ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਜੁਲਾਈ ਵਿੱਚ ਸੱਤ ਫੇਰੇ ਲੈਣ ਜਾ ਰਹੇ ਹਨ। ਇਸ ਦੌਰਾਨ ਰਾਧਿਕਾ ਮਰਚੈਂਟ ਦੇ ਬ੍ਰਾਈਡਲ ਸ਼ਾਵਰ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ‘ਚ ਜਾਨ੍ਹਵੀ ਕਪੂਰ ਵੀ ਰਾਧਿਕਾ ਮਰਚੈਂਟ ਨਾਲ ਪਾਰਟੀ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।
ਖਬਰਾਂ ਮੁਤਾਬਕ ਰਾਧਿਕਾ ਦੀ ਬ੍ਰਾਈਡਲ ਸ਼ਾਵਰ ਪਾਰਟੀ ਜਾਨ੍ਹਵੀ ਨੇ ਹੋਸਟ ਕੀਤੀ ਸੀ। ਜਾਨ੍ਹਵੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪਾਰਟੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਦੱਸ ਦਈਏ ਕਿ ਤਸਵੀਰਾਂ ‘ਚ ਰਾਧਿਕਾ ਮਰਚੈਂਟ ਵਾਈਟ ਕਲਰ ਦੇ ਕੋਰਡ ਸੈੱਟ ‘ਚ ਨਜ਼ਰ ਆ ਰਹੀ ਹੈ। ਦੁਲਹਨ ਨੇ ਆਪਣੇ ਪਹਿਰਾਵੇ ਦੇ ਨਾਲ ਚਾਂਦੀ ਦੀ ਸ਼ਸ਼ੋਭਿਤ ਪੰਪ ਹੀਲ ਪਹਿਨੀ ਹੋਈ ਸੀ ਅਤੇ ਉਸਦੇ ਸਿਰ ‘ਤੇ ਇੱਕ ਸੁੰਦਰ ਤਾਜ ਸੀ। ਦੂਜੀ ਤਸਵੀਰ ‘ਚ ਰਾਧਿਕਾ ਦੀਆਂ ਸਹੇਲੀਆਂ ਗੁਲਾਬੀ ਰੰਗ ਦਾ ਕੋਰਡ ਸੈੱਟ ਪਹਿਨੇ ਨਜ਼ਰ ਆ ਰਹੀਆਂ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਇਹ ਪ੍ਰੋਗਰਾਮ ਮੁੰਬਈ ਦੇ ਜੇਕੇ ਹਾਊਸ ‘ਚ ਬੋਨੀ ਕਪੂਰ ਅਤੇ ਜਾਨ੍ਹਵੀ ਕਪੂਰ ਨੇ ਹੋਸਟ ਕੀਤਾ ਸੀ। ਰਾਧਿਕਾ ਮਰਚੈਂਟ ਅਤੇ ਜਾਨ੍ਹਵੀ ਕਪੂਰ ਚੰਗੀਆਂ ਦੋਸਤ ਹਨ।










