October 18, 2026, 3:20 am
----------- Advertisement -----------
HomeNewsLatest Newsਕਾਂਗਰਸ ਨੇ ‘ਯੂਜ ਐਂਡ ਥਰੋਅ’ ਨੀਤੀ ਦੇ ਤਹਿਤ ਚੰਨੀ ਦਾ ਇਸਤੇਮਾਲ ਕੀਤਾ...

ਕਾਂਗਰਸ ਨੇ ‘ਯੂਜ ਐਂਡ ਥਰੋਅ’ ਨੀਤੀ ਦੇ ਤਹਿਤ ਚੰਨੀ ਦਾ ਇਸਤੇਮਾਲ ਕੀਤਾ – ਰਾਘਵ ਚੱਢਾ

Published on

----------- Advertisement -----------

ਉਮੀਦਵਾਰਾਂ ਦੀ ਲਿਸਟ ਤੋਂ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਹੋਇਆ ਜਨਤਕ- ਰਾਘਵ ਚੱਢਾ
… ਪੰਜਾਬ ਨੂੰ ਜਾਤੀ-ਧਰਮ ਵਿਚ ਵੰਡਣ ਅਤੇ ਐਸ.ਸੀ ਭਾਈਚਾਰੇ ਦੀ ਵੋਟ ਲੈਣ ਲਈ ਕਾਂਗਰਸ ਨੇ ਸਿਰਫ ਕੁੱਝ ਦਿਨਾਂ ਲਈ ਚੰਨੀ ਨੂੰ ਮੁੱਖ ਮੰਤਰੀ ਬਣਾਇਆ- ਰਾਘਵ ਚੱਢਾ
… ਕਾਂਗਰਸ ਨੇ ਪੰਜਾਬ ਵਿਚ ਆਪਣੇ ਸਾਰੇ ਵੱਡੇ ਆਗੂਆਂ ਦੇ ਪੁੱਤਰ-ਭਤੀਜੇ ਨੂੰ ਟਿਕਟ ਨਾਲ ਨਵਾਜਿਆ, ਸਿਰਫ ਚੰਨੀ ਦੇ ਭਰਾ ਨੂੰ ਨਹੀਂ ਦਿੱਤੀ ਟਿਕਟ- ਰਾਘਵ ਚੱਢਾ
… ਮਹਾਰਾਸ਼ਟਰ ਵਿਚ ਸ਼ੁਸ਼ੀਲ ਕੁਮਾਰ ਸ਼ਿੰਦੇ ਦੀ ਤਰ੍ਹਾਂ ਪੰਜਾਬ ਵਿਚ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਐਸ.ਸੀ ਵੋਟ ਲਈ ਇਸਤੇਮਾਲ ਕੀਤਾ- ਰਾਘਵ ਚੱਢਾ

ਚੰਡੀਗੜ੍ਹ, 26 ਜਨਵਰੀ 2022 – ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਟਿਕਟਾਂ ਦੀ ਵੰਡ ਨਾਲ ਪਾਰਟੀ ਦਾ ਦਲਿਤ ਵਿਰੋਧੀ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ। ਕਾਂਗਰਸ ਪਾਰਟੀ ਨੇ ਹਮੇਸ਼ਾ ਦਲਿਤਾਂ ਨੂੰ ਵੋਟਾਂ ਲਈ ਵਰਤਿਆ ਹੈ। ਕਾਂਗਰਸ ਪਾਰਟੀ ਨੇ ਕੁਝ ਹਫ਼ਤਿਆਂ ਲਈ ਐਸਸੀ ਭਾਈਚਾਰੇ ਦੇ ਐਮਐਲਏ ਨੂੰ ਮੁੱਖ ਮੰਤਰੀ ਬਣਾਇਆ ਤਾਂ ਜੋ ਪੰਜਾਬ ਵਿੱਚ ਵੋਟ ਬੈਂਕ ਦੀ ਰਾਜਨੀਤੀ ਕੀਤੀ ਜਾ ਸਕੇ। ਪੰਜਾਬ ਨੂੰ ਜਾਤ-ਪਾਤ ਦੇ ਨਾਂ ‘ਤੇ ਵੰਡਿਆ ਜਾ ਸਕੇ ਅਤੇ ਦਲਿਤਾਂ ਦੀਆਂ ਵੋਟਾਂ ਲਈਆਂ ਜਾ ਸਕਣ।

ਬੁੱਧਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਹਾਈਕਮਾਂਡ ਦਲਿਤਾਂ ਦੀ ਆਵਾਜ਼ ਨਹੀਂ ਸੁਣਦੀ ਅਤੇ ਹਮੇਸ਼ਾ ਆਪਣੀ ਰਵਾਇਤ ਮੁਤਾਬਕ ਭਾਈ-ਭਤੀਜਾਵਾਦ ਅਤੇ ਪਰਿਵਾਰਵਾਦ ਨੂੰ ਹੀ ਅੱਗੇ ਵਧਾਉਂਦੀ ਹੈ। ਕਾਂਗਰਸ ਦੇ ਪਰਿਵਾਰਵਾਦ ਅਤੇ ਦਲਿਤ ਵਿਰੋਧੀ ਹੋਣ ਦਾ ਸਬੂਤ ਦਿੰਦਿਆਂ ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਦੀ ਪਾਰਟੀ ਦੇ ਵੱਡੇ ਆਗੂਆਂ ਦੀ ਮੰਗ ਅਨੁਸਾਰ ਉਨ੍ਹਾਂ ਦੇ ਭਾਈ ਭਤੀਜਿਆਂ, ਪੁੱਤਰਾਂ ਤੇ ਜਵਾਈਆਂ ਨੂੰ ਟਿਕਟਾਂ ਤਾਂ ਦੇ ਦਿੱਤੀਆਂ, ਪਰ ਜਦੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਰਾ ਲਈ ਟਿਕਟਾਂ ਦੀ ਮੰਗ ਕੀਤੀ ਤਾਂ ਪਾਰਟੀ ਨੇ ਟਿਕਟ ਨਹੀਂ ਦਿੱਤੀ।

ਉਨ੍ਹਾਂ ਉਦਾਹਰਣ ਦਿੰਦਿਆਂ ਕਿਹਾ ਕਿ ਪਾਰਟੀ ਨੇ ਸੁਨੀਲ ਜਾਖੜ ਦੇ ਬੇਟੇ ਨੂੰ ਅਬੋਹਰ ਤੋਂ , ਅਮਰ ਸਿੰਘ ਦੇ ਬੇਟੇ ਨੂੰ ਰਾਏਕੋਟ ਤੋਂ , ਸੰਸਦ ਮੈਂਬਰ ਸੰਤੋਸ਼ ਚੌਧਰੀ ਦੇ ਭਤੀਜੇ ਨੂੰ ਕਰਤਾਰਪੁਰ ਤੋਂ ‘ਤੇ ਉਨ੍ਹਾਂ ਦੇ ਬੇਟੇ ਨੂੰ ਫਿਲੌਰ ਹਲਕੇ ਤੋਂ ਟਿਕਟ ਦਿੱਤੀ ਹੈ। ਇਸੇ ਤਰ੍ਹਾਂ ਅਵਤਾਰ ਹੈਨਰੀ ਦੇ ਪੁੱਤਰ ਨੂੰ ਜਲੰਧਰ (ਰੂਰਲ) ਤੋਂ, ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪਰਿਵਾਰ ਦੀ ਨੂੰਹ ਕਰਨ ਕੌਰ ਨੂੰ , ਨਵਜੋਤ ਸਿੰਘ ਸਿੱਧੂ ਦੇ ਭਤੀਜੇ ਸੁਮੀਤ ਸਿੰਘ ਨੂੰ ਅਮਰਗੜ੍ਹ ਤੋਂ, ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ । ਭੱਠਲ ਦੇ ਜਵਾਈ ਵਿਕਰਮ ਬਾਜਵਾ ਨੂੰ ਸਾਹਨੇਵਾਲ ਤੋਂ, ਸਾਬਕਾ ਵਿਧਾਇਕ ਸੁਰਜੀਤ ਧੀਮਾਨ ਦੇ ਭਤੀਜੇ ਨੂੰ ਸੁਨਾਮ ਤੋਂ ਅਤੇ ਬ੍ਰਹਮ ਮਹਿੰਦਰਾ ਦੇ ਬੇਟੇ ਨੂੰ ਪਟਿਆਲਾ (ਦਿਹਾਤੀ) ਤੋਂ ਟਿਕਟ ਦਿੱਤੀ ਗਈ ਹੈ।

ਰਾਘਵ ਚੱਢਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦਲਿਤ ਭਾਈਚਾਰੇ ਨਾਲ ਸਬੰਧਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਭਰਾ ਨੂੰ ਟਿਕਟ ਦੇਣ ਲਈ ਝੋਲੀ ਅੱਡ ਕੇ ਕੀਤੀ ਗਈ ਅਪੀਲ ਨੂੰ ਵੀ ਨਹੀਂ ਮੰਨਿਆ ਅਤੇ ਟਿਕਟ ਨਹੀਂ ਦਿੱਤੀ । ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੀ ਰਵਾਇਤ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ‘ਯੂਜ਼ ਐਂਡ ਥ੍ਰੋ’ ਕੀਤਾ ਹੈ। ਚੰਨੀ ਨੂੰ ਕਾਂਗਰਸ ਨੇ ‘ਨਾਈਟ-ਵਾਚਮੈਨ’ ਵਜੋਂ ਵਰਤਿਆ ਹੈ। ਚੰਨੀ ਦੇ ਸਕੇ ਭਰਾ ਨੂੰ ਟਿਕਟ ਨਾ ਦੇਣ ਨਾਲ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਸਭ ਦੇ ਸਾਹਮਣੇ ਆ ਗਿਆ ਹੈ। ਚੱਢਾ ਨੇ ਕਿਹਾ ਕਿ ਕਾਂਗਰਸ ਸਿਰਫ਼ ਭਾਈ-ਭਤੀਜਾਵਾਦ ਅਤੇ ਪਰਿਵਾਰਵਾਦ ਦੀ ਰਾਜਨੀਤੀ ਕਰਦੀ ਹੈ। ਕਾਂਗਰਸ ਆਮ ਆਦਮੀ ਪਾਰਟੀ ਦੀ ‘ਇਕ ਪਰਿਵਾਰ-ਇਕ ਟਿਕਟ’ ਦੀ ਨੀਤੀ ‘ਤੇ ਨਹੀਂ ਚੱਲਦੀ। ਆਮ ਆਦਮੀ ਪਾਰਟੀ ਕਾਂਗਰਸ ਦੀ ਪਰਿਵਾਰਵਾਦ ਅਤੇ ਦਲਿਤ ਵਿਰੋਧੀ ਨੀਤੀ ਦਾ ਵਿਰੋਧ ਕਰਦੀ ਹੈ। ਆਮ ਆਦਮੀ ਪਾਰਟੀ ਆਮ ਘਰਾਂ ਤੋਂ ਆਏ ਲੋਕਾਂ ਨੂੰ ਟਿਕਟਾਂ ਦੇ ਕੇ ਅੱਗੇ ਲਿਆਉਂਦੀ ਹੈ।

‘ਆਪ’ ਦੇ ਸੰਸਦ ਮੈਂਬਰ ਅਤੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਸਧਾਰਨ ਘਰ ਤੋਂ ਹਨ। ਉਨ੍ਹਾਂ ਨੇ ਛੋਟੇ ਜਿਹੇ ਪਿੰਡ ਸਤੌਜ ਤੋਂ ਸੰਸਦ ਤੱਕ ਦਾ ਲੰਬਾ ਸਫ਼ਰ ਇੱਕ ਜਰਨੈਲ ਵਾਂਗ ਸਫ਼ਲਤਾ ਪੂਰਵਕ ਪੂਰਾ ਕੀਤਾ ਹੈ। ਚੱਢਾ ਨੇ ਕਿਹਾ ਕਿ ਚੰਨੀ ਦੇ ਭਰਾ ਨੂੰ ਟਿਕਟ ਨਾ ਦੇ ਕੇ ਕਾਂਗਰਸ ਨੇ ਚੰਨੀ ਦਾ ਨਹੀਂ ਸਗੋਂ ਪੂਰੇ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਹ ਪੁਰਾਣਾ ਇਤਿਹਾਸ ਹੈ, 18 ਸਾਲ ਪਹਿਲਾਂ ਵੀ ਮਹਾਰਾਸ਼ਟਰ ਵਿੱਚ ਕਾਂਗਰਸ ਨੇ ਐਸਸੀ ਭਾਈਚਾਰੇ ਤੋਂ ਸ਼ੁਸ਼ੀਲ ਸ਼ਿੰਦੇ ਨੂੰ ਦੋ ਮਹੀਨੇ ਲਈ ਮੁੱਖ ਮੰਤਰੀ ਬਣਾਇਆ ਸੀ ਅਤੇ ਚੋਣਾਂ ਤੋਂ ਬਾਅਦ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਚੰਨੀ ਸਿਰਫ਼ ਚਿਹਰਾ ਹੈ, ਜਦੋਂ ਕਿ ਲਾੜੇ ਦਾ ਸਿਹਰਾ ਕਿਸੇ ਹੋਰ ਦੇ ਸਿਰ ‘ਤੇ ਬੰਨ੍ਹਿਆ ਜਾਵੇਗਾ। ਚੱਢਾ ਨੇ ਕਿਹਾ ਕਿ ਚੰਨੀ ਅੱਜ ਨਿਰਾਸ਼ ਅਤੇ ਪਰੇਸ਼ਾਨ ਹਨ ਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਦਾ ਇਸਤੇਮਾਲ ਕੀਤਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਿੱਧੂ ਮੂਸੇਵਾਲਾ ਦੇ ਮਾਪਿਆਂ ਖ਼ਿਲਾਫ਼ ਸ਼ਿਕਾਇਤ, ਛੋਟੇ ਸਿੱਧੂ ਦੇ ਇਸ਼ਾਰਿਆਂ ’ਤੇ ਉਠਾਏ ਸਵਾਲ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਖ਼ਿਲਾਫ਼ ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਸ਼ਿਕਾਇਤ...

