ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਚੋਣ ਕਮਿਸ਼ਨਰ ਅਰੁਣ ਗੋਇਲ ਨੇ ਅਸਤੀਫਾ ਦੇ ਦਿੱਤਾ ਹੈ। ਗੋਇਲ ਦਾ ਕਾਰਜਕਾਲ 2027 ਤੱਕ ਸੀ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਚੋਣ ਕਮਿਸ਼ਨ ਵਿੱਚ ਚੋਣ ਕਮਿਸ਼ਨਰ ਦੀ ਇੱਕ ਅਸਾਮੀ ਪਹਿਲਾਂ ਹੀ ਖਾਲੀ ਸੀ। ਗੋਇਲ ਦੇ ਅਸਤੀਫੇ ਤੋਂ ਬਾਅਦ ਹੁਣ ਸਿਰਫ਼ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਹੀ ਰਹਿ ਗਏ ਹਨ।
ਹੁਣ ਚੋਣ ਪ੍ਰਣਾਲੀ ਦੀ ਸਾਰੀ ਜ਼ਿੰਮੇਵਾਰੀ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦੇ ਮੋਢਿਆਂ ‘ਤੇ ਆ ਗਈ ਹੈ। ਅਰੁਣ ਗੋਇਲ ਨੇ ਮੁੱਖ ਚੋਣ ਕਮਿਸ਼ਨਰ ਨਾਲ ਚੋਣ ਤਿਆਰੀਆਂ ਲਈ ਕਈ ਸੂਬਿਆਂ ਦੇ ਦੌਰੇ ਕੀਤੇ। ਹੁਣ ਉਨ੍ਹਾਂ ਨੇ ਅਚਾਨਕ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।












