ਮੋਹਾਲੀ ਦੇ ਪਿੰਡ ਟੀਡਾ ‘ਚ ਕੇਟਰਿੰਗ ਦੇ ਗੋਦਾਮ ‘ਚ ਸਿਲੰਡਰ ਫਟ ਗਿਆ ਹੈ। ਸਿਲੰਡਰ ਫਟਣ ਕਾਰਨ ਗੋਦਾਮ ਦੀ ਛੱਤ ਡਿੱਗ ਗਈ।
ਇਸ ਹਾਦਸੇ ‘ਚ ਕੁੱਲ 2 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਮੋਹਾਲੀ ਦੇ ਹਸਪਤਾਲ ਭੇਜ ਦਿੱਤਾ ਗਿਆ ਹੈ। ਜਦਕਿ 1 ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਮਿਲ ਰਹੀ ਹੈ। ਇਹ ਕੇਟਰਿੰਗ ਗੋਦਾਮ ਇੱਕ ਔਰਤ ਦੀ ਮਲਕੀਅਤ ਦੱਸਿਆ ਜਾਂਦਾ ਹੈ।
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੋਦਾਮ ਦੇ ਅੰਦਰ ਮੌਜੂਦ ਲੋਕ ਇੱਕ ਵੱਡੇ ਸਿਲੰਡਰ ਤੋਂ ਛੋਟੇ ਸਿਲੰਡਰ ਵਿੱਚ ਗੈਸ ਭਰ ਰਹੇ ਸਨ। ਇਸ ਦੌਰਾਨ ਸਿਲੰਡਰ ਫਟ ਗਿਆ। ਗੁਦਾਮ ਦੇ ਅੰਦਰ ਕਈ ਹੋਰ ਸਿਲੰਡਰ ਰੱਖੇ ਹੋਏ ਸਨ। ਹਾਲਾਂਕਿ ਉਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।
ਹਾਦਸੇ ਦੇ ਸਮੇਂ ਗੋਦਾਮ ਦੇ ਅੰਦਰ ਸਿਰਫ਼ ਤਿੰਨ ਲੋਕ ਮੌਜੂਦ ਸਨ। ਇਹ ਲੋਕ ਇੱਥੇ ਰਹਿੰਦੇ ਹਨ। ਇਸ ਮਾਮਲੇ ‘ਚ ਮ੍ਰਿਤਕ ਅਤੇ ਦੋ ਜ਼ਖਮੀਆਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਕਿਉਂਕਿ ਇੱਥੇ ਸਿਰਫ਼ ਇਹ ਤਿੰਨ ਲੋਕ ਰਹਿੰਦੇ ਸਨ। ਜਦਕਿ ਗੋਦਾਮ ਦਾ ਮਾਲਕ ਅਜੇ ਤੱਕ ਪੁਲਿਸ ਦੇ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਉਨ੍ਹਾਂ ਦੀ ਪਛਾਣ ਦਾ ਖੁਲਾਸਾ ਹੋਵੇਗਾ। ਉਧਰ ਡੀਐਸਪੀ ਖਰੜ-2 ਧਰਮਵੀਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਬੰਧੀ ਜਲਦੀ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।












