September 7, 2026, 7:27 pm
----------- Advertisement -----------
HomeNewsBreaking Newsਥਾਣਾ ਗੇਟ ਹਕੀਮਾਂ ਦੇ ਬਾਹਰ ਹੋਏ ਕਤਲ ਕੇਸ ਦੇ ਮਾਮਲੇ 'ਚ 03...

ਥਾਣਾ ਗੇਟ ਹਕੀਮਾਂ ਦੇ ਬਾਹਰ ਹੋਏ ਕਤਲ ਕੇਸ ਦੇ ਮਾਮਲੇ ‘ਚ 03 ਦੋ.ਸ਼ੀ ਕੀਤੇ ਗਏ ਕਾਬੂ

Published on

----------- Advertisement -----------

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਤੇ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ। ਮੁਹਿੰਮ ਦੇ ਤਹਿਤ ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਦੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਮੁਕੱਦਮਾਂ ਵਿੱਚ 03 ਵਿਅਕਤੀਆਂ ਨੂੰ ਕਾਬੂ ਕਰਕੇ ਵਾਰਦਾਤ ਸਮੇਂ ਵਰਤਿਆ ਪਿਸਟਲ ਅਤੇ ਮੋਟਰਸਾਈਕਲ ਵੀ ਬ੍ਰਾਮਦ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। 

ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੱਛਲੇ ਦਿਨੀ ਰਾਜਵੀਰ ਸੇਠੀ ਉਰਫ਼ ਵੀਨੂ ਉਮਰ 30 ਸਾਲ ਜੋਕਿ ਮਿਤੀ 14-03-2024 ਵਕਤ ਕਰੀਬ 06:30 ਪੀ.ਐਮ ਆਪਣੀ ਕਾਰ ਹੋਂਡਾ ਨੰਬਰ DL 3C BE 4238 ਤੇ ਘੁੰਮਣ ਗਿਆ ਤੇ ਵਕਤ ਕਰੀਬ 10:30 ਪੀ.ਐਮ, ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਜਿਸਦੇ ਚਲਦੇ ਰਾਜਵੀਰ ਸੇਠੀ ਦੀ ਮਾਤਾ ਕਿਰਨ ਸੇਠੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ

ਜਿਸਤੇ ਮੁਕੱਦਮਾਂ ਰਜਿਸਟਰ ਕੀਤਾ ਗਿਆ।  ਰਾਜਵੀਰ ਸੇਠੀ ਉਰਫ ਵੀਨੂੰ ਨੂੰ ਗਲੀ ਮਾਰਨ ਵਾਲੇ ਮੁੱਖ ਦੋਸ਼ੀ ਸਾਹਿਲਪ੍ਰੀਤ ਸਿੰਘ ਉਰਫ ਸੋਹੀ ਵਾਸੀ ਕੋਟ ਮਿੱਤ ਸਿੰਘ,ਅੰਮ੍ਰਿਤਸਰ ਨੂੰ ਮਿਤੀ 17-03-2024 ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਸਦੇ ਦੋ ਹੋਰ ਸਾਥੀਆਂ ਅਭੀ ਗਿੱਲ ਵਾਸੀ ਮਜੀਠਾ ਰੋਡ ਅੰਮ੍ਰਿਤਸਰ ਅਤੇ ਸੰਜ਼ੂ ਵਾਸੀ ਗੁੱਜ਼ਰਪੁਰਾ,ਅੰਮ੍ਰਿਤਸਰ ਨੂੰ ਮਿਤੀ 18-03-2024 ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਵਾਰਦਾਤ  ਸਮੇਂ ਵਰਤਿਆ ਪਿਸਟਲ 32 ਬੋਰ 2. 02 ਜਿੰਦਾ ਰੋਂਦ ਅਤੇ  01 ਮੋਟਰਸਾਇਕਲ ਸਪੈਲਡਰ ਵੀ ਬ੍ਰਾਮਦ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਕਿ ਮੁੱਖ ਦੋਸ਼ੀ ਸਾਹਿਲਪ੍ਰੀਤ ਸਿੰਘ ਉਰਫ ਸੋਹੀ ਦੀ ਮ੍ਰਿਤਕ ਦੇ ਦੋਸਤਾਂ ਸੰਜੂ ਡੋਨ ਅਤੇ ਪੀਟਰ ਨਾਲ ਪੁਰਾਣਾ ਲੜਾਈ ਝਗੜਾ ਸੀ, ਜਿਸ ਵਿੱਚ ਸੰਜੂ ਡੌਨ ਨੇ ਸੱਟਾ ਮਾਰੀਆ ਸਨ। ਮਿਤੀ 14.03.2024 ਨੂੰ ਜਦੋ ਸਾਹਿਲਪ੍ਰੀਤ ਸਿੰਘ ਉਰਫ ਸੋਹੀ ਆਪਣੇ ਸਾਥੀਆ ਨਾਲ ਭਗਤਾ ਵਾਲਾ ਚੌਕ ਵਿੱਚ ਆਪਣੇ ਸਾਥੀਆ ਨਾਲ ਖੜਾ ਸੀ ਤਾ ਅਚਨਚੇਤ ਇੱਕ ਕਾਰ ਜਿਸ ਵਿੱਚ ਮ੍ਰਿਤਕ ਨਾਲ ਸੰਜੂ ਡੋਨ, ਪੀਟਰ ਕਾਰ ਵਿੱਚ ਸਵਾਰ ਸਨ, ਅਤੇ ਮ੍ਰਿਤਕ ਰਾਜਵੀਰ ਸੇਠੀ ਉਰਫ ਵੀਨੂ ਕਾਰ ਨੂੰ ਚਲਾ ਰਿਹਾ ਸੀ ਜਦੋ ਕਾਰ ਇਹਨਾ ਕੋਲੋਂ ਗੁਜਰੀ ਤਾ ਇਹਨਾਂ ਨੇ ਆਪਣੇ ਵਹਿਕਲ ਕਾਰ ਦੇ ਪਿੱਛੇ ਲਾ ਲਏ ਅਤੇ ਜਦੋ ਰਾਜਵੀਰ ਸੇਠੀ ਉਰਫ ਵੀਨੂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸੋਹੀ ਆਪਣੇ ਸਾਥੀਆ ਸਮੇਤ ਮੇਰਾ ਪਿੱਛਾ ਕਰ ਰਿਹਾ ਹੈ ਤਾ ਉਸਨੇ ਆਪਣੀ ਕਾਰ ਭਜਾ ਲਈ ਜਦੋ ਉਹ ਗੇਟ ਹਕੀਮਾ ਚੌਕ ਪਾਸ ਆਇਆ ਤਾ ਆਪਣੇ ਬਚਾਅ ਲਈ ਗੱਡੀ ਵਿੱਚੋ ਬਾਹਰ ਨਿਕਲਿਆ ਤਾ ਸਾਹਿਲਪ੍ਰੀਤ ਸਿੰਘ ਉਰਫ ਸੋਹੀ ਨੇ ਆਪਣੇ ਸਾਥੀਆ ਸਮੇਤ ਰਾਜਵੀਰ ਸੇਠੀ ਨੂੰ ਗੋਲੀ ਮਾਰ ਕੇ ਮੌਕਾ ਤੋ ਫਰਾਰ ਹੋ ਗਿਆ।

  ਉਹਨਾਂ ਨੇ ਕਿਹਾ ਕਿ  ਬਾਕੀ ਦੋਸ਼ੀਆਂਨ ਨੂੰ ਗ੍ਰਿਫਤਾਰ ਕਰਨ ਵਾਸਤੇ ਵੱਖ-ਵੱਖ ਪੁਲਿਸ ਟੀਮਾਂ ਵੱਲੋ ਦੋਸ਼ੀਆਨ ਦੀ ਭਾਲ ਵਿੱਚ ਰੇਡ ਕੀਤੇ ਜਾ ਰਹੇ ਹਨ। ਜਿਹਨਾਂ ਨੂੰ ਜਲਦ ਹੀ ਮੁੱਕਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣਿਆਂ ਦੇ ਵਿੱਚ ਕਈ ਮਾਮਲੇ ਦਰਜ ਹਨ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਏਗਾ। ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਿਸਾਨਾਂ ਤੇ ਪੰਜਾਬ ਸਰਕਾਰ ਵਿਚਾਲੇ ਬਣੀ ਸਹਿਮਤੀ; 7 ਦਿਨਾਂ ਬਾਅਦ ਧਰਨਾ ਅੱਜ ਸਮਾਪਤ

ਸੰਯੁਕਤ ਕਿਸਾਨ ਮੋਰਚਾ ਅਤੇ ਪੰਜਾਬ ਸਰਕਾਰ ਵਿਚਾਲੇ ਮੰਗਾਂ ਨੂੰ ਲੈ ਕੇ ਪੂਰਨ ਸਹਿਮਤੀ ਬਣ...

