May 30, 2026, 1:38 pm
----------- Advertisement -----------
HomeNewsNational-Internationalਪਾਕਿਸਤਾਨ ’ਚ ਢਾਹੇ ਗਏ ਹਿੰਦੂ ਮੰਦਰ, UNESCO ਦੀ ਵਿਰਾਸਤ ਸੀ ਮੰਦਰ

ਪਾਕਿਸਤਾਨ ’ਚ ਢਾਹੇ ਗਏ ਹਿੰਦੂ ਮੰਦਰ, UNESCO ਦੀ ਵਿਰਾਸਤ ਸੀ ਮੰਦਰ

Published on

----------- Advertisement -----------

ਪਾਕਿਸਤਾਨ ਵਿੱਚ ਹਿੰਦੂ ਮੰਦਰ ਢਾਹੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਨ੍ਹਾਂ ਵਿੱਚੋਂ ਇੱਕ ਸ਼ਾਰਦਾ ਪੀਠ ਮੰਦਿਰ ਹੈ ਜੋ ਕੰਟਰੋਲ ਰੇਖਾ (ਐਲਓਸੀ) ਦੇ ਨੇੜੇ ਬਣਿਆ ਹੈ। ਇਸਨੂੰ UNESCO ਦੁਆਰਾ ਵਿਸ਼ਵ ਵਿਰਾਸਤ ਸਥਾਨ ਘੋਸ਼ਿਤ ਕੀਤਾ ਗਿਆ ਸੀ।

ਇਸ ਤੋਂ ਇਲਾਵਾ ਸਿੰਧ ਸੂਬੇ ਦੇ ਮਿਥੀ ਸ਼ਹਿਰ ਵਿਚ ਬਣੇ ਹਿੰਗਲਾਜ ਮਾਤਾ ਦੇ ਮੰਦਰ ਨੂੰ ਵੀ ਢਾਹ ਦਿੱਤਾ ਗਿਆ ਹੈ। ਸੀਐਨਐਨ ਨਿਊਜ਼ 18 ਦੀ ਰਿਪੋਰਟ ਮੁਤਾਬਕ ਇਸ ਮਾਮਲੇ ਨੂੰ ਲੈ ਕੇ ਕੁਝ ਪਾਕਿਸਤਾਨੀ ਅਧਿਕਾਰੀਆਂ ਨਾਲ ਗੱਲਬਾਤ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਅਦਾਲਤ ਦੇ ਹੁਕਮਾਂ ’ਤੇ ਕੀਤੀ ਗਈ ਹੈ। ਦੋਵੇਂ ਮੰਦਰ ਕਦੋਂ ਢਾਹੇ ਗਏ, ਇਹ ਜਾਣਕਾਰੀ ਨਹੀਂ ਦਿੱਤੀ ਗਈ। ਫਿਲਹਾਲ ਪਾਕਿਸਤਾਨ ਅਤੇ ਭਾਰਤ ਸਰਕਾਰਾਂ ਨੇ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। 

ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਦਾਲਤ ਦੇ ਹੁਕਮਾਂ ‘ਤੇ ਇਨ੍ਹਾਂ ਮੰਦਰਾਂ ਨੂੰ ਢਾਹਿਆ ਗਿਆ ਹੈ। ਹਾਲਾਂਕਿ, ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਖੁਦ ਇਨ੍ਹਾਂ ਮੰਦਰਾਂ ਦੀ ਸੁਰੱਖਿਆ ਦੇ ਆਦੇਸ਼ ਦਿੱਤੇ ਸਨ। ਹੁਣ ਇਸ ਮੰਦਰ ਦੇ ਨੇੜੇ ਇੱਕ ਕੌਫੀ ਹਾਊਸ ਬਣਾਇਆ ਜਾ ਰਿਹਾ ਹੈ, ਜਿਸ ਦਾ ਉਦਘਾਟਨ ਇਸੇ ਸਾਲ ਕੀਤਾ ਜਾਵੇਗਾ। 

