ਕਪੂਰਥਲਾ ਦੇ ਸੁਲਤਾਨਪੁਰ ਰੋਡ ‘ਤੇ ਸਥਿਤ ‘ਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਗਹਿਣਿਆਂ ਨਾਲ ਭਰਿਆ ਬੈਗ ਚੋਰੀ ਹੋ ਗਿਆ। ਬੈਗ ਵਿੱਚ ਕਰੀਬ 25 ਤੋਲੇ ਸੋਨੇ ਦੇ ਗਹਿਣੇ ਸਨ।
ਦੱਸ ਦਈਏ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਪੁਲਸ ਨੇ ਹੋਟਲ ਦੇ ਸੀਸੀਟੀਵੀ ਫੁਟੇਜ ਕਬਜ਼ੇ ‘ਚ ਲੈ ਕੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀਐਸਪੀ ਸਬ-ਡਵੀਜ਼ਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਅਤੇ ਵੀਡੀਓ ਦੇ ਆਧਾਰ ’ਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਰੋਡ ’ਤੇ ਸਥਿਤ ਇੱਕ ਹੋਟਲ ਵਿੱਚ ਬੀਤੇ ਦਿਨ ਵਿਆਹ ਸਮਾਗਮ ਚੱਲ ਰਿਹਾ ਸੀ। ਜਿਸ ਦੌਰਾਨ ਕੋਈ ਅਣਪਛਾਤੇ ਚੋਰ ਗਹਿਣਿਆਂ ਨਾਲ ਭਰਿਆ ਬੈਗ ਚੋਰੀ ਕਰਕੇ ਫਰਾਰ ਹੋ ਗਏ।
ਪੀੜਤ ਭਗਵੰਤ ਸਿੰਘ ਵਾਸੀ ਪਿੰਡ ਧੁਆਂਖੇ ਜਗੀਰ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਦੀ ਲੜਕੀ ਦਾ ਵਿਆਹ ਕਪੂਰਥਲਾ ਦੇ ਇੱਕ ਹੋਟਲ ਵਿੱਚ ਹੋ ਰਿਹਾ ਸੀ। ਜਦੋਂ ਲਾੜਾ-ਲਾੜੀ ਆਪਣੇ ਫੇਰੇ ਪੂਰੇ ਕਰ ਕੇ ਦੁਪਹਿਰ ਨੂੰ ਹੋਟਲ ਪਹੁੰਚ ਗਏ। ਵਿਆਹ ਦੀ ਰਸਮ ਤੋਂ ਬਾਅਦ ਸ਼ਗਨ ਦੇ ਸਮੇਂ ਉਸ ਨੇ ਗਹਿਣਿਆਂ ਨਾਲ ਭਰਿਆ ਬੈਗ ਜੋ ਕਿ ਲੜਕੀ ਅਤੇ ਉਸ ਦੇ ਸਹੁਰੇ ਨੂੰ ਦਿੱਤਾ ਗਿਆ ਸੀ, ਹਾਲ ਵਿਚ ਇਕ ਮੇਜ਼ ‘ਤੇ ਰੱਖ ਦਿੱਤਾ।
ਜਿਸ ਵਿੱਚ 3 ਸੋਨੇ ਦੇ ਸੈੱਟ, ਇੱਕ ਚੇਨ, ਇੱਕ ਮੰਗਲਸੂਤਰ ਅਤੇ ਦੋ ਮੁੰਦਰੀਆਂ ਸਨ। ਜਿਸ ਦਾ ਕੁੱਲ ਵਜ਼ਨ 25 ਤੋਲੇ ਦੇ ਕਰੀਬ ਸੀ।ਕੁਝ ਸਮੇਂ ਬਾਅਦ ਉਸ ਨੇ ਦੇਖਿਆ ਕਿ ਮੇਜ਼ ‘ਤੇ ਰੱਖਿਆ ਬੈਗ ਗਾਇਬ ਸੀ। ਜਦੋਂ ਹੋਟਲ ਦੇ ਸੀਸੀਟੀਵੀ ਵਿੱਚ ਦੇਖਿਆ ਗਿਆ ਤਾਂ ਸੂਟ ਅਤੇ ਬੂਟ ਪਹਿਨੇ ਇੱਕ ਨੌਜਵਾਨ ਬੈਗ ਚੁੱਕ ਕੇ ਭੱਜ ਗਿਆ। ਉਕਤ ਸ਼ੱਕੀ ਨੌਜਵਾਨਾਂ ਦੇ ਸਾਥੀ ਕਈ ਥਾਵਾਂ ‘ਤੇ ਸੂਟ-ਬੂਟ ਪਹਿਨੇ ਵੀ ਦੇਖੇ ਗਏ।