ਘਰੇਲੂ ਵਿਵਾਦ ਨੇ ਧਾਰਿਆ ਖੂਨੀ ਰੂਪ, ਭਤੀਜੇ ਨੇ ਚਾਚੇ ਦਾ ਕੀਤਾ ਕਤਲ

ਹੁਸ਼ਿਆਰਪੁਰ ਦੇ ਹਾਜੀਪੁਰ ਤੋਂ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਾਲ ਸਾਹਮਣੇ ਆਇਆ ਹੈ...

ਚੋਰੀ ਦੇ ਡਰੋਂ ਗਜ਼ਬ ਜੁਗਾੜ! ਘਰ ਦੇ ਬਾਹਰ ਨਹੀਂ ਛੱਤ ‘ਤੇ ਖੜ੍ਹੀ ਕਰ ਦਿੱਤੀ ਲੱਖਾਂ ਦੀ ਸਕਾਰਪੀਓ

ਬਿਹਾਰ ਦੇ ਇਕ ਸ਼ਖਸ ਨੇ ਜੋ ਕੀਤਾ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ...

ਪਰਮੀਸ਼ ਵਰਮਾ ਵੱਲੋਂ ਪਤਨੀ ਗੀਤ ਗਰੇਵਾਲ ਨਾਲ ਤਲਾਕ ਦੀ ਪੁਸ਼ਟੀ

ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਖ਼ਰਕਾਰ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ...

ਸ਼ੱਕੀ ਡਰੋਨ ਦਿਖਣ ਤੋਂ ਬਾਅਦ 7 ਉਡਾਣਾਂ ਮੋੜੀਆਂ ਗਈਆਂ

ਸ੍ਰੀ ਗੁਰੂ ਰਾਮ ਦਾਸ ਜੀ ਕੌਮਾਂਤਰੀ ਹਵਾਈ ਅੱਡੇ ’ਤੇ ਐਤਵਾਰ ਰਾਤ ਨੂੰ ਸੰਚਾਲਨ ਖੇਤਰ...

ਦੋਹਤੇ ਨੇ ਪ੍ਰਾਪਰਟੀ ਖਾਤਰ ਨਾਨੀ ਨੂੰ ਉਤਾਰਿਆ ਮੌਤ ਦੇ ਘਾਟ, CCTV ਨੇ ਖੋਲ੍ਹਿਆ ਸਾਰਿਆ ਭੇਦ

ਜਗਰਾਓਂ ਦੇ ਪਿੰਡ ਅਮਰਗੜ੍ਹ ਕਲੇਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ...

ਅਮਰੀਕਾ ਦੇ ਮਿਆਮੀ ਏਅਰਪੋਰਟ ‘ਤੇ ਕਾਰਗੋ ਪਲੇਨ ਰਨਵੇ ਤੋਂ ਬਾਹਰ ਨਿਕਲ ਕੇ ਗੱਡੀਆਂ ਨਾਲ ਟਕਰਾਇਆ, ਹੋਈਆਂ 5 ਮੌਤਾਂ

ਅਮਰੀਕਾ ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ‘ਤੇ ਬੀਤੇ ਦਿਨੀਂ ਇਕ ਬੋਇੰਗ ਕਾਰਗੋ ਪਲੇਨ ਲੈਂਡਿੰਗ ਦੇ...

‘ਪੰਜਾਬ ‘ਚ ਮੰਡਰਾਇਆ ਬਿਜਲੀ ਸੰਕਟ, 4 ਦਿਨਾਂ ‘ਚ ਕੋਲਾ ਨਾ ਮਿਲਿਆ ਤਾਂ ਲੱਗਣਗੇ ਬਿਜਲੀ ਦੇ ਕੱਟ’

ਪੰਜਾਬ ਵਿਚ ਫਿਰ ਤੋਂ ਬਿਜਲੀ ਸੰਕਟ ਮੰਡਰਾ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਬਿਜਲੀ...

ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ

ਚੰਡੀਗੜ੍ਹ, 6 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਅੱਜ...