ਮੋਗਾ ਦੇ ਕੋਟਕਪੂਰਾ ਬਾਈਪਾਸ ‘ਤੇ ਦੇਰ ਸ਼ਾਮ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ, ਜਦੋਂ ਸ਼ਰਧਾਲੂਆਂ ਨਾਲ ਭਰਿਆ ਟੈਂਪੂ ਟਰੈਵਲਰ ਇੱਕ ਟਰੈਕਟਰ-ਟਰਾਲੀ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ ਅੱਠ ਦੇ ਕਰੀਬ ਸ਼ਰਧਾਲੂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸੜਕ ਸੁਰੱਖਿਆ ਬਲਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।
ਜਾਣਕਾਰੀ ਅਨੁਸਾਰ ਸ਼ਰਧਾਲੂਆਂ ਨਾਲ ਭਰਿਆ ਇਹ ਟੈਂਪੂ ਟਰੈਵਲਰ ਨਵਾਂਸ਼ਹਿਰ ਤੋਂ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਪਹਿਲਾਂ ਸ੍ਰੀ ਫਤਹਿਗੜ੍ਹ ਸਾਹਿਬ ਅਤੇ ਫਿਰ ਮੁਕਤਸਰ ਅਤੇ ਦਮਦਮਾ ਸਾਹਿਬ ਵੱਲ ਹੁੰਦਾ ਹੋਇਆ ਦਮਦਮਾ ਸਾਹਿਬ ਤੋਂ ਵਾਪਸ ਨਵਾਂਸ਼ਹਿਰ ਜਾ ਰਿਹਾ ਸੀ।
ਮੋਗਾ ਕੋਟ ਕਪੂਰਾ ਬਾਈਪਾਸ ਤੇ ਸਾਹਮਣੇ ਤੋਂ ਆ ਰਹੀ ਇੱਕ ਟਰੈਕਟਰ ਟਰਾਲੀ ਨਾਲ ਇਸ ਦੀ ਟਕਰ ਹੋ ਗਈ। ਪੁਲੀਸ ਅਧਿਕਾਰੀ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਦਸੇ ਦੀ ਸੂਚਨਾ ਮਿਲੀ ਸੀ ਅਤੇ ਜਿਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚ ਗਏ। ਇਸ ਹਾਦਸੇ ਵਿੱਚ ਕੁਝ ਵਿਅਕਤੀ ਜ਼ਖ਼ਮੀ ਹੋ ਗਏ।ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
----------- Advertisement -----------
ਮੋਗਾ ‘ਚ ਸ਼ਰਧਾਲੂਆਂ ਨਾਲ ਭਰੇ ਵਾਹਨ ਦੀ ਟਰੈਕਟਰ ਟਰਾਲੀ ਨਾਲ ਟੱਕਰ, 8 ਜ਼ਖਮੀ
Published on
----------- Advertisement -----------
----------- Advertisement -----------












