ਪੰਜਾਬੀ ਇੰਡਸਟਰੀ ‘ਚ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ। ਗਾਇਕ ਤੇ ਗੀਤਕਾਰ ਕੋਰਾਲਾ ਮਾਨ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਕੋਰਾਲਾ ਮਾਨ ਦਾ ਵਿਆਹ ਅਮਨਪ੍ਰੀਤ ਕੌਰ ਸੰਧੂ ਨਾਲ ਹੋਇਆ ਹੈ ਤਸਵੀਰਾਂ ਦੇ ਚਰਚਾ ਵਿੱਚ ਆਉਣ ਤੋਂ ਬਾਅਦ ਸਾਰੇ ਕਲਾਕਾਰ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਮਾਨ ਦਾ ਵਿਆਹ ਪਟਿਆਲਾ ਵਿੱਚ ਹੋਇਆ ਹੈ। ਉਨ੍ਹਾਂ ਦੀ ਦੁਲਹਨ ਬਾਰੇ ਅਜੇ ਜਿਆਦਾ ਜਾਣਕਾਰੀ ਨਹੀਂ ਪ੍ਰਾਪਤ ਹੋ ਸਕੀ, ਉਹ ਇੱਕ ਗੈਰ-ਫਿਲਮੀ ਪਿਛੋਕੜ ਤੋਂ ਹਨ।

ਕੋਰਾਲਾ ਮਾਨ ਦੇ ਵਿਆਹ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ। ਇਨ੍ਹਾਂ ਵੀਡੀਓਜ਼ ’ਚ ਕੋਰਾਲਾ ਮਾਨ ਆਪਣੀ ਪਤਨੀ ਨਾਲ ਨੱਚਦੇ ਨਜ਼ਰ ਆ ਰਹੇ ਹਨ ਤੇ ਬਾਕੀ ਗਾਇਕ ਸਾਥੀ ਉਨ੍ਹਾਂ ’ਤੇ ਪੈਸੇ ਵਾਰ ਰਹੇ ਹਨ। ਵਿਆਹ ਵਿੱਚ ਮਸ਼ਹੂਰ ਅਦਾਕਾਰ ਸਿੱਧੂ ਮੂਸੇਵਾਲਾ, ਆਰ ਨੇਤ , ਅੰਮ੍ਰਿਤ ਮਾਨ, ਗੁਰਲੇਜ ਅਖਤਰ, ਮਨਮੋਹਨ ਵਾਰਿਸ ਵੀ ਪੁਹੰਚੇ। ਜਿਨ੍ਹਾਂ ਨੇ ਆਪਣੀ ਗਾਇਕੀ ਨਾਲ ਵਿਆਹ ਵਿੱਚ ਖੂਬ ਰੌਣਕਾਂ ਲਾਈਆਂ।

ਵਿਆਹ ਦੀਆ ਵੀਡੀਓਜ਼ ਵੱਖ-ਵੱਖ ਸੋਸ਼ਲ ਮੀਡੀਆ ਅਕਾਊਂਟਸ ਵਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਕੋਰਾਲਾ ਮਾਨ ਨੇ ਵਿਆਹ ਸਬੰਧੀ ਕੁਝ ਵੀ ਸੋਸ਼ਲ ਮੀਡੀਆ ’ਤੇ ਪੋਸਟ ਨਹੀਂ ਕੀਤਾ ਹੈ।

ਦਸ ਦਈਏ ਕਿ ਕੋਰਾਲਾ ਮਾਨ ਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਸਾਲ 2017 ਵਿੱਚ ਆਪਣੇ ਪਹਿਲੇ ਗੀਤ “ਦਾਦਕੇ ਨਾਨਕੇ” ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮੀ ਸੀਨ, ਬਾਰੂਦ ਦਿਲ, ਡਿਸਮਿਸ 141, ਅਤੇ ਭਾਈ ਲੋਗ ਵਰਗੇ ਕਈਂ ਹਿੱਟ ਗੀਤ ਵੀ ਕੀਤੇ ਹਨ।













