June 8, 2026, 7:56 pm
----------- Advertisement -----------
HomeNewsLatest Newsਵਿਅਕਤੀ ਨੇ ਆਫ਼ਿਸ 'ਚ ਨੌਕਰੀ ਕਰਨ ਲਈ ਰੱਖੀ ਅਜੀਬ ਸ਼ਰਤ, ਤੁਸੀ ਵੀ...

ਵਿਅਕਤੀ ਨੇ ਆਫ਼ਿਸ ‘ਚ ਨੌਕਰੀ ਕਰਨ ਲਈ ਰੱਖੀ ਅਜੀਬ ਸ਼ਰਤ, ਤੁਸੀ ਵੀ ਰਹਿ ਜਾਓਗੇ ਹੈਰਾਨ!

Published on

----------- Advertisement -----------

ਜਦੋਂ ਕੋਈ ਵੀ ਵਿਅਕਤੀ ਨੌਕਰੀ ਦੀ ਤਲਾਸ਼ ਕਰਦਾ ਹੈ, ਤਾਂ ਇਸਦੇ ਪਿੱਛੇ ਕੁਝ ਕਾਰਨ ਹੁੰਦੇ ਹਨ। ਪਹਿਲਾ ਉਹ ਚੰਗੀ ਤਨਖ਼ਾਹ ਦੀ ਤਲਾਸ਼ ਕਰ ਰਿਹਾ ਹੁੰਦਾ ਹੈ ਅਤੇ ਦੂਜਾ ਉੱਥੇ ਦਾ ਮਾਹੌਲ ਚੰਗਾ ਹੋਣਾ ਚਾਹੀਦਾ ਹੈ ਤਾਂ ਜੋ ਉਹ ਆਰਾਮ ਨਾਲ ਕੰਮ ਕਰ ਸਕੇ। ਇਸ ਤੋਂ ਬਾਅਦ ਹੀ ਵਿਅਕਤੀ ਉਥੇ ਮਿਲਣ ਵਾਲੀਆਂ ਸਹੂਲਤਾਂ ਬਾਰੇ ਸੋਚਦਾ ਹੈ। ਵੈਸੇ ਤਾਂ ਹਰ ਕੰਪਨੀ ਹਰ ਤਰ੍ਹਾਂ ਦੀਆਂ ਸਹੂਲਤਾਂ ਨਹੀਂ ਦਿੰਦੀਆਂ ਪਰ ਕੁਝ ਕੰਪਨੀਆਂ ਅਜਿਹੀਆਂ ਵੀ ਹਨ ਜੋ ਆਪਣੇ ਕਰਮਚਾਰੀਆਂ ਨੂੰ ਚੰਗੀ ਤਨਖਾਹ ਵੀ ਦਿੰਦੀਆਂ ਹਨ ਅਤੇ ਸਾਰੀਆਂ ਸਹੂਲਤਾਂ ਵੀ ਦਿੰਦੀਆਂ ਹਨ ਪਰ ਅੱਜਕੱਲ੍ਹ ਇਕ ਅਜਿਹਾ ਵਿਅਕਤੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਤਨਖਾਹ ਅਤੇ ਹੋਰ ਸਹੂਲਤਾਂ ਤੋਂ ਜ਼ਿਆਦਾ ਖਾਣ ਪੀਣ ਦੀ ਪਈ ਹੈ।

ਅਸਲ ਵਿੱਚ ਵਿਅਕਤੀ ਨੂੰ 43.5 ਲੱਖ ਰੁਪਏ ਦੇ ਸਾਲਾਨਾ ਪੈਕੇਜ ਨਾਲ ਨੌਕਰੀ ਮਿਲ ਰਹੀ ਸੀ, ਪਰ ਫਿਰ ਉਸਨੇ ਅਜਿਹੀ ਸ਼ਰਤ ਰੱਖੀ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਵੇਗਾ। ਉਸ ਵਿਅਕਤੀ ਨੇ ਕਿਹਾ ਕਿ ਤਨਖਾਹ ਤਾਂ ਠੀਕ ਹੈ ਪਰ ਕੀ ਕੰਪਨੀ ਮੁਫਤ ਖਾਣਾ ਦੇਵੇਗੀ? ਇਹ ਸ਼ਰਤ ਕਮਿਊਨੀਕੇਸ਼ਨ ਕੰਪਨੀ ਗ੍ਰੇਪਵਾਈਨ ਦੇ ਸੰਸਥਾਪਕ ਸੌਮਿਲ ਤ੍ਰਿਪਾਠੀ ਨੂੰ ਇੰਨੀ ਪਸੰਦ ਆਈ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ, ਜਿਸ ‘ਚ ਵਿਅਕਤੀ ਦੀਆਂ ਸਾਰੀਆਂ ਸ਼ਰਤਾਂ ਲਿਖੀਆਂ ਹੋਈਆਂ ਸੀ।

