ਆਪਣਾ ਭਾਰ ਘਟਾਉਣ ਲਈ ਕਈ ਲੋਕ ਆਪਣੀ ਖੁਰਾਕ ਅਤੇ ਸਨੈਕਸ ਵੀ ਘਟਾ ਦਿੰਦੇ ਹਨ। ਪਰ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਭਾਰ ਅਤੇ ਕੈਲੋਰੀ ਨੂੰ ਘਟਾਉਣ ਲਈ ਆਪਣਾ ਮਨ ਮਾਰੋ। ਇਹ ਤੁਹਾਡੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਤੁਸੀਂ ਆਪਣੀ ਖੁਰਾਕ ਵਿਚ ਕੁਝ ਸਨੈਕਸ ਸ਼ਾਮਲ ਕਰੋ ਜੋ ਘੱਟ ਕੈਲੋਰੀ ਵਾਲੇ ਹੋਣ ਅਤੇ ਭਾਰ ਘਟਾਉਣ ਵਿਚ ਵੀ ਫਾਇਦੇਮੰਦ ਹੋਣ। ਆਓ ਜਾਣੇ ਇਨ੍ਹਾਂ ਬਾਰੇ –
ਮੂੰਗਫਲੀ ਚਾਟ
ਸਰਦੀਆਂ ਦੇ ਮੌਸਮ ਵਿੱਚ ਤੁਹਾਨੂੰ ਹਰ ਜਗ੍ਹਾ ਆਸਾਨੀ ਨਾਲ ਮੂੰਗਫਲੀ ਦੇ ਸਟਾਲ ਮਿਲਣਗੇ, ਜਿੱਥੋਂ ਤੁਸੀਂ ਘਰ ਵਿੱਚ ਸਵਾਦਿਸ਼ਟ ਚਾਟ ਬਣਾ ਸਕਦੇ ਹੋ। ਤੁਸੀਂ ਚਾਹੋ ਤਾਂ ਇਸ ‘ਚ ਕੁਝ ਫਲ ਵੀ ਮਿਲਾ ਸਕਦੇ ਹੋ। ਇਹ ਤੁਹਾਡੀ ਭੁੱਖ ਨੂੰ ਵੀ ਘਟਾਏਗਾ ਅਤੇ ਵਾਧੂ ਭੋਜਨ ਖਾਣਾ ਬੰਦ ਕਰਨ ਵਿੱਚ ਤੁਹਾਡੀ ਮਦਦ ਕਰੇਗਾ।
ਮੂੰਗ ਦਾਲ ਚਿੱਲਾ
ਪ੍ਰੋਟੀਨ, ਪੋਸ਼ਣ ਅਤੇ ਫਾਈਬਰ ਨਾਲ ਭਰਪੂਰ ਮੂੰਗ ਦਾਲ ਦਾ ਚਿੱਲਾ ਤੁਸੀਂ ਰੋਜ਼ਾਨਾ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ। ਮੂੰਗੀ ਦੀ ਦਾਲ ਸਾਡੀ ਪਾਚਨ ਕਿਰਿਆ ਨੂੰ ਠੀਕ ਰੱਖਦੀ ਹੈ। ਇਸ ਨੂੰ ਖਾਣ ਨਾਲ ਤੁਹਾਡੀਆਂ ਇੱਛਾਵਾਂ ਵੀ ਪੂਰੀਆਂ ਹੋਣਗੀਆਂ ਅਤੇ ਸਰੀਰ ਨੂੰ ਘੱਟ ਕੈਲੋਰੀ ਵਾਲਾ ਭੋਜਨ ਮਿਲੇਗਾ।
Corn ਚਾਟ
ਤੁਸੀਂ ਬਾਜ਼ਾਰ ‘ਚ ਕੋਰਨ ਚਾਟ ਤਾਂ ਖਾਧੀ ਹੋਵੇਗੀ ਪਰ ਤੁਸੀਂ ਇਸ ਨੂੰ ਘਰ ‘ਚ ਵੀ ਬਣਾ ਸਕਦੇ ਹੋ। ਤੁਸੀਂ ਘਰ ਵਿੱਚ ਆਪਣੀ ਪਸੰਦ ਅਨੁਸਾਰ ਪਿਆਜ਼, ਟਮਾਟਰ ਜਾਂ ਹੋਰ ਸਬਜ਼ੀਆਂ ਵੀ ਪਾ ਸਕਦੇ ਹੋ। ਥੋੜਾ ਜਿਹਾ ਚਾਟ ਮਸਾਲਾ ਅਤੇ ਨਿੰਬੂ ਮਿਲਾ ਕੇ ਇਸ ਦਾ ਸਵਾਦ ਹੋਰ ਵੀ ਵਧ ਜਾਵੇਗਾ।












