ਹਿਮਾਚਲ ਪ੍ਰਦੇਸ਼ ‘ਚ 10ਵੀਂ ਜਮਾਤ ਦੇ ਨਤੀਜੇ ਦਾ ਇੰਤਜ਼ਾਰ ਕਰ ਰਹੇ ਵਿਦਿਆਰਥੀਆਂ ਲਈ ਵੱਡੀ ਖਬਰ ਹੈ। ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ (HPSEB) ਧਰਮਸ਼ਾਲਾ ਨੇ ਮੰਗਲਵਾਰ ਨੂੰ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਪ੍ਰੀਖਿਆ ਦਾ ਨਤੀਜਾ 74.61% ਰਿਹਾ ਹੈ। ਹਮੀਰਪੁਰ ਜ਼ਿਲ੍ਹੇ ਦੇ ਸਰਕਾਰੀ ਸਕੂਲ ਨਦੌਨ ਦੀ ਵਿਦਿਆਰਥਣ ਰਿਧੀਮਾ ਸ਼ਰਮਾ ਨੇ 700 ਵਿੱਚੋਂ 699 ਅੰਕ (99.86 ਫ਼ੀਸਦੀ) ਹਾਸਲ ਕਰਕੇ ਸੂਬੇ ਵਿੱਚ ਟਾਪ ਕੀਤਾ ਹੈ।

ਇਸ ਦੇ ਨਾਲ ਹੀ ਕਾਂਗੜਾ ਜ਼ਿਲ੍ਹੇ ਦੀ ਕ੍ਰਿਤਿਕਾ ਸ਼ਰਮਾ 698 ਅੰਕ (99.71%) ਨਾਲ ਦੂਜੇ ਸਥਾਨ ‘ਤੇ ਰਹੀ। ਤਿੰਨ ਬੱਚਿਆਂ ਨੇ ਸਾਂਝੇ ਤੌਰ ’ਤੇ ਮੈਰਿਟ ਸੂਚੀ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ।
ਐਚਪੀਐਸਈਬੀ ਦੁਆਰਾ ਕਰਵਾਈ ਗਈ ਇਸ ਪ੍ਰੀਖਿਆ ਵਿੱਚ 91,130 ਵਿਦਿਆਰਥੀਆਂ ਨੇ ਭਾਗ ਲਿਆ। ਇਨ੍ਹਾਂ ਵਿੱਚੋਂ 67,988 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ, ਜਦਕਿ 10474 ਵਿਦਿਆਰਥੀਆਂ ਨੇ ਕੰਪਾਰਟਮੈਂਟ ਪ੍ਰਾਪਤ ਕੀਤੀ ਹੈ। 492 ਵਿਦਿਆਰਥੀ ਗੈਰ ਹਾਜ਼ਰ ਪਾਏ ਗਏ। 12613 ਵਿਦਿਆਰਥੀ ਫੇਲ੍ਹ ਹੋਏ ਹਨ।












