ਪਟਿਆਲਾ : – ਇਤਿਹਾਸਕ ਕਾਲੀ ਮਾਤਾ ਮੰਦਰ ‘ਚ ਸੋਮਵਾਰ ਨੂੰ ਮਾਤਾ ਦੀ ਗੱਦੀ ‘ਤੇ ਚੜ੍ਹ ਕੇ ਮਾਤਾ ਦੀ ਮੂਰਤੀ ਨੂੰ ਛੂਹਣ ਦਾ ਮਾਮਲਾ ਸਾਹਮਣੇ ਆਇਆ ਹੈ। ਆਮ ਆਦਮੀ ਪਾਰਟੀ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਮੰਗਲਵਾਰ ਨੂੰ ਕਾਲੀ ਮਾਤਾ ਦੇ ਮੰਦਰ ਗਏ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਅਤੇ ਨਫ਼ਰਤ ਦੇ ਬੀਜ ਬੀਜਣ ਵਾਲਿਆਂ ਤੋਂ ਗੁੰਮਰਾਹ ਨਾ ਹੋਣ ਦੀ ਅਪੀਲ ਕੀਤੀ। ਮਾਨ ਨੇ ਕਿਹਾ ਕਿ ਲੋਕ ਹੁਣ ਡਰਨ ਵਾਲੇ ਨਹੀਂ ਹਨ, ਉਹ ਜਾਣਦੇ ਹਨ ਕਿ ‘ਆਪ’ ਦੀ ਮਜ਼ਬੂਤ ਸਰਕਾਰ ਸੱਤਾ ‘ਚ ਆ ਰਹੀ ਹੈ।
ਪਟਿਆਲਾ ਦੇ ਕਾਲੀ ਮਾਤਾ ਮੰਦਰ ‘ਚ ਸੋਮਵਾਰ ਦੁਪਹਿਰ ਨੂੰ ਬੇਅਦਬੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੂੰ ਕਾਬੂ ਕਰਕੇ ਪੁਲੀਸ ਹਵਾਲੇ ਕਰ ਦਿੱਤਾ ਗਿਆ। ਮੁਲਜ਼ਮ ਦੀ ਪਛਾਣ ਰਾਜਦੀਪ (22) ਪੁੱਤਰ ਪਰਮਜੀਤ ਵਾਸੀ ਪਿੰਡ ਮੇਨ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ।
----------- Advertisement -----------
ਪਟਿਆਲਾ: ਕਾਲੀ ਮਾਤਾ ਦੇ ਮੰਦਰ ਪਹੁੰਚੇ ਭਗਵੰਤ ਮਾਨ, ਲੋਕਾਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਕੀਤੀ ਅਪੀਲ
Published on
----------- Advertisement -----------
----------- Advertisement -----------












