June 1, 2026, 3:32 pm
----------- Advertisement -----------
HomeNewsLatest Newsਅਰਵਿੰਦ ਕੇਜਰੀਵਾਲ ਨੇ ਨਵਜੋਤ ਸਿੱਧੂ ਤੇ ਸਾਧਿਆ ਨਿਸ਼ਾਨਾ

ਅਰਵਿੰਦ ਕੇਜਰੀਵਾਲ ਨੇ ਨਵਜੋਤ ਸਿੱਧੂ ਤੇ ਸਾਧਿਆ ਨਿਸ਼ਾਨਾ

Published on

----------- Advertisement -----------
ਜਲੰਧਰ : - ਪੰਜਾਬ ਦੇ ਤਿੰਨ ਦਿਨਾਂ ਦੌਰੇ 'ਤੇ ਆਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵਾਰ ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਨਿਸ਼ਾਨਾ ਸਾਧਿਆ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨਵਜੋਤ ਸਿੱਧੂ ਕਦੇ ਵੀ ਉਨ੍ਹਾਂ ਦੇ ਇਲਾਕੇ 'ਚ ਨਹੀਂ ਜਾਂਦੇ ਅਤੇ ਨਾ ਹੀ ਕਿਸੇ ਦਾ ਫ਼ੋਨ ਚੁੱਕਦੇ ਹਨ। ਨਵਜੋਤ ਸਿੱਧੂ ਕਿਸੇ ਵੀ ਵਿਅਕਤੀ ਦੇ ਸੁੱਖ-ਦੁੱਖ ਵਿੱਚ ਲਾਭਦਾਇਕ ਨਹੀਂ ਹਨ। 5 ਸਾਲਾਂ 'ਚ ਸਿੱਧੂ ਨੇ ਕੋਈ ਕੰਮ ਨਹੀਂ ਕੀਤਾ।
ਮਜੀਠੀਆ ਅਤੇ ਨਵਜੋਤ ਦੇ ਚੋਣ ਲੜਨ 'ਤੇ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੇ ਦੋਵਾਂ ਨੂੰ ਪਰਖ ਕੇ ਦੇਖਿਆ ਹੈ। ਜ਼ਮਾਨਤ ਰੱਦ ਹੋਣ 'ਤੇ ਮਜੀਠੀਆ ਇਧਰ-ਉਧਰ ਭੱਜ ਰਹੇ ਹਨ। ਉਨ੍ਹਾਂ ਦੇ ਸਾਹਮਣੇ 'ਆਪ' ਦਾ ਉਮੀਦਵਾਰ ਖੜ੍ਹਾ ਹੈ ਉਹ ਆਮ ਆਦਮੀ ਹੈ, ਜੋ ਲੋਕਾਂ ਦੇ ਸਾਰੇ ਕੰਮ ਕਰਵਾਉਣਗੇ। ਰਾਹੁਲ ਗਾਂਧੀ ਦੇ ਪੰਜਾਬ ਆਉਣ 'ਤੇ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਆਉਣ 'ਚ ਦੇਰੀ ਕੀਤੀ। ਵਾਅਦੇ ਪੂਰੇ ਨਾ ਕਰ ਕੇ ਉਹ ਲੋਕਾਂ ਨੂੰ ਮੂੰਹ ਨਹੀਂ ਦਿਖਾ ਸਕੇ।
ਕੇਜਰੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਅਤੇ ਨਵਜੋਤ ਸਿੱਧੂ ਉਨ੍ਹਾਂ ਨੂੰ ਹਰ ਸਮੇਂ ਗਾਲ੍ਹਾਂ ਕੱਢਦੇ ਰਹਿੰਦੇ ਹਨ। ਸੁਖਬੀਰ ਬਾਦਲ ਵੀ ਮੈਨੂੰ ਗਾਲ੍ਹਾਂ ਕੱਢਦਾ ਹੈ। ਮੁੱਖ ਮੰਤਰੀ ਚੰਨੀ ਕਦੇ ਵੀ ਸੁਖਬੀਰ ਬਾਦਲ 'ਤੇ ਕੁਝ ਨਹੀਂ ਬੋਲਦੇ ਅਤੇ ਨਾ ਹੀ ਸੁਖਬੀਰ ਬਾਦਲ ਚੰਨੀ 'ਤੇ ਕੁਝ ਬੋਲਦੇ ਹਨ। ਚੋਣਾਂ ਬਾਰੇ ਕੇਜਰੀਵਾਲ ਨੇ ਕਿਹਾ ਕਿ ਬਹੁਤ ਸਾਰੇ ਲੋਕ ਪੰਜਾਬ 'ਚ ਬਦਲਾਅ ਲਿਆਉਣਾ ਚਾਹੁੰਦੇ ਹਨ।
ਪੰਜਾਬ ਦੇ ਲੋਕ ਕਾਂਗਰਸ ਅਤੇ ਅਕਾਲੀ ਦਲ ਤੋਂ ਤੰਗ ਆ ਚੁੱਕੇ ਹਨ। ਇਨ੍ਹਾਂ ਦੋਵਾਂ ਪਾਰਟੀਆਂ ਨੇ ਪੰਜਾਬ ਨੂੰ ਲੁੱਟਣ ਦਾ ਕੰਮ ਕੀਤਾ ਹੈ। ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਆਸਾਂ ਹਨ।
----------- Advertisement -----------

