ਮੁਕਤਸਰ ਜ਼ਿਲੇ ਦੇ ਹਲਕਾ ਗਿੱਦੜਬਾਹਾ ਦੇ ਮਲੋਟ ਰੋਡ ‘ਤੇ ਜੁੜਵਾਂ ਨਹਿਰਾਂ ਨੇੜੇ ਹੋਏ ਸੜਕ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਗੰਭੀਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਫਕਰਸਰ ਦਾ ਰਹਿਣ ਵਾਲਾ ਗੁਰਚਰਨ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਟੈਂਪੂ ਵਿੱਚ ਗਿੱਦੜਬਾਹਾ ਤੋਂ ਪਿੰਡ ਫਕਰਸਰ ਵੱਲ ਸਵਾਰੀਆਂ ਲੈ ਕੇ ਜਾ ਰਿਹਾ ਸੀ ਕਿ ਜਦੋਂ ਟੈਂਪੂ ਰਿਲਾਇੰਸ ਪੰਪ ਨੇੜੇ ਪੁੱਜਾ ਤਾਂ ਗਿੱਦੜਬਾਹਾ ਤੋਂ ਮਲੋਟ ਵੱਲ ਜਾ ਰਹੀ ਮਾਰੂਤੀ ਨਾਲ ਟੱਕਰ ਹੋ ਗਈ। .
ਇਸ ਹਾਦਸੇ ਵਿੱਚ ਮਾਰੂਤੀ ਕਾਰ ਚਾਲਕ ਅਮਰਜੀਤ ਸਿੰਘ ਅਤੇ ਟੈਂਪੂ ਵਿੱਚ ਸਵਾਰ ਔਰਤ ਹਰਦੀਪ ਕੌਰ ਪਤਨੀ ਰਾਜ ਸਿੰਘ ਵਾਸੀ ਫਕਰਸਰ ਦੀ ਮੌਤ ਹੋ ਗਈ, ਜਦੋਂ ਕਿ ਟੈਂਪੂ ਚਾਲਕ ਗੁਰਚਰਨ ਸਿੰਘ ਅਤੇ ਟੈਂਪੂ ਸਵਾਰ ਜਸਬੀਰ ਸਿੰਘ, ਟੇਕ ਸਿੰਘ ਅਤੇ ਬਲਜੀਤ ਕੌਰ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਗਿੱਦੜਬਾਹਾ ਲਿਜਾਇਆ ਗਿਆ।ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਮੌਜੂਦ ਡਿਊਟੀ ਡਾਕਟਰ ਨੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ, ਜਦਕਿ ਬਲਜੀਤ ਕੌਰ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ।
----------- Advertisement -----------
ਕਾਰ ਅਤੇ ਟੈਂਪੂ ਦੀ ਭਿਆਨਕ ਟੱਕਰ ‘ਚ ਔਰਤ ਸਮੇਤ 2 ਦੀ ਮੌਤ, 4 ਗੰਭੀਰ ਜ਼ਖਮੀ
Published on
----------- Advertisement -----------
----------- Advertisement -----------












