। ਜੇਕਰ ਕਸਾਬ ਨੂੰ ਫਾਂਸੀ ਨਾ ਦਿੱਤੀ ਜਾਂਦੀ ਤਾਂ ਉਹ ਸਪਾ ਦਾ ਸਟਾਰ ਪ੍ਰਚਾਰਕ ਹੁੰਦਾ। ਉਹ ਜਿਨਾਹ ਦੇ ਨਾਂ ‘ਤੇ ਚੋਣਾਂ ‘ਚ ਉਤਰੇ ਸਨ, ਹੁਣ ਪਾਕਿਸਤਾਨ ਪਹੁੰਚ ਗਏ ਹਨ।
ਭਾਜਪਾ ਦੇ ਰਾਸ਼ਟਰੀ ਬੁਲਾਰੇ
ਸੰਬਿਤ ਪਾਤਰਾ ਨੇ ਕਿਹਾ, ‘ਅਖਿਲੇਸ਼ ਯਾਦਵ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਹੈ। ਓਪੀਨੀਅਨ ਪੋਲ ਸਬੰਧੀ ਪੱਤਰ ਲਿਖਿਆ ਗਿਆ ਹੈ। ਉਹ ਓਪੀਨੀਅਨ ਪੋਲ ਤੋਂ ਡਰਦੇ ਹਨ। 10 ਮਾਰਚ ਨੂੰ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਅੱਜ ਉੱਤਰ ਪ੍ਰਦੇਸ਼ ਇੱਕ ਪ੍ਰਗਤੀਸ਼ੀਲ ਰਾਜ ਹੈ। 50 ਤੋਂ ਵੱਧ ਕੇਂਦਰੀ ਯੋਜਨਾਵਾਂ ਹਨ ਜੋ ਉੱਤਰ ਪ੍ਰਦੇਸ਼ ਦੀ ਤਸਵੀਰ ਨੂੰ ਦਰਸਾਉਂਦੀਆਂ ਹਨ।











