July 18, 2026, 5:44 pm
----------- Advertisement -----------
HomeNewsBreaking Newsਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ ਦੇ ਦੋਸ਼ੀ ਨੇ ਕੀਤੀ ਖੁਦਕੁਸ਼ੀ, ਜਾਣੋ...

ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ ਦੇ ਦੋਸ਼ੀ ਨੇ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ

Published on

----------- Advertisement -----------

ਸਲਮਾਨ ਖਾਨ ਦੇ ਘਰ ‘ਤੇ ਗੋਲੀਬਾਰੀ ਕਰਨ ਵਾਲਿਆਂ ਨੂੰ ਹਥਿਆਰ ਦੇਣ ਦੇ ਦੋਸ਼ੀ ਅਨੁਜ ਥਾਪਨ ਨੇ ਮੁੰਬਈ ਪੁਲਿਸ ਦੀ ਹਿਰਾਸਤ ‘ਚ ਖੁਦਕੁਸ਼ੀ ਕਰ ਲਈ ਹੈ। ਦੋਸ਼ੀ ਨੇ ਮੁੰਬਈ ਪੁਲਿਸ ਹੈੱਡਕੁਆਰਟਰ ਦੇ ਟਾਇਲਟ ‘ਚ ਚਾਦਰ ਨਾਲ ਫਾਹਾ ਲੈ ਲਿਆ।

ਪੁਲਿਸ ਨੂੰ ਸਵੇਰੇ 11 ਵਜੇ ਫਾਹਾ ਲੈਣ ਦੀ ਸੂਚਨਾ ਮਿਲੀ। ਹਾਲਾਂਕਿ ਦੋਸ਼ੀ ਅਨੁਜ ਦੀ ਖੁਦਕੁਸ਼ੀ ਦੇ ਸਮੇਂ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਬਹੁਤ ਨਾਜ਼ੁਕ ਹਾਲਤ ‘ਚ ਉਸ ਨੂੰ ਸਵੇਰੇ ਸੇਂਟ ਜਾਰਜ ਹਸਪਤਾਲ ਅਤੇ ਫਿਰ ਸੀਐੱਸਐੱਮਟੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਦੱਸ ਦਈਏ ਕਿ ਮੁੰਬਈ ਕ੍ਰਾਈਮ ਬ੍ਰਾਂਚ ਨੇ ਗੋਲੀਬਾਰੀ ਮਾਮਲੇ ‘ਚ 25 ਅਪ੍ਰੈਲ ਨੂੰ ਪੰਜਾਬ ਤੋਂ ਅਨੁਜ (32) ਅਤੇ ਸੁਭਾਸ਼ ਚੰਦਰ (37) ਨੂੰ ਹਿਰਾਸਤ ‘ਚ ਲਿਆ ਸੀ। ਦੋਵਾਂ ਨੇ ਇਸ ਵਾਰਦਾਤ ਲਈ ਹਥਿਆਰ ਮੁਹੱਈਆ ਕਰਵਾਏ ਸਨ। ਦੋਵੇਂ ਮੁਲਜ਼ਮ ਪੰਜਾਬ ਦੇ ਅਬੋਹਰ ਦੇ ਰਹਿਣ ਵਾਲੇ ਹਨ।

ਖੁਦਕੁਸ਼ੀ ਕਰਨ ਵਾਲਾ ਅਨੁਜ ਟਰੱਕ ਹੈਲਪਰ ਸੀ। ਦੂਜਾ ਦੋਸ਼ੀ ਸੁਭਾਸ਼ ਕਿਸਾਨ ਹੈ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਵਿੱਚ ਕਈ ਕੇਸ ਦਰਜ ਹਨ। ਦੋਵੇਂ ਕਈ ਸਾਲਾਂ ਤੋਂ ਲਾਰੇਂਸ ਬਿਸ਼ਨੋਈ ਨਾਲ ਇਕੱਠੇ ਕੰਮ ਕਰ ਰਹੇ ਸਨ।

