October 6, 2026, 7:55 pm
----------- Advertisement -----------
HomeNewsBreaking News ਅੰਮ੍ਰਿਤਸਰ: ਪਤੀ ਲਈ ਜੇਲ੍ਹ 'ਚ ਨਸ਼ਾ ਲੈ ਕੇ ਪਹੁੰਚੀ ਔਰਤ, ਜੇਲ੍ਹ ਪ੍ਰਸ਼ਾਸਨ...

 ਅੰਮ੍ਰਿਤਸਰ: ਪਤੀ ਲਈ ਜੇਲ੍ਹ ‘ਚ ਨਸ਼ਾ ਲੈ ਕੇ ਪਹੁੰਚੀ ਔਰਤ, ਜੇਲ੍ਹ ਪ੍ਰਸ਼ਾਸਨ ਨੇ ਕੀਤਾ ਗ੍ਰਿਫ਼ਤਾਰ

Published on

----------- Advertisement -----------


ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਆਪਣੇ ਪਤੀ ਨੂੰ ਮਿਲਣ ਆਈ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਮੁਲਜ਼ਮ ਔਰਤ ਕੋਲੋਂ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਫਿਲਹਾਲ ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਔਰਤ ਦੀ ਪਛਾਣ ਮਲਕੀਤ ਕੌਰ ਵਾਸੀ ਨੰਗਲੀ, ਵੇਰਕਾ ਵਜੋਂ ਹੋਈ ਹੈ। ਉਸ ਖ਼ਿਲਾਫ਼ ਪ੍ਰਿਜ਼ਨਰ ਐਕਟ ਅਤੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਦੱਸ ਦਈਏ ਕਿ ਪੁਲਿਸ ਨੇ ਇਹ ਕਾਰਵਾਈ ਸਹਾਇਕ ਸੁਪਰਡੈਂਟ ਨਰੇਸ਼ਪਾਲ ਦੀ ਸ਼ਿਕਾਇਤ ’ਤੇ ਦਰਜ ਕੀਤੀ ਹੈ। ਜੇਲ੍ਹ ਪ੍ਰਸ਼ਾਸਨ ਨੇ ਪੁਲਿਸ ਨੂੰ ਸੂਚਿਤ ਕੀਤਾ ਹੈ ਕਿ
ਮਲਕੀਤ ਕੌਰ ਆਪਣੇ ਪਤੀ ਨੂੰ ਮਿਲਣ ਜੇਲ੍ਹ ਪੁੱਜੀ ਸੀ। ਉਸ ਦਾ ਪਤੀ ਗੁਰਬੇਜ ਸਿੰਘ ਪਹਿਲਾਂ ਹੀ ਨਸ਼ੇ ਦੇ ਕੇਸ ਵਿੱਚ ਜੇਲ੍ਹ ਵਿੱਚ ਬੰਦ ਹੈ। ਜਦੋਂ ਉਹ ਜੇਲ੍ਹ ਅੰਦਰ ਦਾਖ਼ਲ ਹੋਈ ਤਾਂ ਜੇਲ੍ਹ ਪ੍ਰਸ਼ਾਸਨ ਨੂੰ ਉਸ ਦੇ ਵਤੀਰੇ ‘ਤੇ ਸ਼ੱਕ ਹੋ ਗਿਆ।

ਮਲਕੀਤ ਕੌਰ ਦੀ ਚੈਕਿੰਗ ਕੀਤੀ ਗਈ ਤਾਂ ਉਸ ਨੇ ਆਪਣੇ ਕੱਪੜਿਆਂ ਵਿੱਚ ਹੈਰੋਇਨ ਅਤੇ ਨਸ਼ੀਲੇ ਪਦਾਰਥ ਛੁਪਾਏ ਹੋਏ ਸਨ। ਪੁਲਿਸ ਨੇ ਔਰਤ ਕੋਲੋਂ 19.5 ਗ੍ਰਾਮ ਹੈਰੋਇਨ ਅਤੇ 30 ਚਿੱਟੇ ਰੰਗ ਦੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਔਰਤ ਨੂੰ ਹਿਰਾਸਤ ‘ਚ ਲੈ ਲਿਆ।

ਹਿਰਾਸਤ ਵਿੱਚ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਪਤੀ ਨਸ਼ੇ ਦਾ ਆਦੀ ਹੈ। ਫੋਨ ‘ਤੇ ਉਸ ਨੇ ਨਸ਼ੇ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਨਸ਼ਾ ਛੱਡਣ ਤੋਂ ਪੀੜਤ ਹੈ। ਜਿਸ ਤੋਂ ਬਾਅਦ ਉਹ ਨਸ਼ੀਲਾ ਪਦਾਰਥ ਲੈ ਕੇ ਉਸ ਨੂੰ ਦੇਣ ਪਹੁੰਚੀ। ਫਿਲਹਾਲ ਪੁਲਿਸ ਮਹਿਲਾ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਕਤ ਔਰਤ ਨੇ ਨਸ਼ਾ ਕਿੱਥੋਂ ਖਰੀਦਿਆ ਸੀ, ਇਸ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

SGPC ਦੇ ਮੁੱਖ ਸਕੱਤਰ ਦੇ OSD ਤੋਂ ਲੰਬੀ ਪੁੱਛਗਿੱਛ, 4 ਘੰਟੇ ਚੱਲਿਆ ਸਿਲਸਿਲਾ

ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ...

