ਦੀਪਿਕਾ ਪਾਦੁਕੋਣ ਪਿਛਲੇ ਕੁਝ ਦਿਨਾਂ ਤੋਂ ਆਪਣੀ ਪ੍ਰੈਗਨੈਂਸੀ ਦੀਆਂ ਖਬਰਾਂ ਕਾਰਨ ਸੁਰਖੀਆਂ ‘ਚ ਸੀ। ਹਾਲਾਂਕਿ, ਅਭਿਨੇਤਰੀ ਜਾਂ ਉਸਦੇ ਪਰਿਵਾਰ ਨੇ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ ਅਤੇ ਨਾ ਹੀ ਜੋੜੇ ਨੇ ਅਧਿਕਾਰਤ ਤੌਰ ‘ਤੇ ਇਸ ਦਾ ਐਲਾਨ ਕੀਤਾ ਸੀ। ਪਰ ਹੁਣ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਜੋੜੇ ਨੇ ਇਕ ਖੂਬਸੂਰਤ ਪੋਸਟ ਸ਼ੇਅਰ ਕੀਤੀ ਹੈ,ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ।

ਦੱਸ ਦਈਏ ਕਿ ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ ਇੱਕ ਖਾਸ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਇੱਕ ਤਸਵੀਰ ਵਿੱਚ ਬੱਚੇ ਦੇ ਸਮਾਨ ਦੇ ਵਿਚਕਾਰ ਇੱਕ ਪਿਆਰੇ ਡਿਜ਼ਾਈਨ ਵਿੱਚ, “ਸਤੰਬਰ 2024ਦੀਪਿਕਾ ਅਤੇ ਰਣਵੀਰ” ਲਿਖਿਆ ਹੋਇਆ ਹੈ। ਇਸ ਪੋਸਟ ਦੇ ਨਾਲ ਕੈਪਸ਼ਨ ਵਿੱਚ, ਅਦਾਕਾਰਾ ਨੇ ਦੋ ਹੱਥ ਜੋੜੇ ਹੋਏ ਇਮੋਜੀ ਅਤੇ ਇੱਕ ਇਮੋਜੀ ਸ਼ੇਅਰ ਕੀਤਾ ਹੈ।
ਦੀਪਿਕਾ ਨੇ ਪ੍ਰੈਗਨੈਂਸੀ ਕਨਫਰਮੇਸ਼ਨ ਪੋਸਟ ‘ਤੇ ਅਨਿਲ ਕਪੂਰ, ਮਨੀਸ਼ ਮਲਹੋਤਰਾ, ਮੇਧਾ ਸ਼ੰਕਰ, ਅੰਗਦ ਬੇਦੀ, ਮਿਆਂਗ ਚਾਂਗ, ਕੁੱਬਰਾ ਸੈਤ, ਮਸਾਬਾ ਗੁਪਤਾ ਵਰਗੇ ਮਸ਼ਹੂਰ ਹਸਤੀਆਂ ਨੇ ਕੁਮੈਂਟ ਕਰ ਕੇ ਜੋੜੇ ਨੂੰ ਵਧਾਈ ਦਿੱਤੀ ਹੈ।