ਜੁਲਾਈ 2023 ਵਿੱਚ, ਕਾਸ਼ਮੋਰ, ਸਿੰਧ ਵਿੱਚ ਇੱਕ ਹਿੰਦੂ ਮੰਦਰ ਉੱਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ ਸੀ। ਹਮਲਾਵਰਾਂ ਨੇ ਮੰਦਰ ਅਤੇ ਨੇੜੇ ਹੀ ਵਸੇ ਹਿੰਦੂ ਭਾਈਚਾਰੇ ਦੇ ਘਰਾਂ ‘ਤੇ ਵੀ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਇਸ ਤੋਂ ਪਹਿਲਾਂ ਕਰਾਚੀ ਵਿੱਚ 150 ਸਾਲ ਪੁਰਾਣੇ ਮਾਰੀ ਮਾਤਾ ਮੰਦਰ ਨੂੰ ਢਾਹ ਦਿੱਤਾ ਗਿਆ ਸੀ। ਜਿਸ ਸਮੇਂ ਇਸ ਮੰਦਰ ਨੂੰ ਢਾਹਿਆ ਗਿਆ, ਉਸ ਸਮੇਂ ਇਲਾਕੇ ਵਿੱਚ ਬਿਜਲੀ ਨਹੀਂ ਸੀ।ਇਹ ਮਾਰੀ ਮਾਤਾ ਮੰਦਿਰ ਮੁੱਖੀ ਚੋਹਿਤਰਾਮ ਰੋਡ ‘ਤੇ ਸਥਿਤ ਹੈ। ਇਸ ਤੋਂ ਥੋੜ੍ਹੀ ਦੂਰੀ ‘ਤੇ ਸੋਲਜ਼ਰ ਬਜ਼ਾਰ ਥਾਣਾ ਵੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਮੰਦਰ ਦੀ ਜ਼ਮੀਨ ਇੱਕ ਸ਼ਾਪਿੰਗ ਪਲਾਜ਼ਾ ਦੇ ਪ੍ਰਮੋਟਰ ਨੂੰ 7 ਕਰੋੜ ਰੁਪਏ ਵਿੱਚ ਵੇਚੀ ਗਈ ਹੈ। ਇਸੇ ਲਈ ਮੰਦਰ ਨੂੰ ਢਾਹ ਦਿੱਤਾ ਗਿਆ। ਜੂਨ 2022 ਵਿੱਚ ਵੀ ਮਾਰੀ ਮਾਤਾ ਮੰਦਰ ਵਿੱਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਤੋੜ ਦਿੱਤੀਆਂ ਗਈਆਂ ਸਨ। ਆਲ ਪਾਕਿਸਤਾਨ ਹਿੰਦੂ ਰਾਈਟਸ ਮੂਵਮੈਂਟ ਦੇ ਸਰਵੇਖਣ ਅਨੁਸਾਰ ਵੰਡ ਦੇ ਸਮੇਂ ਗੁਆਂਢੀ ਦੇਸ਼ ਵਿੱਚ ਕੁੱਲ 428 ਵੱਡੇ ਮੰਦਰ ਸਨ। ਹੌਲੀ-ਹੌਲੀ ਇਨ੍ਹਾਂ ਦੀ ਗਿਣਤੀ ਘਟਦੀ ਗਈ। ਮੰਦਰਾਂ ਦੀਆਂ ਜ਼ਮੀਨਾਂ ‘ਤੇ ਕਬਜ਼ਾ ਕਰ ਲਿਆ ਗਿਆ ਅਤੇ ਉੱਥੇ ਦੁਕਾਨਾਂ, ਰੈਸਟੋਰੈਂਟ, ਹੋਟਲ, ਦਫ਼ਤਰ, ਸਰਕਾਰੀ ਸਕੂਲ ਜਾਂ ਮਦਰੱਸੇ ਖੋਲ੍ਹ ਦਿੱਤੇ ਗਏ। ਅੱਜ ਹਾਲਾਤ ਇਹ ਹਨ ਕਿ ਇੱਥੇ ਸਿਰਫ਼ 20 ਵੱਡੇ ਮੰਦਰ ਹੀ ਬਚੇ ਹਨ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗਰਮੀ ਦੇ ਮੱਦੇਨਜ਼ਰ ਪੰਜਾਬ ਦੇ ਸਮੂਹ ਸਰਕਾਰੀ, ਏਡਿਡ ਅਤੇ ਨਿੱਜੀ ਸਕੂਲਾਂ ਵਿਚ 1 ਜੂਨ ਤੋਂ 30 ਜੂਨ ਤੱਕ ਛੁੱਟੀਆਂ

ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਵੱਧ ਰਹੀ ਗਰਮੀ ਦੇ ਮੱਦੇਨਜ਼ਰ...

