ਨਵੀਂ ਦਿੱਲੀ: ਕੋਰੋਨਾ ਦੀ ਤੀਜੀ ਲਹਿਰ ਵਿਚਕਾਰ ਪੰਜਾਬ ਸਮੇਤ 5 ਰਾਜਾਂ ‘ਚ ਚੋਣਾਂ ਹੋਣ ਵਾਲਿਆਂ ਹਨ। ਮਹਾਮਾਰੀ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਚੋਣ ਕਮਿਸ਼ਨ ਵਲੋਂ ਸਖਤ ਪਾਬੰਦੀਆਂ ਲਾਈ ਗਈਆਂ ਹਨ। ਜਿਨ੍ਹਾਂ ‘ਤੇ ਅੱਜ ਦੀ ਮੀਟਿੰਗ ‘ਚ ਕਮਿਸ਼ਨ ਵੱਲੋਂ ਅਹਿਮ ਫੈਸਲਾ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਫੈਲਣ ਦੌਰਾਨ ਫਰਵਰੀ ਅਤੇ ਮਾਰਚ ਵਿੱਚ ਪੰਜ ਰਾਜਾਂ ‘ਚ ਪ੍ਰਸਤਾਵਿਤ ਚੋਣਾਂ ਦੇ ਮੱਦੇਨਜ਼ਰ ਰੈਲੀਆਂ, ਰੋਡ ਸ਼ੋਅ ਤੇ ਨੁੱਕੜ ਮੀਟਿੰਗਾਂ ‘ਤੇ ਪਾਬੰਦੀ ਜਾਰੀ ਰਹੇਗੀ ਜਾਂ ਹਟਾਈ ਜਾਵੇਗੀ। 22 ਜਨਵਰੀ ਨੂੰ ਚੋਣ ਕਮਿਸ਼ਨ ਨੇ ਪੰਜ ਚੋਣ ਰਾਜਾਂ ‘ਚ ਰੈਲੀਆਂ ਰੋਡ ਸ਼ੋਅ ‘ਤੇ ਪਾਬੰਦੀ 31 ਜਨਵਰੀ ਤਕ ਵਧਾ ਦਿੱਤੀ ਸੀ। ਹਾਲਾਂਕਿ, ਘਰ-ਘਰ ਪ੍ਰਚਾਰ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।
----------- Advertisement -----------
ਚੋਣ ਕਮਿਸ਼ਨ ਦੀ ਅਹਿਮ ਬੈਠਕ ਅੱਜ, ਚੋਣਾਂ ‘ਚ ਛੋਟ ਨੂੰ ਲੈ ਕੇ ਲਿਆ ਜਾਵੇਗਾ ਫੈਸਲਾ
Published on
----------- Advertisement -----------











