ਬਠਿੰਡਾ ‘ਚ ਸਰਕਾਰੀ ਬੱਸਾਂ ‘ਚ ਜਿੰਨੀਆਂ ਸੀਟਾਂ ਹਨ, ਉਨੀਆਂ ਹੀ ਸਵਾਰੀਆਂ ਬੈਠਣ ਦਾ ਨਿਯਮ ਮੁਸਾਫਰਾਂ ਲਈ ਮੁਸੀਬਤ ਬਣ ਗਿਆ ਹੈ। ਬੀਤੇ ਸੋਮਵਾਰ ਨੂੰ ਬਠਿੰਡਾ ਬੱਸ ਸਟੈਂਡ ’ਤੇ ਲੰਬੀ ਉਡੀਕ ਕਰ ਰਹੀਆਂ ਔਰਤਾਂ ਨੇ ਪੀਆਰਟੀਸੀ ਬੱਸ ਦਾ ਘਿਰਾਓ ਕੀਤਾ ਹੈ। ਬੱਸ ਅੱਗੇ ਧਰਨਾ ਦਿੱਤਾ। ਚਿਤਾਵਨੀ ਦਿੱਤੀ ਕਿ ਸਾਰੀਆਂ ਸਵਾਰੀਆਂ ਬੈਠਣ, ਨਹੀਂ ਤਾਂ ਬੱਸ ਨੂੰ ਅੱਗੇ ਨਹੀਂ ਵਧਣ ਦਿੱਤਾ ਜਾਵੇਗਾ।
ਦੱਸ ਦਈਏ ਕਿ ਮਹਿਲਾ ਸੁਖਪਾਲ ਕੌਰ ਅਤੇ ਜਸਵੀਰ ਕੌਰ ਨੇ ਦੱਸਿਆ ਕਿ ਉਹ ਗੁਰੂਸਰ ਤੋਂ ਆਈਆਂ ਹਨ। ਉਨ੍ਹਾਂ ਨੇ ਗਿੱਦੜਬਾਹਾ ਜਾਣਾ ਹੈ। ਉਹ 3 ਘੰਟੇ ਤੋਂ ਬੱਸ ਦੀ ਉਡੀਕ ਕਰ ਰਹੀਆਂ ਹਨ। ਬੱਸ ਸਵਾਰੀਆਂ ਨਾਲ ਲੱਦ ਕੇ ਚਲੀ ਜਾਂਦੀ ਹੈ। ਉਨ੍ਹਾਂ ਨੂੰ ਸੀਟਾਂ ਵੀ ਨਹੀਂ ਮਿਲ ਰਹੀਆਂ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਬੱਸਾਂ ਵਿੱਚ 52 ਸਵਾਰੀਆਂ ਦੇ ਬੈਠਣ ਦਾ ਨਿਯਮ ਲਾਗੂ ਕਰਨਾ ਚਾਹੁੰਦੀ ਹੈ ਤਾਂ ਇਸ ਲਈ ਪਹਿਲਾਂ ਬੱਸਾਂ ਦਾ ਪ੍ਰਬੰਧ ਕੀਤਾ ਜਾਵੇ।
ਇਸ ਮਾਮਲੇ ਵਿੱਚ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਮਹਿਲਾ ਸੁਰੱਖਿਆ ਅਤੇ ਟਰਾਂਸਪੋਰਟ ਮੰਤਰੀ ਦੇ ਬਿਆਨ ਤੋਂ ਬਾਅਦ ਲਿਆ ਗਿਆ ਹੈ। ਜੇਕਰ ਸਰਕਾਰ ਚਾਹੁੰਦੀ ਹੈ ਕਿ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਬੱਸਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ।












