ਗਰਮੀਆਂ ਦੀ ਸ਼ੁਰੂਆਤ ਦੇ ਨਾਲ ਹੀ ਉੱਤਰਾਖੰਡ ਦੇ ਜੰਗਲਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਅਚਾਨਕ ਵਾਧਾ ਹੋ ਗਿਆ ਹੈ। ਸਭ ਤੋਂ ਵੱਧ ਪ੍ਰਭਾਵ ਗੜ੍ਹਵਾਲ ਅਤੇ ਕੁਮਾਉਂ ਡਿਵੀਜ਼ਨ ਦੇ 11 ਜ਼ਿਲ੍ਹਿਆਂ ਵਿੱਚ ਹੈ। ਗੜ੍ਹਵਾਲ ਡਿਵੀਜ਼ਨ ਵਿੱਚ ਪੌੜੀ, ਰੁਦਰਪ੍ਰਯਾਗ, ਚਮੋਲੀ, ਉੱਤਰਕਾਸ਼ੀ, ਟਿਹਰੀ, ਦੇਹਰਾਦੂਨ ਅਤੇ ਕੁਮਾਉਂ ਡਿਵੀਜ਼ਨ ਵਿੱਚ ਨੈਨੀਤਾਲ, ਬਾਗੇਸ਼ਵਰ, ਅਲਮੋੜਾ, ਪਿਥੌਰਾਗੜ੍ਹ ਅਤੇ ਚੰਪਾਵਤ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹਨ।
ਨੈਨੀਤਾਲ ਦੇ ਭੀਮਤਾਲ ਦੇ ਨਾਲ ਲੱਗਦੇ ਜੰਗਲਾਂ ‘ਚ ਪਿਛਲੇ 4 ਦਿਨਾਂ ਤੋਂ ਲੱਗੀ ਅੱਗ ਸ਼ੁੱਕਰਵਾਰ ਨੂੰ ਖਤਰਨਾਕ ਹੋ ਗਈ। ਅੱਗ ਦੀਆਂ ਲਪਟਾਂ ਨੈਨੀਤਾਲ ਹਾਈ ਕੋਰਟ ਕਲੋਨੀ ਅਤੇ ਆਰਮੀ ਖੇਤਰ ਤੋਂ ਕੁਝ ਦੂਰੀ ਤੱਕ ਪਹੁੰਚੀਆਂ। ਅਜੇ ਤੱਕ ਇਲਾਕੇ ਨੂੰ ਖਾਲੀ ਨਹੀਂ ਕਰਵਾਇਆ ਗਿਆ ਹੈ। ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ।
ਜੰਗਲਾਤ ਵਿਭਾਗ, ਫਾਇਰ ਬ੍ਰਿਗੇਡ, ਪੁਲਿਸ ਦੇ ਨਾਲ-ਨਾਲ ਫੌਜ ਦੇ ਜਵਾਨ ਬਚਾਅ ਕਾਰਜ ਵਿਚ ਲੱਗੇ ਹੋਏ ਹਨ। ਅੱਗ ਨੂੰ ਆਰਮੀ ਏਰੀਏ ਤੱਕ ਪਹੁੰਚਦਾ ਦੇਖ ਏਅਰਫੋਰਸ ਦੇ ਐਮਆਈ-17 ਹੈਲੀਕਾਪਟਰ ਦੀ ਮਦਦ ਲਈ ਗਈ। ਸਵੇਰੇ ਸ਼ੁਰੂ ਹੋਇਆ ਇਹ ਆਪ੍ਰੇਸ਼ਨ ਸ਼ਾਮ ਨੂੰ ਸਮਾਪਤ ਹੋ ਗਿਆ। ਹੁਣ ਤੱਕ 720 ਹੈਕਟੇਅਰ (1780 ਏਕੜ) ਜੰਗਲ ਨੂੰ ਨੁਕਸਾਨ ਪਹੁੰਚਿਆ ਹੈ। ਇਹ ਅੰਕੜਾ ਹੋਰ ਵਧੇਗਾ।
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਸ਼ਨੀਵਾਰ ਸ਼ਾਮ ਨੂੰ ਜੰਗਲਾਤ ਸਿਖਲਾਈ ਅਕੈਡਮੀ, ਹਲਦਵਾਨੀ ਵਿਖੇ ਅੱਗ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਅਤੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਅਤੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦੀ ਛੁੱਟੀ ‘ਤੇ ਪਾਬੰਦੀ ਲਗਾ ਦਿੱਤੀ ਗਈ।
----------- Advertisement -----------
ਉੱਤਰਾਖੰਡ ਦੇ ਜੰਗਲਾਂ ‘ਚ 4 ਦਿਨਾਂ ਤੋਂ ਲੱਗੀ ਅੱਗ, 11 ਜ਼ਿਲਿਆਂ ‘ਚ 1780 ਏਕੜ ਜੰਗਲ ਪ੍ਰਭਾਵਿਤ
Published on
----------- Advertisement -----------
----------- Advertisement -----------