ਅਜੇ ਨਹੀਂ ਬਦਲੇਗਾ ਪੰਜਾਬ ਕਾਂਗਰਸ ਦਾ ਪ੍ਰਧਾਨ, ਦਿੱਲੀ ‘ਚ ਹਾਈਕਮਾਨ ਨੇ ਦਿੱਤੇ ਸੰਕੇਤ

ਪੰਜਾਬ ਕਾਂਗਰਸ ਦੇ ਆਗੂਆਂ ਵਿੱਚ ਅੰਦਰੂਨੀ ਲੜਾਈ ਦਾ ਮੁੱਦਾ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਉਠਾਇਆ...

ਪਿੰਡਾਂ ਤੋਂ ਬਾਅਦ ਹੁਣ ਸ਼ਹਿਰਾਂ ‘ਤੇ ਵੀ ‘ਆਪ’ ਦਾ ਕਬਜ਼ਾ, ਜਨਤਾ ਨੂੰ ਪਸੰਦ ਆ ਰਿਹਾ ਮਾਨ ਸਰਕਾਰ ਦਾ ਕੰਮ:ਸਿਸੋਦੀਆ

*ਚੰਡੀਗੜ੍ਹ, 29 ਮਈ , 2026* ਪੰਜਾਬ ਵਿੱਚ ਨਗਰ ਨਿਗਮ ਤੇ ਕੌਂਸਲ ਚੋਣਾਂ ਦੇ ਨਤੀਜਿਆਂ ਵਿੱਚ...

ਜਾਤੀ ਸੂਚਕ ਟਿੱਪਣੀ ਮਾਮਲੇ ‘ਚ ਘਿਰੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ, SC ਕਮਿਸ਼ਨ ਨੇ ਲਿਆ ਸੂ-ਮੋਟੋ ਨੋਟਿਸ

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਅੱਜ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਖਿਲਾਫ ਸਖਤ...

ਸ੍ਰੀ ਅਨੰਦਪੁਰ ਸਾਹਿਬ ਨਗਰ ਕੌਂਸਲ ਚੌਣਾਂ ‘ਚ ‘ਆਪ’ ਨੇ ਰਚਿਆ ਇਤਿਹਾਸ, 13 ਵਾਰਡਾਂ ‘ਚੋਂ 11 ਸੀਟਾਂ ‘ਤੇ ਦਰਜ ਕੀਤੀ ਜਿੱਤ

ਸ੍ਰੀ ਆਨੰਦਪੁਰ ਸਾਹਿਬ ਨਗਰ ਕੌਂਸਲ ਚੋਣਾਂ ਵਿਚ ‘ਆਪ’ ਨੇ ਇਤਿਹਾਸ ਰਚ ਦਿੱਤਾ ਹੈ। 13...

*ਪੰਜਾਬ ਭਰ ਵਿੱਚ ਮੌਸਮੀ ਬੀਮਾਰੀਆਂ ਦੇ ਵਧਦੇ ਮਾਮਲਿਆਂ ਦਰਮਿਆਨ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਜੀਵਨਰੇਖਾ*

*ਪੰਜਾਬ ਭਰ ਵਿੱਚ ਮੌਸਮੀ ਬੀਮਾਰੀਆਂ ਦੇ ਵਧਦੇ ਮਾਮਲਿਆਂ ਦਰਮਿਆਨ ਭਗਵੰਤ ਮਾਨ ਸਰਕਾਰ ਦੀ ‘ਮੁੱਖ...