ਜੇਕਰ ਤੁਹਾਡੇ ਕੋਲ ਵੀ ਸੈਮਸੰਗ ਸਮਾਰਟਫੋਨ ਹੈ ਤਾਂ ਤੁਹਾਡੇ ਲਈ ਇਹ ਅਹਿਮ ਖਬਰ ਹੈ। ਭਾਰਤ ਸਰਕਾਰ ਨੇ ਸੈਮਸੰਗ ਮੋਬਾਈਲ ਉਪਭੋਗਤਾਵਾਂ ਲਈ ਇੱਕ ਉੱਚ ਪੱਧਰੀ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਹੈ। ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸੀਈਆਰਟੀ-ਇਨ) ਨੇ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਸੈਮਸੰਗ ਫੋਨਾਂ ਵਿੱਚ ਬਹੁਤ ਸਾਰੇ ਬੱਗ ਹਨ ਜਿਸ ਕਾਰਨ ਉਹ ਹੈਕਰਾਂ ਦੇ ਨਿਸ਼ਾਨੇ ‘ਤੇ ਹਨ।
CERT-In ਨੇ ਕਿਹਾ ਹੈ ਕਿ ਸੈਮਸੰਗ ਫੋਨਾਂ ‘ਚ ਕਈ ਸੁਰੱਖਿਆ ਖਾਮੀਆਂ ਹਨ, ਜਿਸ ਦਾ ਫਾਇਦਾ ਉਠਾਉਂਦੇ ਹੋਏ ਹੈਕਰ ਫੋਨ ਨੂੰ ਹੈਕ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਬੱਗ ਦਾ ਫਾਇਦਾ ਉਠਾ ਕੇ ਤੁਹਾਡੇ ਫੋਨ ‘ਚ ਮੌਜੂਦ ਨਿੱਜੀ ਡੇਟਾ ਨੂੰ ਵੀ ਐਕਸੈਸ ਕੀਤਾ ਜਾ ਸਕਦਾ ਹੈ। CERT-In ਦੀ ਰਿਪੋਰਟ ਮੁਤਾਬਕ ਇਹ ਬੱਗ ਸੈਮਸੰਗ ਦੇ ਉਨ੍ਹਾਂ ਸਮਾਰਟਫੋਨਜ਼ ‘ਚ ਮੌਜੂਦ ਹੈ ਜਿਨ੍ਹਾਂ ‘ਚ ਐਂਡ੍ਰਾਇਡ 11, 12, 13 ਜਾਂ 14 ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜ਼ਿਆਦਾਤਰ ਫੋਨਾਂ ਵਿੱਚ ਸਿਰਫ ਐਂਡਰਾਇਡ 12 ਜਾਂ 13 ਹੈ। Samsung Galaxy S23 Ultra ਨੂੰ ਅਪਡੇਟ 14 ਪ੍ਰਾਪਤ ਹੋਇਆ ਹੈ।
ਜੇਕਰ ਤੁਹਾਡੇ ਕੋਲ ਵੀ ਸੈਮਸੰਗ ਸਮਾਰਟਫੋਨ ਹੈ ਜਿਸ ‘ਚ ਐਂਡ੍ਰਾਇਡ 11,12,13 ਜਾਂ 14 ਹੈ, ਤਾਂ ਤੁਰੰਤ ਆਪਣੇ ਫੋਨ ਨੂੰ ਅਪਡੇਟ ਕਰੋ। ਸੈਮਸੰਗ ਨੇ ਇਸਦੇ ਲਈ ਇੱਕ ਸੁਰੱਖਿਆ ਅਪਡੇਟ ਵੀ ਜਾਰੀ ਕੀਤਾ ਹੈ।
----------- Advertisement -----------
ਸੈਮਸੰਗ ਸਮਾਰਟਫੋਨ ਯੂਜ਼ਰ ਸਾਵਧਾਨ! ਸਰਕਾਰ ਨੇ ਜਾਰੀ ਕੀਤਾ ਹਾਈ ਰਿਸਕ ਅਲਰਟ
Published on
----------- Advertisement -----------
----------- Advertisement -----------