ਸਬੰਧਿਤ ਹੋਰ ਖ਼ਬਰਾਂ

ਜੂਨ ਦੇ ਪਹਿਲੇ ਦਿਨ ਮਹਿੰਗਾਈ ਦਾ ਝਟਕਾ, ਵਪਾਰਕ ਸਿਲੰਡਰ ਹੋਇਆ ਮਹਿੰਗਾ

ਅੱਜ ਜੂਨ ਮਹੀਨੇ ਦੇ ਪਹਿਲੇ ਦਿਨ ਆਮ ਜਨਤਾ ਨੂੰ ਮੁੜ ਮਹਿੰਗਾਈ ਦਾ ਝਟਕਾ ਲੱਗਿਆ...

CM ਭਗਵੰਤ ਮਾਨ ਤੈਅ ਕਰਨਗੇ ਨਗਰ ਨਿਗਮ ਤੇ ਕੌਂਸਲਾਂ ਦੇ ਪ੍ਰਧਾਨਾਂ ਦੇ ਨਾਂਅ, ‘ਆਪ’ ਦੀ ਕੋਰ ਕਮੇਟੀ ‘ਚ ਹੋਇਆ ਫ਼ੈਸਲਾ

ਨਿਗਮ, ਕੌਂਸਲ ਚੋਣਾਂ ਨੂੰ ਲੈ ਕੇ AAP ਦਾ ਵੱਡਾ ਫ਼ੈਸਲਾ ਸਾਹਮਣੇ ਆਇਆ ਹੈ। ਪੰਜਾਬ...

ਪੰਜਾਬ ਵਿੱਚ ਹੱਡੀਆਂ ਅਤੇ ਜੋੜਾਂ ਸਬੰਧੀ ਇਲਾਜ ਦੀ ਮੰਗ ਵਧੀ, ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਆਰਥੋਪੀਡਿਕ ਇਲਾਜਾਂ ‘ਤੇ 84 ਕਰੋੜ ਰੁਪਏ ਤੋਂ ਵੱਧ ਖ਼ਰਚ

ਚੰਡੀਗੜ੍ਹ, 31 ਮਈ 2026:ਪੰਜਾਬ ਵਿੱਚ ਹੱਡੀਆਂ, ਜੋੜਾਂ ਅਤੇ ਟ੍ਰੌਮਾ ਨਾਲ ਸਬੰਧਿਤ ਜੁੜੀਆਂ ਸਿਹਤ ਸਮੱਸਿਆਵਾਂ...

ਭਗਵੰਤ ਮਾਨ ਸਰਕਾਰ ਪੇਂਡੂ ਪੰਜਾਬ ਦੀ ਬਦਲ ਰਹੀ ਨੁਹਾਰ, 40,000 ਕਿਲੋਮੀਟਰ ਸੜਕਾਂ ਨੂੰ ਮਜ਼ਬੂਤ ਕਰਨ ਦਾ ਕੰਮ ਜਾਰੀ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ / ਦਿੜ੍ਹਬਾ / ਲਹਿਰਾਗਾਗਾ, 31 ਮਈ 2026:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ...

ਮਜੀਠੀਆ ਦੀ ਅੰਮ੍ਰਿਤਸਰ ਸਥਿਤ ਕੋਠੀ ਵਿਖੇ ਪੁਲਿਸ ਵਲੋਂ ਛਾਪੇਮਾਰੀ

ਸੀਨੀਅਰ ਅਕਾਲੀ ਆਗੂ ਤੇ ਸਾਬਕਾ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਹਲਕਾ ਮਜੀਠਾ ਤੋਂ...

ਜੈਸਲਮੇਰ-ਜੈਪੁਰ ‘ਚ ਰੇਤਲੇ ਤੂਫ਼ਾਨ ਦੀ ਚੇਤਾਵਨੀ, ਮੀਂਹ ਨੇ 7 ਰਾਜਾਂ ਵਿਚ ਘਟਾਈ ਗਰਮੀ

ਮੀਂਹ ਤੇ ਤੂਫ਼ਾਨ ਕਾਰਨ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਚੰਡੀਗੜ੍ਹ, ਛੱਤੀਸਗੜ੍ਹ, ਬਿਹਾਰ ਅਤੇ...

‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਜੇਲ੍ਹ ਤੋਂ ਆਏ ਬਾਹਰ

 ਵਿਧਾਨ ਸਭਾ ਹਲਕਾ ਸਨੌਰ (ਪਟਿਆਲਾ) ਤੋਂ 'ਆਪ' ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਹਾਈਕੋਰਟ ਤੋਂ ਜ਼ਮਾਨਤ...

PM ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਦੌੜਾਕ ਗੁਰਿੰਦਰਵੀਰ ਸਿੰਘ ਨਾਲ ਕੀਤੀ ਗੱਲ ਤੇ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਦੌੜਾਕ ਗੁਰਿੰਦਰਵੀਰ ਸਿੰਘ ਨੂੰ 100 ਮੀਟਰ ਦੌੜ ਵਿੱਚ...