ਵਿਅਕਤੀ ਨੇ ਕਿਹਾ ਸੀ ਕਿ ਉਹ ਅਜਿਹੀ ਕੰਪਨੀ ਵਿੱਚ ਕੰਮ ਕਰਨਾ ਚਾਹੁੰਦਾ ਹੈ ਜਿੱਥੇ ਉਸਨੂੰ ਦਿਨ ਵਿੱਚ ਚਾਰ ਟਾਈਮ ਖਾਣਾ ਮਿਲ ਸਕੇ ਅਤੇ ਉਹ ਵੀ ਪ੍ਰੋਟੀਨ ਭਰਪੂਰ ਭੋਜਨ। ਉਸ ਨੇ ਇਹ ਵੀ ਦੱਸਿਆ ਹੈ ਕਿ ਉਹ ਗੂਗਲ ‘ਤੇ ਇੰਟਰਵਿਊ ਦੀ ਤਿਆਰੀ ਕਰ ਰਿਹਾ ਹੈ। ਉਸਨੇ ਲੋਕਾਂ ਨੂੰ ਇਹ ਵੀ ਪੁੱਛਿਆ ਹੈ ਕਿ ਕੀ ਕੋਈ ਹੋਰ ਕੰਪਨੀ ਹੈ ਜੋ ਉਸਦੀ ਜ਼ਰੂਰਤ ਨੂੰ ਪੂਰਾ ਕਰ ਸਕਦੀ ਹੈ ਭਾਵ ਉਸਨੂੰ ਦਿਨ ਵਿੱਚ ਚਾਰ ਵਾਰ ਪ੍ਰੋਟੀਨ ਭਰਪੂਰ ਭੋਜਨ ਖੁਆ ਸਕਦੀ ਹੈ, ਕਿਉਂਕਿ ਉਹ ਨਿਯਮਤ ਤੌਰ ‘ਤੇ ਜਿੰਮ ਕਰਦਾ ਹੈ।

ਸੌਮਿਲ ਦੁਆਰਾ ਸ਼ੇਅਰ ਕੀਤੀ ਗਈ ਪੋਸਟ ਵਿੱਚ ਉਸਨੇ ਲਿਖਿਆ ਹੈ, ‘ਮੈਂ ਘੱਟ ਹੀ ਲੋਕਾਂ ਨੂੰ ਆਪਣੀ ਤਰਜੀਹਾਂ ਅਤੇ ਭਵਿੱਖ ਦੇ ਵਿਕਲਪਾਂ ਬਾਰੇ ਇੰਨੀ ਸਪੱਸ਼ਟਤਾ ਦੇ ਨਾਲ ਵੇਖਦਾ ਹਾਂ। ਉਸ ਦੀ ਅਗਲੀ ਨੌਕਰੀ ਮਿਲਣ ਦਾ ਕਾਰਨ ਸਾਦਾ ਹੈ, ‘ਚੰਗਾ ਖਾਣਾ’। ਇਸ ਪੋਸਟ ਨੂੰ ਦੇਖਣ ਤੋਂ ਬਾਅਦ ਲੋਕ ਤਰ੍ਹਾਂ-ਤਰ੍ਹਾਂ ਦੇ ਪ੍ਰਤੀਕਰਮ ਵੀ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਉਸ ਨੂੰ ਜ਼ੋਮੈਟੋ ਨਾਲ ਜੁੜਨਾ ਚਾਹੀਦਾ ਹੈ। ਉਹ ਉਸ ਦਾ ਚੰਗੀ ਤਰ੍ਹਾਂ ਖਿਆਲ ਰੱਖਣਗੇ’।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਨ ਸਰਕਾਰ ਨੇ ਸ਼ੁਰੂ ਕੀਤਾ ‘ਮਿਸ਼ਨ ਕਲੀਨ ਪੰਜਾਬ’

ਮਾਨ ਸਰਕਾਰ ਨੇ ਮਿਸ਼ਨ ਕਲੀਨ ਪੰਜਾਬ ਸ਼ੁਰੂ ਕੀਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ...

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ

ਚੰਡੀਗੜ੍ਹ /ਪਟਿਆਲਾ,07 ਜੂਨ : ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ...

ਭਾਜਪਾ ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ

ਚੰਡੀਗੜ੍ਹ 7 ਜੂਨ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ...

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...

ਹੁਸ਼ਿਆਰਪੁਰ : ਨਹਿਰ ‘ਚ ਨਹਾਉਣ ਗਏ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ, ਵਾਲ-ਵਾਲ ਬਚੇ ਦੋ ਹੋਰ ਨੌਜਵਾਨ

ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਂਨ ਆਉਦੇ ਪਿੰਡ ਗੱਜ ਨਾਲ ਲੱਗਦੀ ਕੰਢੀ ਕਨਾਲ ਨਹਿਰ ‘ਚ...

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...