ਇਸਤੋਂ ਇਲਾਵਾ ਅਨੁਜ ਅਤੇ ਸੁਭਾਸ਼ ਨੇ 15 ਮਾਰਚ ਨੂੰ ਪਨਵੇਲ ‘ਚ ਸਾਗਰ ਪਾਲ ਅਤੇ ਵਿੱਕੀ ਗੁਪਤਾ ਨਾਮ ਦੇ ਲੜਕਿਆਂ ਨੂੰ ਦੋ ਪਿਸਤੌਲ ਦਿੱਤੇ ਸਨ। ਇਨ੍ਹਾਂ ਪਿਸਤੌਲਾਂ ਨਾਲ ਵਿੱਕੀ ਅਤੇ ਸਾਗਰ ਨੇ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ ‘ਤੇ ਗੋਲੀਬਾਰੀ ਕੀਤੀ ਸੀ। ਵਿੱਕੀ ਅਤੇ ਸਾਗਰ ਨੂੰ ਗੁਜਰਾਤ ਦੇ ਭੁਜ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਅਨੁਜ ਅਤੇ ਸੁਭਾਸ਼ ਨੂੰ ਪੰਜਾਬ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਨਾਲ ਹੀ ਸਲਮਾਨ ਖਾਨ ਦੇ ਘਰ ਗੋਲੀਬਾਰੀ ਮਾਮਲੇ ‘ਚ ਦੋਸ਼ੀਆਂ ਖਿਲਾਫ ਮਕੋਕਾ ਦੀ ਧਾਰਾ ਲਗਾਈ ਗਈ ਹੈ। ਇਸ ਤੋਂ ਇਲਾਵਾ ਮੁੱਖ ਸਾਜ਼ਿਸ਼ਕਰਤਾ ਅਨਮੋਲ ਬਿਸ਼ੋਈ ਅਤੇ ਲਾਰੇਂਸ ਬਿਸ਼ਨੋਈ ‘ਤੇ ਵੀ ਮਕੋਕਾ ਲਗਾਇਆ ਗਿਆ ਹੈ। ਕੁੱਲ 6 ਦੋਸ਼ੀਆਂ ‘ਤੇ ਮਕੋਕਾ ਲਗਾਇਆ ਗਿਆ ਹੈ। ਮਕੋਕਾ ਲਾਗੂ ਹੋਣ ਨਾਲ ਦੋਸ਼ੀ ਹੁਣ ਜਲਦੀ ਜ਼ਮਾਨਤ ਨਹੀਂ ਲੈ ਸਕਣਗੇ। ਮਕੋਕਾ ਤਹਿਤ ਘੱਟੋ-ਘੱਟ ਸਜ਼ਾ 5 ਸਾਲ ਦੀ ਕੈਦ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ‘ਤੇ ਔਰਤ ਨੇ ਸੁੱਟੀ ਸਿਆਹੀ

ਕਾਕਰੋਚ ਜਨਤਾ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ‘ਤੇ ਸਿਆਹੀ ਸੁੱਟੇ ਜਾਣ ਦਾ ਮਾਮਲਾ ਸਾਹਮਣੇ...

ਤੀਜੇ ਵਿਆਹ ਮਗਰੋਂ ਆਮਿਰ ਖ਼ਾਨ ਨੂੰ ਨਾਮੀ ਗੈਂਗ ਵੱਲੋਂ ਜਾਨੋਂ ਮਾਰਨ ਦੀ ਧਮਕੀ, ਲਵ ਜਿਹਾਦ ਦਾ ਜ਼ਿਕਰ

ਬਾਲੀਵੁੱਡ ਅਦਾਕਾਰ ਆਮਿਰ ਖਾਨ ਨੂੰ ਤੀਜਾ ਵਿਆਹ ਕਰਾਉਣ ਤੋਂ ਬਾਅਦ ਇੱਕ ਨਾਮੀ ਗੈਂਗ ਵੱਲੋਂ...