 ਹਰਮਨਪ੍ਰੀਤ ਕੌਰ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ

ਮਹਿਲਾ ਕ੍ਰਿਕਟਰ ਹਰਮਨਪ੍ਰੀਤ ਕੌਰ ਨੇ ਆਪਣੇ ਕ੍ਰਿਕਟ ਕਰੀਅਰ ਬਾਰੇ ਇੱਕ ਵੱਡਾ ਐਲਾਨ ਕੀਤਾ ਹੈ।...

ਬੇਨਿਨ ਸਿਟੀ ਤੋਂ ਲਾਗੋਸ ਜਾ ਰਿਹਾ ਫੌਜੀ ਜਹਾਜ਼ ਕਰੈਸ਼, 32 ਲੋਕਾਂ ਦੀ ਮੌਤ

ਨਾਈਜੀਰੀਆ ਵਿੱਚ ਇੱਕ ਦੁਖਦਾਈ ਜਹਾਜ਼ ਹਾਦਸੇ ਵਿੱਚ 32 ਲੋਕਾਂ ਦੀ ਮੌਤ ਹੋ ਗਈ ਹੈ।...

ਚੰਡੀਗੜ੍ਹ ‘ਚ ‘ਧਰਮ ਯੁੱਧ ਮੋਰਚੇ’ ਦੇ ਆਗੂਆਂ ਦੀ CM ਨਾਲ ਮੀਟਿੰਗ, ਪੰਥਕ ਮਸਲਿਆਂ ‘ਤੇ ਹੋਈ ਚਰਚਾ

ਬਟਾਲਾ ‘ਚ ਚੱਲ ਰਹੇ ‘ਧਰਮ ਯੁੱਧ ਮੋਰਚੇ’ ਦੇ ਆਗੂ ਗੁਰਪ੍ਰੀਤ ਸਿੰਘ ਖਾਲਸਾ ਦੀ ਅਗਵਾਈ...

‘ਜੋ ਕੱਲ੍ਹ ਤੱਕ ਨਾਲ ਘੁੰਮਦੇ ਸੀ…’, Mad Sandhu ਦੇ ਭਰਾ ਨੇ ਰੋਂਦਿਆਂ ਦੱਸੀ ਹਕੀਕਤ

ਅੰਮ੍ਰਿਤਸਰ ਦੇ ਲੋਹਾਰਕਾ ਰੋਡ ’ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ ਮਸ਼ਹੂਰ...

2000 ਨੌਜਵਾਨਾਂ ਨੂੰ ਲੈ ਕੇ ਪੱਗੜੀ ਸੰਭਾਲ ਯਾਤਰਾ ਕੱਢਣਗੇ ਚਰਨਜੀਤ ਚੰਨੀ!

ਸਾਬਕਾ ਮੁੱਖ ਮੰਤਰੀ ਤੇ ਸਾਂਸਦ ਚਰਨਜੀਤ ਚੰਨੀ 2000 ਨੌਜਵਾਨਾਂ ਨੂੰ ਲੈ ਕੇ ਪੰਜਾਬ ਵਿਚ...

ਹਾਈਕੋਰਟ ਦੇ CBI ਜਾਂਚ ਹੁਕਮਾਂ ਖ਼ਿਲਾਫ਼ SC ਪਹੁੰਚੀ ਮਾਨ ਸਰਕਾਰ

ਪੰਜਾਬ ਸਰਕਾਰ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਪੰਜਾਬ ਡੀਜੀਪੀ ਨੂੰ ਲਿਖੇ ਪੱਤਰ ਸਬੰਧੀ ਪੰਜਾਬ...

ਬੇਅਦਬੀ ਕਾਨੂੰਨ ਨੂੰ ਲੈ ਕੇ ਅਹਿਮ ਮੀਟਿੰਗ ਅੱਜ, ਸਰਕਾਰ ਦੀ 7 ਮੈਂਬਰੀ ਤਾਲਮੇਲ ਕਮੇਟੀ ਕਰੇਗੀ ਵਿਚਾਰ

ਪੰਜਾਬ ਸਰਕਾਰ ਦੀ 7 ਮੈਂਬਰੀ ਤਾਲਮੇਲ ਕਮੇਟੀ ਅੱਜ ਬੇਅਦਬੀ ਸੋਧ ਕਾਨੂੰਨ ਨੂੰ ਲੈ ਕੇ...

ਜੇਕਰ ਆਡੀਓ ਏਆਈ ਦੁਆਰਾ ਤਿਆਰ ਕੀਤੀ ਗਈ ਹੈ, ਤਾਂ ਫੋਰੈਂਸਿਕ ਜਾਂਚ ਤੋਂ ਸੱਚਾਈ ਸਾਹਮਣੇ ਆਉਣ ਦਿਓ: ਬਲਤੇਜ ਪੰਨੂ

ਚੰਡੀਗੜ੍ਹ 5 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਸੋਮਵਾਰ...