ਪਟਿਆਲਾ, 25 ਜਨਵਰੀ 2022 – ਪੰਜਾਬ ਲਈ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ। ਜਿਸ ਤੋਂ ਬਾਅਦ ਲਗਪਗ ਸਾਰੇ ਲੀਡਰ ਸੇਫ ਗੇਮ ਖੇਡ ਰਹੇ ਹਨ। ਇਸ ਵਿਚਕਾਰ ਹੀ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਸਾਬਕਾ ਕਾਂਗਰਸੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕਾਂਗਰਸ ਵੱਡੇ ਕਾਂਗਰਸੀ ਲੀਡਰ ਲਾਲ ਸਿੰਘ ਨੂੰ ਉਤਾਰ ਸਕਦੀ ਹੈ। ਇਹ ਦੋਵੇਂ ਹੀ ਜਾਣੇ 6-6 ਵਾਰ ਵਿਧਾਇਕ ਰਹਿ ਚੁੱਕੇ।
ਪਰ ਚਰਚਾਵਾਂ ਹੋ ਰਹੀਆਂ ਹਨ ਇਕ ਕਾਂਗਰਸ ਹਾਈਕਮਾਨ ਕੈਪਟਨ ਅਮਰਿੰਦਰ ਸਿੰਘ ਖਿਲਾਫ ਲਾਲ ਸਿੰਘ ‘ਤੇ ਦਾਅ ਖੇਡ ਸਕਦੀ ਹੈ। ਇਸ ਸੰਬੰਧੀ ਇਹ ਵੀ ਖ਼ਬਰ ਮਿਲ ਰਹੀ ਹੈ ਕੇ ਲਾਲ ਸਿੰਘ ਵੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਮੀਡਿਆ ਹਾਊਸ ਦੀ ਇੰਟਰਵਿਊ ‘ਚ ਲਾਲ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਦੋਸ਼ ਲਾਏ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਦੇ ਵੀ MLA ਨੂੰ MLA ਨਹੀਂ ਸਮਝਿਆ, ਹਾਈਕਮਾਨ ਨੂੰ ਹਾਈਕਮਾਨ ਨਹੀਂ ਸਮਝਿਆ ਅਤੇ ਨਾ ਹੀ ਕੈਪਟਨ ਨੇ ਕਦੇ ਕਿਸੇ ਕਾਂਗਰਸੀ ਦੀ ਸਾਰ ਨਹੀਂ ਲਈ।
ਅੱਗੇ ਲਾਲ ਸਿੰਘ ਨੇ ਬੋਲਦਿਆਂ ਕਿਹਾ ਕੇ ਆਪਣੇ ਕੇਸ ਖਤਮ ਕਰਵਾਉਣ ਲਈ ਕੈਪਟਨ ਅਮਰਿੰਦਰ ਸਿੰਘ BJP ਨਾਲ ਰਲ ਗਏ ਹਨ ਅਤੇ ਉਹਨਾਂ ਨੇ ਕਾਂਗਰਸ ਨੂੰ ਬਰਬਾਦ ਕਰਨ ਲਈ ਬੀਜੇਪੀ ਨਾਲ ਡੀਲ ਕੀਤੀ ਹੈ। ਅੱਗੇ ਉਹਨਾਂ ਕਿਹਾ ਕੇ ਜੇ ਕਾਂਗਰਸ ਹਾਈਕਮਾਨ ਨੇ ਮੌਕਾ ਦਿੱਤਾ ਮੈਂ ਕੈਪਟਨ ਅਮਰਿੰਦਰ ਸਿੰਘ ਦੀਆਂ ਬੈਠਕਾਂ ਕਢਵਾ ਦਵਾਂਗਾ।












