ਈਰਾਨ ਦੇ ਕੇਰਮਨ ਸ਼ਹਿਰ ‘ਚ ਬੁੱਧਵਾਰ ਨੂੰ ਹੋਏ ਦੋ ਧਮਾਕਿਆਂ ‘ਚ 81 ਲੋਕਾਂ ਦੀ ਮੌਤ ਹੋ ਗਈ, ਜਦਕਿ 171 ਜ਼ਖਮੀ ਹੋਏ ਹਨ। ਬੀਬੀਸੀ ਨੇ ਈਰਾਨ ਦੇ ਸਰਕਾਰੀ ਮੀਡੀਆ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਹੈ। ਇਹ ਧਮਾਕੇ ਰੈਵੋਲਿਊਸ਼ਨਰੀ ਗਾਰਡਜ਼ (ਈਰਾਨੀ ਫੌਜ) ਦੇ ਸਾਬਕਾ ਜਨਰਲ ਕਾਸਿਮ ਸੁਲੇਮਾਨੀ ਦੀ ਕਬਰ ‘ਤੇ ਹੋਏ। ਪੁਲਿਸ ਨੇ ਕਿਹਾ ਕਿ ਇਹ ਆਤਮਘਾਤੀ ਹਮਲਾ ਸੀ। ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਕਾਸਿਮ ਸੁਲੇਮਾਨੀ ਦੀ ਮੌਤ ਦੀ ਚੌਥੀ ਬਰਸੀ ਸੀ। ਸੁਲੇਮਾਨੀ 2020 ਵਿੱਚ ਅਮਰੀਕਾ ਅਤੇ ਇਜ਼ਰਾਈਲ ਦੁਆਰਾ ਬਗਦਾਦ ਵਿੱਚ ਇੱਕ ਮਿਜ਼ਾਈਲ ਹਮਲੇ ਵਿੱਚ ਮਾਰਿਆ ਗਿਆ ਸੀ।