FBI ਦੀ ਵੱਡੀ ਕਾਰਵਾਈ! ਅਮਰੀਕਾ ‘ਚ ਮੋਸਟ ਵਾਂਟੇਡ ਗੈਂਗਸਟਰ ਨਿਤੀਸ਼ ਕੌਸ਼ਲ ਨੂੰ ਕੀਤਾ ਗ੍ਰਿਫ਼ਤਾਰ

ਅਮਰੀਕੀ ਐਫਬੀਆਈ ਨੇ ਭਾਰਤ ਨਾਲ ਜੁੜੇ ਗੈਂਗਸਟਰ ਨਿਤੀਸ਼ ਕੌਸ਼ਲ ਨੂੰ ਗ੍ਰਿਫ਼ਤਾਰ ਕੀਤਾ ਹੈ। ਨਿਤੀਸ਼...

PM Modi ਦੇ ਪੰਜਾਬ ਦੌਰੇ ਦੇ ਸਿਆਸੀ ਮਾਅਨੇ: ਬੰਨੀ ਹਰੀ ਪੱਗ, ਕਿਸਾਨਾਂ ਤੇ 54 ਸੀਟਾਂ ਨੂੰ ਸਾਧਣ ਲਈ ਬਣਾਇਆ ਮਾਸਟਰਪਲਾਨ

ਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ 2027 ਵਿੱਚ ਫ਼ਤਹਿ ਹਾਸਲ ਕਰਨ...

ਪੰਜਾਬ ਪੁਲਿਸ ਦਾ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ, FBI ਦੀ ਲਿਸਟ ‘ਚ ਨਾਮ ਸੀ ਸ਼ਾਮਲ

ਪੰਜਾਬ ਪੁਲਿਸ ਦੇ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ...

ਅਮਰੀਕਾ ਨੇ ਲਗਾਤਾਰ ਛੇਵੇਂ ਦਿਨ ਈਰਾਨ ਦੇ ਟਿਕਾਣਿਆਂ ‘ਤੇ ਕੀਤੀ ਬੰਬਾਰੀ, ਸੱਤ ਲੋਕਾਂ ਦੀ ਮੌਤ

ਅਮਰੀਕਾ ਨੇ ਰਾਤੋ-ਰਾਤ ਈਰਾਨ 'ਤੇ ਘਾਤਕ ਹਵਾਈ ਹਮਲੇ ਕੀਤੇ। ਈਰਾਨ ਦੇ ਸਰਕਾਰੀ ਮੀਡੀਆ ਅਨੁਸਾਰ,...

ਚੰਨੀ ਦੇ ਸੁਰ ਪਏ ਨਰਮ, 3 ਘੰਟੇ ਦੀ ਮੀਟਿੰਗ ਤੋਂ ਬਾਅਦ “All is Well” ਦਾ ਕੀਤਾ ਐਲਾਨ

ਪੰਜਾਬ ਕਾਂਗਰਸ ‘ਚ ਚੱਲ ਰਹੇ ਲੀਡਰਸ਼ਿਪ ਵਿਵਾਦ ਦੇ ਵਿਚਕਾਰ, ਸਾਬਕਾ ਮੁੱਖ ਮੰਤਰੀ ਤੇ ਸੰਸਦ...

ਸੋਨਮ ਵਾਂਗਚੁਕ ਨੂੰ ਬਣਾਇਆ ਜਾਵੇ ਦੇਸ਼ ਦਾ ਸਿੱਖਿਆ ਮੰਤਰੀ, ਅਰਵਿੰਦ ਕੇਜਰੀਵਾਲ ਨੇ ਚੁੱਕੀ ਮੰਗ

ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ...

PM ਮੋਦੀ ਦਾ ਚੰਡੀਗੜ੍ਹ ਦੌਰਾ, ਕਈ ਇਲਾਕਿਆਂ ‘ਚ ਨਹੀਂ ਚੱਲਣਗੀਆਂ ਸਕੂਲੀ ਬੱਸਾਂ, ਸਰਕੂਲਰ ਜਾਰੀ

ਚੰਡੀਗੜ੍ਹ ਦੇ ਕਈ ਨਿੱਜੀ ਸਕੂਲਾਂ ਨੇ 17 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ...