ਸੀਆਰਪੀਐਫ ਹਿਮਾਚਲ ਪ੍ਰਦੇਸ਼ ਵਿੱਚ ਕੁਝ ਬਾਗੀ ਅਤੇ ਆਜ਼ਾਦ ਵਿਧਾਇਕਾਂ ਦੇ ਘਰਾਂ ਦੀ ਵੀ ਰਾਖੀ ਕਰ ਰਹੀ ਹੈ। ਸੂਬੇ ਦੇ 9 ਵਿਧਾਇਕ ਪਹਿਲਾਂ ਹੀ ਸੀਆਰਪੀਐਫ ਦੀ ਨਿਗਰਾਨੀ ਹੇਠ ਹਨ। ਹੁਣ ਉਨ੍ਹਾਂ ਦੇ ਘਰਾਂ ‘ਤੇ ਵੀ ਸੁਰੱਖਿਆ ਕਵਰ ਲਗਾਏ ਜਾਣ ਦੀ ਸੂਚਨਾ ਹੈ।
ਦੱਸਿਆ ਜਾ ਰਿਹਾ ਹੈ ਕਿ ਹਮੀਰਪੁਰ ‘ਚ ਆਜ਼ਾਦ ਵਿਧਾਇਕ ਆਸ਼ੀਸ਼ ਸ਼ਰਮਾ, ਗਗਰੇਟ ‘ਚ ਚੈਤੰਨਿਆ ਸ਼ਰਮਾ ਅਤੇ ਕੁਟਲੇਹਡ ‘ਚ ਦੇਵੇਂਦਰ ਭੁੱਟੋ ਦੇ ਘਰਾਂ ‘ਤੇ ਸੁਰੱਖਿਆ ਤਾਇਨਾਤ ਕੀਤੀ ਗਈ ਹੈ। ਹੋਰ ਬਾਗੀ ਅਤੇ ਆਜ਼ਾਦ ਵਿਧਾਇਕਾਂ ਦੇ ਘਰਾਂ ‘ਤੇ ਵੀ ਜਲਦੀ ਹੀ ਸੀਆਰਪੀਐਫ ਤਾਇਨਾਤ ਕੀਤੀ ਜਾ ਸਕਦੀ ਹੈ।
ਹੁਣ ਸਵਾਲ ਉੱਠ ਰਹੇ ਹਨ ਕਿ ਇਨ੍ਹਾਂ ਵਿਧਾਇਕਾਂ ਦੇ ਘਰਾਂ ‘ਤੇ ਸੁਰੱਖਿਆ ਘੇਰਾ ਕਿਉਂ ਲਗਾਇਆ ਗਿਆ ਹੈ। ਕੀ ਇਹ ਵਿਧਾਇਕ ਭਾਜਪਾ ‘ਚ ਸ਼ਾਮਲ ਹੋਣ ਜਾ ਰਹੇ ਹਨ? ਸੂਬੇ ਦੇ ਇਤਿਹਾਸ ਵਿੱਚ ਇਹ ਇੱਕ ਬੇਮਿਸਾਲ ਘਟਨਾ ਹੈ।
ਇੱਥੇ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ। ਬਾਗੀ ਅਤੇ ਆਜ਼ਾਦ ਵਿਧਾਇਕ ਬੀਤੇ ਦਿਨ ਹੀ ਰਿਸ਼ੀਕੇਸ਼ ਤੋਂ ਗੁੜਗਾਓਂ ਚਲੇ ਗਏ ਸਨ। ਸੀਆਰਪੀਐਫ ਦੇ ਜਵਾਨ 27 ਸਤੰਬਰ ਤੋਂ ਉਨ੍ਹਾਂ ਦੇ ਨਾਲ ਤਾਇਨਾਤ ਹਨ। ਹੁਣ ਪਰਿਵਾਰਕ ਮੈਂਬਰਾਂ ਨੂੰ ਵੀ ਸੁਰੱਖਿਆ ਦਿੱਤੀ ਜਾ ਰਹੀ ਹੈ।












