ਲੋਕ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਪ੍ਰਚਾਰ ਕਰਨ ਲਈ ਤਾਮਿਲਨਾਡੂ ਦੇ ਕੰਨਿਆਕੁਮਾਰੀ ਪਹੁੰਚੇ। ਇੱਥੇ ਇੱਕ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਪੀਐਮ ਮੋਦੀ ਨੇ ‘ਇੰਡੀਆ’ ਗਠਜੋੜ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਵਿਰੋਧੀ ਗਠਜੋੜ ਦੇ ਘੁਟਾਲਿਆਂ ਗਿਣਾਉਂਦਿਆ ਕਿਹਾ ਕਿ ਸੂਚੀ ਅਜੇ ਬਹੁਤ ਲੰਬੀ ਹੈ।
ਪੀਐਮ ਮੋਦੀ ਨੇ ਦੋਸ਼ ਲਾਇਆ ਕਿ ‘ਇੰਡੀਆ’ ਗਠਜੋੜ ਕਦੇ ਵੀ ਤਾਮਿਲਨਾਡੂ ਨੂੰ ਵਿਕਸਤ ਨਹੀਂ ਕਰ ਸਕਦਾ। ਉਨ੍ਹਾਂ ਕਿਹਾ, “ਇਨ੍ਹਾਂ ਲੋਕਾਂ (ਇੰਡੀਆ ਗਠਜੋੜ) ਦਾ ਇਤਿਹਾਸ ਘੁਟਾਲਿਆਂ ਦਾ ਹੈ। ਇਨ੍ਹਾਂ ਦੀ ਰਾਜਨੀਤੀ ਦਾ ਆਧਾਰ ਲੋਕਾਂ ਨੂੰ ਲੁੱਟਣ ਲਈ ਸੱਤਾ ਵਿੱਚ ਆਉਣਾ ਹੈ। ਇੱਕ ਪਾਸੇ ਭਾਜਪਾ ਕੋਲ ਭਲਾਈ ਸਕੀਮਾਂ ਹਨ, ਦੂਜੇ ਪਾਸੇ ਇਨਾ ਕੋਲ ਕਰੋੜਾਂ ਦੇ ਘੁਟਾਲੇ ਹਨ। “
ਵਿਰੋਧੀ ਗਠਜੋੜ ‘ਤੇ ਨਿਸ਼ਾਨਾ ਸਾਧਦੇ ਹੋਏ ਪੀਐੱਮ ਮੋਦੀ ਨੇ ਕਿਹਾ, ‘ਜਦੋਂ ਦਿੱਲੀ ‘ਚ ਨਵੀਂ ਸੰਸਦ ਦੀ ਇਮਾਰਤ ਬਣੀ ਸੀ ਤਾਂ ਅਸੀਂ ਨਵੀਂ ਇਮਾਰਤ ‘ਚ ਤਮਿਲ ਸੱਭਿਆਚਾਰ ਦਾ ਪ੍ਰਤੀਕ ਅਤੇ ਇਸ ਧਰਤੀ ਦਾ ਵਰਦਾਨ ਪਵਿੱਤਰ ਸੇਂਗੋਲ ਲਗਾਇਆ ਸੀ ਪਰ ਇਨ੍ਹਾਂ ਲੋਕਾਂ ਨੇ ਬਾਈਕਾਟ ਕੀਤਾ ਸੀ। ਇਨ੍ਹਾਂ ਨੂੰ ਸੇਂਗੋਲ ਦੀ ਸਥਾਪਨਾ ਪਸੰਦ ਨਹੀਂ ਆਈ।”
ਉਨ੍ਹਾਂ ਅੱਗੇ ਕਿਹਾ, ”ਮੈਂ ਅਯੁੱਧਿਆ ‘ਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਪਹਿਲਾਂ ਇੱਥੇ ਆਇਆ ਸੀ, ਮੈਂ ਇੱਥੋਂ ਦੇ ਪ੍ਰਾਚੀਨ ਤੀਰਥ ਸਥਾਨਾਂ ਦੇ ਦਰਸ਼ਨ ਕੀਤੇ ਸਨ,ਪਰ ਡੀਐਮਕੇ ਨੇ ਅਯੁੱਧਿਆ ਵਿੱਚ ਪ੍ਰਾਣ ਪ੍ਰਤਿਸ਼ਠਾ ਸਮਾਗਮ ਦੇਖਣ ‘ਤੇ ਵੀ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕੀਤੀ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੀਐਮਕੇ ‘ਤੇ ਵੀ ਨਿਸ਼ਾਨਾ ਸਾਧਿਆ। ਇਕੱਠ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ, “ਡੀਐਮਕੇ ਨਾ ਸਿਰਫ਼ ਤਾਮਿਲਨਾਡੂ ਦੇ ਭਵਿੱਖ ਦੀ ਦੁਸ਼ਮਣ ਹੈ, ਡੀਐਮਕੇ ਤਾਮਿਲਨਾਡੂ ਦੇ ਅਤੀਤ ਅਤੇ ਇਸਦੀ ਵਿਰਾਸਤ ਦੀ ਵੀ ਦੁਸ਼ਮਣ ਹੈ।” ਪੀਐਮ ਮੋਦੀ ਨੇ ਤਾਮਿਲਨਾਡੂ ਦੇ ਵਿਕਾਸ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕਨੈਕਟੀਵਿਟੀ ਵਿਕਸਤ ਕਰਨ ਲਈ ਅਸੀਂ ਰੇਲਵੇ ਅਤੇ ਹਾਈਵੇਅ ਦਾ ਨੈੱਟਵਰਕ ਤਿਆਰ ਕਰ ਰਹੇ ਹਾਂ। ਪਿਛਲੇ 10 ਸਾਲਾਂ ਵਿੱਚ ਲਗਭਗ 50,000 ਕਰੋੜ ਰੁਪਏ ਦਾ ਕੰਮ ਪੂਰਾ ਹੋਇਆ ਹੈ। 70,000 ਕਰੋੜ ਰੁਪਏ ਦੇ ਇਸ ਪ੍ਰੋਜੈਕਟ ‘ਤੇ ਕੰਮ ਅਜੇ ਵੀ ਜਾਰੀ ਹੈ।
----------- Advertisement -----------
PM ਮੋਦੀ ਨੇ ਗਿਣਵਾਏ ਵਿਰੋਧੀ ਗਠਜੋੜ ਦੇ ਘੁਟਾਲੇ, ਕਿਹਾ- ਸੂਚੀ ਬਹੁਤ ਲੰਬੀ
Published on
----------- Advertisement -----------
----------- Advertisement -----------












