April 21, 2026, 1:39 am
----------- Advertisement -----------
HomeNewsBreaking Newsਹੁਸ਼ਿਆਰਪੁਰ ਪੁਲਿਸ ਨੇ ਕਾਬੂ ਕੀਤਾ ਨਸ਼ਾ ਤਸਕਰ, 263 ਨਜਾਇਜ਼ ਸ਼ਰਾਬ ਦੀਆਂ ਬੋਤਲਾਂ...

ਹੁਸ਼ਿਆਰਪੁਰ ਪੁਲਿਸ ਨੇ ਕਾਬੂ ਕੀਤਾ ਨਸ਼ਾ ਤਸਕਰ, 263 ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ

Published on

----------- Advertisement -----------

  ਲੋਕ ਸਭਾ ਚੋਣਾਂ ਦੌਰਾਨ ਅਤੇ ਇਸ ਦੇ ਆਲੇ-ਦੁਆਲੇ ਨਸ਼ਿਆਂ ਨੂੰ ਰੋਕਣ ਲਈ ਲੁੱਟ-ਖੋਹ ਕਰਨ ਵਾਲਿਆਂ ਨੂੰ ਫੜਨ ਦੀ ਮੁਹਿੰਮ ਚਲਾਈ ਗਈ। ਜਿਸ ਦੇ ਚੱਲਦਿਆਂ ਅੱਜ ਥਾਣਾ ਗੜ੍ਹਦੀਵਾਲਾ ਦੀ ਪੁਲਿਸ ਨੇ ਥਾਣਾ ਗੜ੍ਹਦੀਵਾਲਾ ਦੇ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਦੀ ਅਗਵਾਈ ‘ਚ ਗੁਪਤ ਸੂਚਨਾ ਦੇ ਆਧਾਰ ‘ਤੇ ਤਹਿਸੀਲ ਦੇ ਨਜ਼ਦੀਕ ਬਾਲਮੀਕ ਇਲਾਕੇ ‘ਚ ਚੱਲ ਰਹੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ‘ਤੇ ਛਾਪਾ ਮਾਰ ਕੇ 263 ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਹਨ।

 ਜਾਣਕਾਰੀ ਦਿੰਦਿਆਂ ਗੜ੍ਹਦੀਵਾਲਾ ਪੁਲਿਸ ਸਟੇਸ਼ਨ ਦੇ ਇੰਸਪੈਕਟਰ ਹਰਦੇਵਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵਿੱਚ ਕਿਸੇ ਵੀ ਸ਼ੱਕੀ ਬਦਮਾਸ਼ ਦੇ ਮਿਲਣ ਦੀ ਸੂਰਤ ਵਿੱਚ ਗੜ੍ਹਦੀਵਾਲਾ ਬੱਸ ਸਟੈਂਡ ’ਤੇ ਮੌਜੂਦ ਸੀ। ਮੁਖ਼ਬਰ ਨੇ ਇਤਲਾਹ ਦਿੱਤੀ ਕਿ ਠੇਕੇਦਾਰ ਕੁਲਦੀਪ ਸਿੰਘ, ਠੇਕੇਦਾਰ ਬਲਵਿੰਦਰ ਸਿੰਘ ਉਰਫ਼ ਨਿੱਕਾ ਵਾਸੀ ਬੈਸ ਅਵਾਨ ਥਾਣਾ ਟਾਡਾ ਜੋ ਕਿ ਬਾਲਮੀਕ ਮੁਹੱਲਾ ਗੜ੍ਹਦੀਵਾਲਾ ਵਿਖੇ ਗੰਦੇ ਨਾਲੇ ਦੇ ਕੋਲ ਸਥਿਤ ਹੈ। 

