ਪਿਛਲੇ ਸਾਲ ਅਮਿਤਾਭ ਬੱਚਨ ਨੇ ‘ਕੌਣ ਬਣੇਗਾ ਕਰੋੜਪਤੀ’ ਦੇ ਸੈੱਟ ਤੋਂ ਹੰਝੂ ਭਰੀਆਂ ਅੱਖਾਂ ਨਾਲ ਪ੍ਰਸ਼ੰਸਕਾਂ ਨੂੰ ਅਲਵਿਦਾ ਕਹਿ ਦਿੱਤਾ ਸੀ। ਕਈਆਂ ਦਾ ਮੰਨਣਾ ਸੀ ਕਿ ਕੇਬੀਸੀ ‘ਤੇ ਇਹ ਅਮਿਤਾਭ ਦਾ ਆਖਰੀ ਸੀਜ਼ਨ ਹੈ। ਇਸ ਦੌਰਾਨ ਬੁੱਧਵਾਰ ਨੂੰ ਬਿੱਗ ਬੀ ਨੇ ਸ਼ੋਅ ਦੇ ਸੈੱਟ ਤੋਂ ਕੁਝ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਹੁਣ ਲੋਕਾਂ ਦੀ ਮੰਗ ‘ਤੇ ਅਮਿਤਾਭ ਇਸ ਸ਼ੋਅ ਦੇ 16ਵੇਂ ਸੀਜ਼ਨ ਨੂੰ ਹੋਸਟ ਕਰਦੇ ਨਜ਼ਰ ਆਉਣਗੇ।
ਬੁੱਧਵਾਰ ਨੂੰ ਆਪਣੇ ਬਲਾਗ ‘ਤੇ ਸ਼ੋਅ ਦੇ ਸੈੱਟ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਕਿਹਾ ਕਿ ਉਹ ਸਵੇਰੇ 9 ਤੋਂ 5 ਵਜੇ ਤੱਕ ਸ਼ੋਅ ਲਈ ਨਾਨ-ਸਟਾਪ ਸ਼ੂਟਿੰਗ ਕਰ ਰਹੇ ਹਨ। ਇਸ ਦੌਰਾਨ ਉਹ ਆਪਣਾ ਦੁਪਹਿਰ ਦਾ ਖਾਣਾ ਵੀ ਕਾਰ ‘ਚ ਹੀ ਖਾ ਰਹੇ ਹਨ।
ਸੈੱਟ ‘ਤੇ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਜ਼ਿਕਰ ਕਰਦੇ ਹੋਏ ਅਮਿਤਾਭ ਨੇ ਇਹ ਵੀ ਦੱਸਿਆ ਕਿ ਉਹ ਦੁਪਹਿਰ ਦੇ ਖਾਣੇ ਦੇ ਸਮੇਂ ‘ਚ ਆਈਪੀਐਲ ਮੈਚ ਦੇਖਦੇ ਹਨ ਅਤੇ ਮੈਚ ਦੇ ਹਿਸਾਬ ਨਾਲ ਆਪਣੇ ਕੰਮ ਦੇ ਸਮੇਂ ਨੂੰ ਵੀ ਐਡਜਸਟ ਕਰਦੇ ਹਨ।ਬਲਾਗ ‘ਚ ਬਿੱਗ ਬੀ ਨੇ ਆਪਣੇ ਕਾਲਜ ਦੇ ਦਿਨਾਂ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਮੈਚ ਦੇ ਦਿਨ ਬਿਲਕੁਲ ਵੱਖਰਾ ਅਨੁਭਵ ਹੁੰਦਾ ਸੀ। ਦੱਸ ਦੇਈਏ ਕਿ ਕੇਬੀਸੀ ਦੇ ਨਵੇਂ ਸੀਜ਼ਨ ਲਈ ਰਜਿਸਟ੍ਰੇਸ਼ਨ 26 ਅਪ੍ਰੈਲ ਤੋਂ ਸ਼ੁਰੂ ਹੋਵੇਗੀ।
----------- Advertisement -----------
ਅਮਿਤਾਭ ਬੱਚਨ ਨੇ ਸ਼ੁਰੂ ਕੀਤੀ KBC 16 ਦੀ ਸ਼ੂਟਿੰਗ, 9 ਤੋਂ 5 ਵਜੇ ਤੱਕ ਬਿਨਾਂ ਕਿਸੇ ਬ੍ਰੇਕ ਦੇ ਕੰਮ ਕਰਦੇ ਨਜ਼ਰ ਆਏ ਬਿਗ ਬੀ
Published on
----------- Advertisement -----------
----------- Advertisement -----------