 ਅਜੈ ਦੇਵਗਨ ਦੇ ਬੰਗਲੇ ‘ਤੇ ਚੱਲਿਆ BMC ਦਾ ਬੁਲਡੋਜ਼ਰ, ਗੈਰ-ਕਾਨੂੰਨੀ ਨਿਰਮਾਣ ਖਿਲਾਫ ਹੋਈ ਕਾਰਵਾਈ

ਮੁੰਬਈ ਨਗਰ ਨਿਗਮ ਨੇ ਅਦਾਕਾਰ ਅਜੇ ਦੇਵਗਨ ਦੇ ਜਹੂ ਸਥਿਤ ਬੰਗਲੇ ਵਿਚ ਬਿਨਾਂ ਇਜਾਜ਼ਤ...

ਨਾਲੇ ਵਿਚ ਡਿੱਗੀ ਸਵਾਰੀਆਂ ਨਾਲ ਭਰੀ ਟੈਂਪੋ ਟਰੈਵਲਰ, ਅੱਠ ਲੋਕਾਂ ਦੀ ਮੌਕੇ ‘ਤੇ ਮੌਤ

ਰਾਜਸਥਾਨ ਦੇ ਕੋਟਾ ਵਿੱਚ, ਦਿੱਲੀ-ਮੁੰਬਈ ਐਕਸਪ੍ਰੈਸਵੇਅ 'ਤੇ ਇੱਕ ਟੈਂਪੋ ਟਰੈਵਲਰ ਇੱਕ ਪੁਲੀ ਤੋਂ ਹੇਠਾਂ...

ਗ੍ਰੇਟਰ ਨੋਇਡਾ ਵਿੱਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਸ਼ੱਕੀ ਹਾਲਤ ਵਿੱਚ ਮੌਤ

ਗ੍ਰੇਟਰ ਨੋਇਡਾ ਦੇ ਰਾਬੂਪੁਰਾ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਨਗਲਾ ਸ੍ਰੀਗੋਪਾਲ ਵਿੱਚ ਇੱਕੋ ਪਰਿਵਾਰ...

ED ਰੇਡ ਖਿਲਾਫ਼ ਕੋਰਟ ਪਹੁੰਚੇ AAP ਆਗੂ ਸੰਨੀ ਆਹਲੂਵਾਲੀਆ, ਚੰਡੀਗੜ੍ਹ ਰਿਹਾਇਸ਼ ‘ਤੇ ਪਿਆ ਸੀ ਛਾਪਾ

ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ...

ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਵਿਦਿਆਰਥੀ ਆਗੂਆਂ ਖ਼ਿਲਾਫ਼ ਮਾਮਲਾ ਦਰਜ

ਫਰੀਦਕੋਟ ਪੁਲੀਸ ਨੇ ਬੀਤੇ ਦਿਨੀਂ ਸੂਬੇ ਭਰ ਵਿੱਚ ਸੱਦੇ ਗਏ ‘ਪੰਜਾਬ ਬੰਦ’ ਦੌਰਾਨ ਸਰਕਾਰੀ...

ਕੈਲੀਫੋਰਨੀਆ ’ਚ ਲਾਪਤਾ ਪੰਜਾਬਣ ਜੈਸਮੀਨ ਔਜਲਾ ਗਿੱਲ ਦਾ ਬੇਰਹਿਮੀ ਨਾਲ ਕਤਲ; ਪਤੀ ਗ੍ਰਿਫ਼ਤਾਰ

ਅਮਰੀਕਾ ਦੇ ਕੈਲੀਫੋਰਨੀਆ ਦੀ ਸੈਕਰਾਮੈਂਟੋ ਰਿਹਾਇਸ਼ ਤੋਂ 30 ਸਤੰਬਰ ਤੋਂ ਲਾਪਤਾ ਚੱਲ ਰਹੀ ਪੰਜਾਬੀ...

ਮਾਨ ਸਰਕਾਰ ਦੀ ਨਸ਼ਿਆਂ ਖਿਲਾਫ ਜੰਗ ਤੇਜ਼, ਪੰਜਾਬ ‘ਚ 117 ਡੀਐਸਪੀ ਨਿਯੁਕਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਿਲੌਰ ਵਿੱਚ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ...

ਪਰਵਿੰਦਰ ਝੋਟਾ ਕਤਲਕਾਂਡ ‘ਚ ਵੱਡਾ ਖੁਲਾਸਾ, 2 ਸਾਲਾਂ ਤੋਂ ਕਤਲ ਦੀ ਫਿਰਾਕ ‘ਚ ਸੀ ਅਸ਼ਵਨੀ

ਐਂਟੀ ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ...