ਹਰ ਇੱਕ ਇਨਸਾਨ ਨੂੰ ਕੋਈ ਨ ਕੋਈ ਚੰਗੀ ਜਾਂ ਮਾੜੀ ਆਦਤ ਹੁੰਦੀ ਹੈ ਜਿਸ ਦਾ ਨਤੀਜਾ ਉਸ ਨੂੰ ਕਦੇ ਨਾ ਕਦੇ ਭੁਗਤਣਾ ਪੈਂਦਾ ਹੈ ਅਜਿਹਾ ਹੀ ਕੁੱਝ 47 ਸਾਲਾ ਔਰਤ ਰੂਥ ਫੋਰਟ ਨਾਲ ਹੋਇਆ ਜੋ ਕਿ ਨੀਂਦ ਵਿੱਚ ਬੁੜਬੁੜਾਉਣ ਦੀ ਆਦਤ ਦਾ ਸ਼ਿਕਾਰ ਸੀ ਆਪਣੀ ਇਸ ਆਦਤ ਕਾਰਨ ਰੂਥ ਫੋਰਟ ਨੂੰ 16 ਮਹੀਨਿਆਂ ਦੀ ਸਜ਼ਾ ਵੀ ਸੁਣਾਈ ਗਈ ਕਿਉ ਕਿ ਨੀਂਦ ਵਿੱਚ ਉਸ ਨੇ ਇੱਕ ਅਜਿਹਾ ਸੱਚ ਬਿਆਨ ਕਰ ਦਿੱਤਾ ਜਿਸ ਨੇ ਉਸ ਨੂੰ ਜੇਲ੍ਹ ਪੁਹੰਚਾ ਦਿੱਤਾ
ਦਰਅਸਲ 61 ਸਾਲਾ ਐਂਟੋਨੀ ਦੀ ਪਤਨੀ ਰੂਥ ਫੋਰਟ ਕ੍ਰਿਸਟਲ ਹਾਲ ਕੇਅਰ ਹੋਮ ਵਿੱਚ ਮਰੀਜ਼ਾਂ ਦੀ ਦੇਖਭਾਲ ਕਰਦੀ ਸੀ। ਇੱਕ ਦਿਨ ਉੱਥੇ ਕਿਸੇ ਨੇ ਇੱਕ ਅਪਾਹਜ਼ ਔਰਤ ਦੇ ਪੈਸੇ ਚੋਰੀ ਕਰ ਲਏ। ਪੈਸੇ ਕਿਸ ਨੇ ਚੋਰੀ ਕੀਤੇ ਇਸ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਲੱਗਾ। ਔਰਤ ਦੇ ਪੈਸੇ ਚੋਰੀ ਕਰਨ ਦੀ ਗੱਲ ਐਂਟਨੀ ਦੇ ਕੰਨਾਂ ਤੱਕ ਵੀ ਪਹੁੰਚ ਗਈ ਸੀ। ਕੁੱਝ ਦਿਨ ਬਾਅਦ ਇੱਕ ਰਾਤ, ਜਦੋਂ ਪਤੀ-ਪਤਨੀ ਦੋਵੇਂ ਆਪਣੇ ਕਮਰੇ ਵਿਚ ਸੌਂ ਰਹੇ ਸਨ, ਰੂਥ ਨੇ ਪੈਸੇ (£7,000) ਚੋਰੀ ਕਰਨ ਦੀ ਗੱਲ ਨੀਂਦ ਵਿੱਚ ਕਹਿ ਦਿੱਤੀ। ਯਾਨੀ ਰੂਥ ਨੇ ਖੁਦ ਆਪਣੀ ਚੋਰੀ ਦਾ ਇਕਬਾਲ ਕੀਤਾ।
ਇਸ ਤੋਂ ਤੁਰੰਤ ਬਾਅਦ ਐਂਟਨੀ ਨੇ ਆਪਣੀ ਪਤਨੀ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ। ਇਸ ਤੋਂ ਬਾਅਦ ਐਂਟਨੀ ਨੇ ਰੂਥ ਨੂੰ ਜਗਾਇਆ ਅਤੇ ਸਾਰੀ ਗੱਲ ਪੁੱਛੀ ਤਾਂ ਰੂਥ ਨੇ ਸਾਰੀ ਗੱਲ ਸੱਚ-2 ਦੱਸੀ। ਅਦਾਲਤ ਨੇ ਰੂਥ ਨੂੰ ਉਸ ਦੇ ਅਪਰਾਧ ਲਈ 16 ਮਹੀਨਿਆਂ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਅਦਾਲਤ ਨੇ ਐਂਟਨੀ ਦੀ ਹਿੰਮਤ ਦੀ ਵੀ ਤਾਰੀਫ ਕੀਤੀ। ਐਂਟਨੀ ਨੇ ਕਿਹਾ ਕਿ ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹੈ, ਪਰ ਉਹ ਅਪਾਹਜ਼ ਔਰਤ ਤੋਂ ਪੈਸੇ ਚੋਰੀ ਕਰਨ ਦੀ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ।
----------- Advertisement -----------
ਨੀਂਦ ਵਿੱਚ ਬੁੜਬੁੜਾਉਣ ਦੀ ਆਦਤ ਨੇ ਔਰਤ ਨੂੰ ਪੁਹੰਚਾਇਆ ਜੇਲ੍ਹ, ਜਾਣੋ ਪੂਰਾ ਮਾਮਲਾ
Published on
----------- Advertisement -----------
----------- Advertisement -----------












