ਸ਼ਰਾਬ ਘੁਟਾਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਨੇਤਾ ਲਗਾਤਾਰ ਭਾਜਪਾ ‘ਤੇ ਹਮਲੇ ਕਰ ਰਹੇ ਹਨ। ਹੁਣ ‘ਆਪ’ ਸਰਕਾਰ ਦੇ ਮੰਤਰੀ ਆਤਿਸ਼ੀ ਮਾਰਲੇਨਾ ਨੇ ਦਾਅਵਾ ਕੀਤਾ ਹੈ ਕਿ ਆਬਕਾਰੀ ਨੀਤੀ ‘ਚ ਭਾਜਪਾ ਦਾ ਦੱਖਣੀ ਲਾਬੀ ਨਾਲ ਵੱਡਾ ਸਬੰਧ ਹੈ।
ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ ਨੇ ਆਬਕਾਰੀ ਨੀਤੀ ਦੇ ਮਨਜ਼ੂਰ ਰਾਘਵ ਮਗੁੰਤਾ ਰੈੱਡੀ ਦੇ ਪਿਤਾ ਮਗੁੰਥਾ ਐੱਸ ਰੈੱਡੀ ਨੂੰ ਸੰਸਦ ਦੀ ਟਿਕਟ ਦਿੱਤੀ ਹੈ। ਬਾਅਦ ‘ਚ ਇਨ੍ਹਾਂ ਦੋਵਾਂ ਦੀ ਗਵਾਹੀ ਦੇ ਆਧਾਰ ‘ਤੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ।