ਇਸਤੋਂ ਇਲਾਵਾ ਕਮਰੇ ਵਿੱਚ ਰਾਜੂ ਪੁੱਤਰ ਜਗਦੀਸ਼ ਚੰਦ ਵਾਸੀ ਮਾਕਰੀ, ਹਿਮਾਚਲ ਪ੍ਰਦੇਸ਼ ਨੇ ਸਟੋਰ ਕਰਨ ਅਤੇ ਵੇਚਣ ਲਈ ਸ਼ਰਾਬ ਰੱਖੀ ਹੋਈ ਸੀ। ਇਸ ਸਬੰਧੀ ਪੁਲਿਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਛਾਪੇਮਾਰੀ ਕਰਕੇ ਵੱਖ-ਵੱਖ ਮਾਰਕਾ ਪੰਜਾਬ ਦੀ ਸ਼ਰਾਬ ਬਰਾਮਦ ਕਰਕੇ ਰਾਜੂ ਨੂੰ ਗਿ੍ਫ਼ਤਾਰ ਕਰ ਲਿਆ | ਜਿਸ ਪਾਸੋਂ 263 ਬੋਤਲਾਂ ਵੱਖ-ਵੱਖ ਕਿਸਮ ਦੀ ਨਜਾਇਜ਼ ਸ਼ਰਾਬ (ਕੁੱਲ 1,97,250 ਮਿ.ਲੀ.) ਬਰਾਮਦ ਕਰਕੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਖਿਲਾਫ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਗਲੇ 3 ਤਿੰਨ ਲੂ ਦਾ ਅਲਰਟ, ਚੰਡੀਗੜ੍ਹ ਪ੍ਰਸ਼ਾਸਨ ਨੇ ਪਬਲਿਕ ਐਡਵਾਈਜਰੀ ਕੀਤੀ ਜਾਰੀ

ਪੰਜਾਬ ਤੇ ਚੰਡੀਗੜ੍ਹ ‘ਚ ਅਗਲੇ ਤਿੰਨ ਦਿਨ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ।...

ਪੰਜਾਬ ਦੀਆਂ ਮੰਡੀਆਂ ‘ਚ 28 ਲੱਖ ਮੀਟਰਿਕ ਟਨ ਕਣਕ ਦੀ ਆਮਦ, 24 ਲੱਖ ਮੀਟਰਿਕ ਟਨ ਤੋਂ ਵੱਧ ਦੀ ਖ਼ਰੀਦ : ਲਾਲ ਚੰਦ ਕਟਾਰੂਚੱਕ

ਚੰਡੀਗੜ੍ਹ/ਟਾਂਡਾ, 19 ਅਪ੍ਰੈਲ : ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ...

ਮਾਂ ਦੇ ਸਾਂਹਾਂ ਲਈ ਜੰਗ: ‘ਮੁੱਖ ਮੰਤਰੀ ਸਿਹਤ ਯੋਜਨਾ’ ਬਣੀ ਪੁੱਤਰ ਦੀ ਸਭ ਤੋਂ ਵੱਡੀ ਤਾਕਤ

ਪਟਿਆਲਾ, 19 ਅਪ੍ਰੈਲ 2026:ਪਟਿਆਲਾ ਦੇ ਰਹਿਣ ਵਾਲੇ ਗੁਰਪਿੰਦਰ ਜੀਤ ਸਿੰਘ ਦੀ ਜ਼ਿੰਦਗੀ ਪੰਜ ਮਹੀਨੇ...

MLA ਹਰਮੀਤ ਸਿੰਘ ਪਠਾਨਮਾਜਰਾ ਦੀਆਂ ਵਧੀਆਂ ਮੁਸ਼ਕਿਲਾਂ ! ਹੁਣ ਮਾਈਨਿੰਗ ਸਬੰਧੀ ਮਾਮਲੇ ‘ਚ ਪਈ Arrest

ਸਨੌਰ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀਆਂ ਕਾਨੂੰਨੀ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ...

ਊਧਮਪੁਰ ‘ਚ ਖੌਫਨਾਕ ਸੜਕ ਹਾਦਸਾ, ਬੱਸ ਖੱਡ ‘ਚ ਡਿੱਗੀ, 10 ਤੋਂ ਵੱਧ ਮੌਤਾਂ

ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ‘ਚ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਸਵਾਰੀਆਂ...

ਬੇਅਦਬੀਆਂ ਦੇ ਦੋਸ਼ੀਆਂ ਨੂੰ ਹੁਣ ਤੋਂ ਮਿਲੇਗੀ ਸਖਤ ਸਜ਼ਾ, ਪੰਜਾਬ ਦੇ ਰਾਜਪਾਲ ਨੇ ਬਿੱਲ ‘ਤੇ ਕੀਤੇ ਦਸਤਖਤ

ਪੰਜਾਬ ਵਿੱਚ ਹੁਣ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਬੇਅਦਬੀ...

ਨਿਊਜ਼ੀਲੈਂਡ ਦੌਰੇ ਦਰਮਿਆਨ PM ਲਕਸਨ ਜੀ ਜਥੇਦਾਰ ਗੜਗੱਜ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਔਕਲੈਂਡ ਦੇ ਓਟਾਹੂਹੂ ਵਿੱਚ ਸਥਿਤ ਗੁਰੂ ਨਾਨਕ...