ਲੁਧਿਆਣਾ ਦੇ ਦੋਰਾਹਾ ‘ਚ ਇਕ ਔਰਤ ਘਰ ਦੇ ਬਾਹਰ ਗਟਰ ‘ਚ ਡਿੱਗ ਗਈ। ਹਾਦਸੇ ਵਿੱਚ ਔਰਤ ਦੀ ਲੱਤ ਦੋ ਥਾਵਾਂ ਤੋਂ ਟੁੱਟ ਗਈ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜ਼ਖ਼ਮੀ ਔਰਤ ਦੀ ਪਛਾਣ 55 ਸਾਲਾ ਪਰਮਜੀਤ ਕੌਰ ਵਜੋਂ ਹੋਈ ਹੈ। ਡਾਕਟਰਾਂ ਮੁਤਾਬਕ ਔਰਤ ਨੂੰ ਪੂਰੀ ਤਰ੍ਹਾਂ ਠੀਕ ਹੋਣ ‘ਚ ਇਕ ਸਾਲ ਦਾ ਸਮਾਂ ਲੱਗੇਗਾ।
ਜਾਣਕਾਰੀ ਮੁਤਾਬਿਕ ਦੋਰਾਹਾ ਦੇ ਵਾਰਡ ਨੰਬਰ 6 ਵਿੱਚ ਪਰਮਜੀਤ ਕੌਰ ਆਪਣੇ ਕੁੱਤੇ ਨੂੰ ਘੁੰਮਾ ਰਹੀ ਸੀ। ਉਸ ਦੀ ਰਿਸ਼ਤੇਦਾਰ ਕੁੜੀ ਨੇੜੇ ਹੀ ਗਲੀ ਵਿਚ ਖੜ੍ਹੀ ਸੀ। ਇਸ ਦੌਰਾਨ ਜਦੋਂ ਪਰਮਜੀਤ ਕੌਰ ਨੇ ਆਪਣਾ ਪੈਰ ਗਟਰ ਦੇ ਢੱਕਣ ‘ਤੇ ਰੱਖਿਆ ਤਾਂ ਉਹ ਸਿੱਧਾ ਗਟਰ ਦੇ ਅੰਦਰ ਜਾ ਡਿੱਗੀ। ਆਸ-ਪਾਸ ਦੇ ਲੋਕਾਂ ਨੇ ਆ ਕੇ ਉਸ ਨੂੰ ਬਾਹਰ ਕੱਢਿਆ।
ਪਰਮਜੀਤ ਕੌਰ ਨੇ ਕਿਹਾ ਕਿ ਢੱਕਣ ਸਹੀ ਢੰਗ ਨਾਲ ਨਹੀਂ ਲਗਾਇਆ ਗਿਆ ਸੀ ਜੋ ਕਿ ਨਗਰ ਕੌਂਸਲ ਦੀ ਅਣਗਹਿਲੀ ਹੈ। ਜੇਕਰ ਕੋਈ ਬੱਚਾ ਹੁੰਦਾ ਤਾਂ ਉਹ ਸਿੱਧਾ ਗਟਰ ਵਿੱਚ ਜਾ ਵੜਦਾ ਅਤੇ ਉਸ ਦੀ ਜਾਨ ਵੀ ਜਾ ਸਕਦੀ ਸੀ। ਉਨ੍ਹਾਂ ਨਗਰ ਕੌਂਸਲ ਖ਼ਿਲਾਫ਼ ਗੁੱਸਾ ਪ੍ਰਗਟ ਕੀਤਾ।
----------- Advertisement -----------
ਲੁਧਿਆਣਾ ‘ਚ ਗਟਰ ‘ਚ ਡਿੱਗੀ ਔਰਤ, 2 ਥਾਵਾਂ ਤੋਂ ਟੁੱਟੀ ਲੱਤ
Published on
----------- Advertisement -----------
----------- Advertisement -----------












