ਜਗਰਾਓਂ ਵਿੱਚ ਕੋਠੇ ਪੋਨਾ ਕੋਲ ਤੇਜ਼ ਰਫਤਾਰ ਐਕਟਿਵਾ ਸਵਾਰ ਨੌਜਵਾਨ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਬਾਈਕ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਮੀਰਪੁਰ ਹਾਂਸ ਵਜੋਂ ਹੋਈ ਹੈ। ਚੌਕੀ ਮਾਨ ਪੁਲੀਸ ਨੇ ਐਕਟਿਵਾ ਸਵਾਰ ਨੌਜਵਾਨ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ ਹੋਏ ਏਐਸਆਈ ਰਾਕੇਸ਼ ਕੁਮਾਰ ਨੇ ਦੱਸਿਆ ਕਿ ਪੀੜਤ ਪ੍ਰੀਤਮ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੇ ਭਤੀਜੇ ਨਾਲ ਪਿੰਡ ਤੋਂ ਜਗਰਾਉਂ ਸ਼ਹਿਰ ਕਿਸੇ ਕੰਮ ਲਈ ਆਇਆ ਸੀ। ਜਦੋਂ ਉਹ ਵਾਪਸ ਪਿੰਡ ਜਾਣ ਲੱਗਾ ਤਾਂ ਅੱਡਾ ਰਾਏਕੋਟ ਨੇੜੇ ਉਸ ਨੂੰ ਆਪਣਾ ਲੜਕਾ ਲਖਵਿੰਦਰ ਸਿੰਘ ਵੀ ਮਿਲ ਗਿਆ। ਜਿਸ ਤੋਂ ਬਾਅਦ ਉਹ ਤਿੰਨੇ ਆਪਣੇ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਪਿੰਡ ਵੱਲ ਜਾਣ ਲੱਗੇ।
ਜਦੋਂ ਉਹ ਕੋਠੇ ਪੋਨਾ ਨੇੜੇ ਪਹੁੰਚੇ ਤਾਂ ਦੂਜੇ ਪਾਸਿਓਂ ਇੱਕ ਐਕਟਿਵਾ ਸਵਾਰ ਤੇਜ਼ ਰਫ਼ਤਾਰ ਨੌਜਵਾਨ ਨੇ ਲਖਵਿੰਦਰ ਸਿੰਘ ਦੇ ਮੋਟਰਸਾਈਕਲ ਨੂੰ ਸਿੱਧੀ ਟੱਕਰ ਮਾਰ ਦਿੱਤੀ। ਜਿਸ ਕਾਰਨ ਲਖਵਿੰਦਰ ਸਿੰਘ ਅਤੇ ਐਕਟਿਵਾ ਸਵਾਰ ਦੋਵੇਂ ਸੜਕ ‘ਤੇ ਡਿੱਗ ਗਏ। ਇਸ ਹਾਦਸੇ ਵਿੱਚ ਲਖਵਿੰਦਰ ਸਿੰਘ ਦੀ ਉਸਦੇ ਪਿਓ ਦੀਆਂ ਅੱਖਾਂ ਸਾਹਮਣੇ ਮੌਤ ਹੋ ਗਈ। ਜਦਕਿ ਗੰਭੀਰ ਜ਼ਖਮੀ ਐਕਟਿਵਾ ਸਵਾਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲੀਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
----------- Advertisement -----------
ਜਗਰਾਓਂ ‘ਚ ਤੇਜ਼ ਰਫਤਾਰ ਐਕਟਿਵਾ ਨੇ ਬਾਈਕ ਨੂੰ ਮਾਰੀ ਟੱਕਰ, ਪਿਓ ਦੀਆਂ ਅੱਖਾਂ ਸਾਹਮਣੇ ਪੁੱਤ ਨੇ ਤੋੜਿਆ ਦਮ
Published on
----------- Advertisement -----------
----------- Advertisement -----------












