22 ਨਵੰਬਰ 2023 (ਬਲਜੀਤ ਮਰਵਾਹਾ) -ਕੌਮੀ ਇਨਸਾਫ਼ ਮੋਰਚੇ ਦੇ ਆਗੂ ਵਕੀਲ ਅਮਰ ਸਿੰਘ ਚਾਹਲ ਅਤੇ ਦਿਲ ਸ਼ੇਰ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਦਿਆ ਦੱਸਿਆ ਗਿਆ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਐਫ.ਆਈ.ਆਰ ਨੰਬਰ 187 ਮਿਤੀ 16.7.2005 u/s 121 , 121 ,123 ,120 B ipc 25/54/59 ਤਹਿਤ ਚੰਡੀਗੜ੍ਹ ਪੁਲਿਸ ਵੱਲੋਂ 2005 ਵਿੱਚ ਜਥੇਦਾਰ ‘ਤੇ ਕੇਸ ਦਰਜ ਕੀਤਾ ਗਿਆ ਸੀ।
2005 ਤੋਂ ਇਹ ਕੇਸ ਬਿਲਕੁਲ ਬੰਦ ਪਿਆ ਸੀ ਕੌਮੀ ਇਨਸਾਫ਼ ਮੋਰਚੇ ਦੇ ਯਤਨਾਂ ਸਦਕਾ ਇਸ ਕੇਸ ਦੀ ਮੁੜ ਫਾਈਲਾਂ ਖੋਲ੍ਹੀਆਂ ਗਈਆਂ ਤੇ ਕੇਸ ਫਾਸਟ ਟ੍ਰੈਕ ਰਾਹੀਂ ਚਲਾਇਆ ਗਿਆ ਜਿਸ ਕਾਰਨ ਅੱਜ ਚੰਡੀਗੜ੍ਹ ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ ਨਰਿੰਦਰ ਵੱਲੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਸਬੂਤਾਂ ਦੀ ਘਾਟ ‘ਤੇ ਬਰੀ ਕਰ ਦਿੱਤਾ ਗਿਆ।
ਜਿਕਰਯੋਗ ਹੈ ਕਿ ਜਿਹੜਾ ਕੇਸ 3, 4 ਸਾਲਾਂ ‘ਚ ਖਤਮ ਹੋ ਸਕਦਾ ਸੀ ਓਸ ਕੇਸ ਨੂੰ ਖਤਮ ਹੋਣ ਲਈ ਸਰਕਾਰ ਤੇ ਅਦਾਲਤਾਂ ਨੇ 18 ਸਾਲ ਲਾ ਦਿੱਤਾ।
ਅੱਗੇ ਜਥੇਦਾਰ ਰਾਜਾ ਰਾਜ ਸਿੰਘ ਅਤੇ ਭਾਈ ਜਸਵਿੰਦਰ ਸਿੰਘ ਰਾਜਪੁਰਾ ਵੱਲੋਂ ਸਿੱਖ ਕੌਮ ਨੂੰ ਅਪੀਲ ਕਰਦਿਆਂ ਕਿਹਾ ਕਿ ਜਥੇਦਾਰ ਸਾਬ ਦਾ ਅੱਜ ਕੇਸ ਬਰੀ ਹੋਇਆ ਹੈ ਤੇ ਓਹਨਾਂ ਦੇ ਜਲਦ ਬਾਕੀ ਕੇਸ ਵੀ ਬਰੀ ਹੋਣਗੇ ।
ਰੋਜਾਨਾ ਦੀ ਤਰ੍ਹਾਂ ਕੌਮੀ ਇਨਸਾਫ਼ ਮੋਰਚੇ ਚੋਂ 31 ਮੈਂਬਰੀ ਜੱਥਾ ਮੁੱਖ ਮੰਤਰੀ ਦੀ ਕੋਠੀ ਵੱਲ ਅੱਜ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਦਰਸ਼ਨ ਕਰਦਾ ਹੋਇਆ ਰਵਾਨਾ ਹੋਇਆ ਹੈ ।
ਇਸ ਮੌਕੇ ਤੇ ਭਾਈ ਬਲਜਿੰਦਰ ਸਿੰਘ, ਭਾਈ ਬਲਵਿੰਦਰ ਸਿੰਘ ਕਾਲਾ, ਭਾਈ ਬਲਵੀਰ ਸਿੰਘ ਬੇਰੋਮਜਰਾ, ਜਥੇਦਾਰ ਕੁਲਵਿੰਦਰ ਸਿੰਘ , ਭਾਈ ਇੰਦਰਵੀਰ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।











